ਚਾਰ ਯੂਰਪੀ ਦੇਸ਼ਾਂ ਦੇ ਸਮੂਹ ਨਾਲ FTA ’ਤੇ ਭਾਰਤ ਨੇ ਕੀਤੀ ਚਰਚਾ

Tuesday, May 16, 2023 - 02:56 PM (IST)

ਨਵੀਂ ਦਿੱਲੀ (ਭਾਸ਼ਾ) – ਚਾਰ ਯੂਰਪੀ ਦੇਸ਼ਾਂ ਦੇ ਸਮੂਹ ਈ. ਐੱਫ. ਟੀ. ਏ. ਨਾਲ ਭਾਰਤ ਦਾ ਫ੍ਰੀ ਟਰੇਡ ਐਗਰੀਮੈਂਟ ਹੋਣ ਨਾਲ ਦੋਪੱਖੀ ਵਪਾਰ, ਨਿਵੇਸ਼, ਰੋਜ਼ਗਾਰ ਸਿਰਜਣਾ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹ ਮਿਲੇਗਾ। ਸੋਮਵਾਰ ਨੂੰ ਇਕ ਅਧਿਕਾਰਕ ਬਿਆਨ ’ਚ ਇਹ ਉਮੀਦ ਪ੍ਰਗਟਾਈ ਗਈ। ਇਸ ਸਮੇਂ ਬ੍ਰਸੇਲਜ਼ ਦੇ ਦੌਰ ’ਤੇ ਗਏ ਵਪਾਰ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਈ. ਐੱਫ. ਟੀ. ਏ. ਦੇ ਚਾਰੇ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀਆਂ ਨਾਲ ਮੈਗਾ ਟਰੇਡ ਐਗਰੀਮੈਂਟ ਨਾਲ ਸਬੰਧਤ ਪ੍ਰਕਿਰਿਆ ਸਬੰਧੀ ਮੁੱਦਿਆਂ ’ਤੇ ਚਰਚਾ ਕੀਤੀ। ਯੂਰਪੀ ਦੇਸ਼ਾਂ ਦੇ ਇਸ ਸਮੂਹ ’ਚ ਆਈਸਲੈਂਡ, ਲੀਕਟੈਂਸਟੀਨ, ਨਾਰਵੇ ਅਤੇ ਸਵਿਟਜ਼ਰਲੈਂਡ ਸ਼ਾਮਲ ਹਨ। ਇਸ ਤੋਂ ਪਹਿਲਾਂ ਬੀਤੀ 26 ਅਪ੍ਰੈਲ ਨੂੰ ਭਾਰਤ ਅਤੇ ਈ. ਐੱਫ. ਟੀ. ਏ. ਨੇ ਵਪਾਰ ਸਮਝੌਤੇ ’ਤੇ ਗੱਲਬਾਤ ਬਹਾਲ ਕਰਨ ਨਾਲ ਸਬੰਧਤ ਤੌਰ-ਤਰੀਕਿਆਂ ’ਤੇ ਚਰਚਾ ਕੀਤੀ ਸੀ।

ਇਹ ਵੀ ਪੜ੍ਹੋ : ਰੇਲਵੇ ਨੇ ਵੋਕਲ ਫ਼ਾਰ ਲੋਕਲ ਵਿਜ਼ਨ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ 12 ਸਟੇਸ਼ਨਾਂ ਦੀ ਕੀਤੀ ਚੋਣ

ਗੱਲਬਾਤ ਪੂਰੀ ਹੋਣ ਤੋਂ ਬਾਅਦ ਜਾਰੀ ਇਕ ਪ੍ਰੈੱਸ ਬਿਆਨ ’ਚ ਕਿਹਾ ਗਿਆ ਕਿ ਦੋਹਾਂ ਪੱਖਾਂ ਨੇ ਵਿਆਪਕ ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤਾ (ਟੇਪਾ) ਕਰਨ ਦੀ ਦਿਸ਼ਾ ’ਚ ਯਤਨ ਜਾਰੀ ਰੱਖਣ ਨਾਲ ਸਬੰਧਤ ਬਿੰਦੂਆਂ ’ਤੇ ਚਰਚਾ ਕੀਤੀ। ਬਿਆਨ ਮੁਤਾਬਕ ਦੋਹਾਂ ਪੱਖਾਂ ਨੇ ਆਪਣੇ ਯਤਨ ਤੇਜ਼ ਕਰਨ ਅਤੇ ਗੱਲਬਾਤ ਦੀ ਪ੍ਰਕਿਰਿਆ ਜਾਰੀ ਰੱਖਣ ਦੇ ਨਾਲ ਹੀ ਅਗਲੇ ਕੁੱਝ ਮਹੀਨਿਆਂ ’ਚ ਇਸ ਤਰ੍ਹਾਂ ਦੀਆਂ ਕਈ ਬੈਠਕਾਂ ਦੇ ਆਯੋਜਨ ’ਤੇ ਸਹਿਮਤੀ ਪ੍ਰਗਟਾਈ। ਇਸ ’ਚ ਵਪਾਰ ਸਮਝੌਤੇ ’ਚ ਸ਼ਾਮਲ ਅਹਿਮ ਮੁੱਦਿਆਂ ’ਤੇ ਸਮਝ ਵਿਕਸਿਤ ਕਰਨ ’ਤੇ ਵੀ ਜ਼ੋਰ ਿਦੱਤਾ ਗਿਆ।

ਇਹ ਵੀ ਪੜ੍ਹੋ : ਦੇਸ਼ ਦਾ ਪਹਿਲਾ ਸ਼ਹਿਰ ਜਿੱਥੇ ਕਾਰਪੋਰੇਟ ਦਫ਼ਤਰ 'ਚ ਹੀ ਮਿਲੇਗੀ ਬੀਅਰ ਤੇ ਵਾਈਨ, ਜਾਣੋ ਨਵੀਂ ਪਾਲਿਸੀ ਬਾਰੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News