ਫਾਈਜ਼ਰ ਟੀਕੇ ਨੂੰ ਪ੍ਰਵਾਨਗੀ ਦੇਣ ਤੋਂ ਪਹਿਲਾਂ ਇੱਥੇ ਟ੍ਰਾਇਲ ਲਈ ਕਹਿ ਸਕਦੈ ਭਾਰਤ

Friday, Dec 18, 2020 - 06:31 PM (IST)

ਨਵੀਂ ਦਿੱਲੀ- ਫਾਈਜ਼ਰ ਦੇ ਕੋਰੋਨਾ ਟੀਕੇ ਨੂੰ ਹੁਣ ਤੱਕ ਅਮਰੀਕਾ, ਬ੍ਰਿਟੇਨ ਸਮੇਤ 5 ਤੋਂ ਵੱਧ ਦੇਸ਼ਾਂ ਵਿਚ ਐਮਰਜੈਂਸੀ ਪ੍ਰਵਾਨਗੀ ਮਿਲੀ ਚੁੱਕੀ ਹੈ। ਕਈ ਦੇਸ਼ਾਂ ਵਿਚ ਸਿਹਤ ਕਰਮਚਾਰੀਆਂ ਅਤੇ ਹੋਰ ਸਮੂਹਾਂ ਨੂੰ ਟੀਕਾ ਲਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ ਪਰ ਭਾਰਤ ਵਿਚ ਉਸ ਨੂੰ ਐਮਰਜੈਂਸੀ ਮਨਜ਼ੂਰੀ ਸੌਖੀ ਨਹੀਂ ਮਿਲਣ ਵਾਲੀ। ਐਮਰਜੈਂਸੀ ਪ੍ਰਵਾਨਗੀ ਦੀ ਸਿਫਾਰਸ਼ ਕਰਨ ਵਾਲੀ ਡਰੱਗ ਰੈਗੂਲੇਟਰ ਦੀ ਵਿਸ਼ਾ ਮਾਹਰ ਕਮੇਟੀ ਉਸ ਨੂੰ ਭਾਰਤ ਵਿਚ ਟ੍ਰਾਇਲ ਲਈ ਕਹਿ ਸਕਦੀ ਹੈ।

ਇਕ ਰਿਪੋਰਟ ਅਨੁਸਾਰ, ਫਾਈਜ਼ਰ ਨੇ ਜੋ ਟ੍ਰਾਇਲ ਡਾਟਾ ਪੇਸ਼ ਕੀਤਾ ਹੈ, ਉਸ ਵਿਚ ਭਾਰਤੀ ਲੋਕਾਂ ਨਾਲ ਸਬੰਧਤ ਟ੍ਰਾਇਲ ਡਾਟਾ ਕਾਫ਼ੀ ਨਹੀਂ ਹੈ।

ਟੀਕੇ ਦੀ ਰੈਗੂਲੇਟਰੀ ਪ੍ਰਕਿਰਿਆ ਨਾਲ ਜੁੜੇ ਇਕ ਰਿਸਰਚਰ ਨੇ ਕਿਹਾ ਕਿ ਤੁਹਾਨੂੰ ਕਿਸੇ ਵੀ ਟੀਕੇ ਲਈ ਸਥਾਨਕ ਆਬਾਦੀ 'ਤੇ ਹੋਏ ਟ੍ਰਾਇਲਾਂ ਦਾ ਡਾਟਾ ਦੇਣਾ ਹੁੰਦਾ ਹੈ। ਜੇਕਰ ਫਾਈਜ਼ਰ ਦੇ ਗਲੋਬਲ ਟ੍ਰਾਇਲ ਵਿਚ ਭਾਰਤੀ ਆਬਾਦੀ 'ਤੇ ਹੋਏ ਟ੍ਰਾਇਲਸ ਦਾ ਡਾਟਾ ਹੁੰਦਾ ਤਾਂ ਉਸ ਨੂੰ ਕਲੀਨੀਕਲ ਟ੍ਰਾਇਲਸ ਦੀ ਜ਼ਰੂਰਤ ਤੋਂ ਛੋਟ ਦਿੱਤੀ ਜਾ ਸਕਦੀ ਸੀ ਪਰ ਅਜਿਹਾ ਲੱਗਦਾ ਹੈ ਕਿ ਉਸ ਦਾ ਡਾਟਾ ਕਾਫ਼ੀ ਨਹੀਂ ਹੈ। ਇਸ ਸਮੇਂ ਕਲੀਨੀਕਲ ਟ੍ਰਾਇਲਸ ਦੀ ਛੋਟ ਦੇਣ ਦੀ ਸੰਭਾਵਨਾ ਕਾਫ਼ੀ ਘੱਟ ਲੱਗ ਰਹੀ ਹੈ। ਇਸ ਤੋਂ ਪਹਿਲਾਂ ਦੇਸ਼ ਦੇ ਚੋਟੀ ਦੇ ਟੀਕਾ ਵਿਗਿਆਨੀ ਅਤੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਦੇ ਪ੍ਰੋਫੈਸਰ ਡਾ. ਗਗਨਦੀਪ ਕੰਗ ਨੇ ਵੀ ਸੰਭਾਵਨਾ ਜਤਾਈ ਸੀ ਕਿ ਭਾਰਤ ਦਾ ਦਵਾ ਨਿਗਰਾਨ ਐਮਰਜੈਂਸੀ ਮਨਜ਼ੂਰੀ ਲਈ ਅਰਜ਼ੀ ਦੇਣ 'ਤੇ ਵਿਦੇਸ਼ੀ ਟੀਕੇ ਨੂੰ ਭਾਰਤ ਵਿਚ ਟ੍ਰਾਇਲਸ ਲਈ ਕਹਿ ਸਕਦਾ ਹੈ, ਹੋ ਸਕਦਾ ਹੈ ਇਹ ਟ੍ਰਾਇਲ 100 ਭਾਰਤੀਆਂ 'ਤੇ ਕਰਨ ਨੂੰ ਕਿਹਾ ਜਾਵੇ। ਇਹ ਸਭ ਦੁਨੀਆ ਭਰ ਵਿਚ ਕੀਤੇ ਗਏ ਟ੍ਰਾਇਲਸ ਦੇ ਡਾਟਾ ਦੇ ਆਧਾਰ 'ਤੇ ਤੈਅ ਹੁੰਦਾ ਹੈ।


Sanjeev

Content Editor

Related News