ਇੰਡੀਆ ਸੀਮੇਂਟ ਦਾ ਸ਼ੁੱਧ ਲਾਭ ਤੀਜੀ ਤਿਮਾਹੀ ਵਿਚ  79.46 ਫੀਸਦੀ ਘਟਿਆ

02/11/2019 4:14:28 PM

ਨਵੀਂ ਦਿੱਲੀ — ਇੰਡੀਆ ਸੀਮੇਂਟ ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ 79.46 ਫੀਸਦੀ ਘੱਟ ਕੇ 3.13 ਕਰੋੜ ਰੁਪਏ ਰਿਹਾ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਕੰਪਨੀ ਦਾ ਲਾਭ 15.24 ਕਰੋੜ ਰੁਪਏ ਸੀ। ਸ਼ੇਅਰ ਬਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕੰਪਨੀ ਨੇ ਦੱਸਿਆ ਕਿ ਸਮੀਖਿਆ ਮਿਆਦ 'ਚ ਉਸਦੀ ਕੁੱਲ ਆਮਦਨ 8.53 ਫੀਸਦੀ ਵਧ ਕੇ 1,320.57 ਕਰੋੜ ਰੁਪਏ ਰਹੀ ਜਿਹੜੀ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ 1,216.75 ਕਰੋੜ ਰੁਪਏ ਸੀ। ਕੰਪਨੀ ਦਾ ਕੁੱਲ ਖਰਚ ਇਸ ਦੌਰਾਨ 9.64 ਫੀਸਦੀ ਵਧ ਕੇ 1,317.44 ਕਰੋੜ ਰੁਪਏ ਰਿਹਾ ਜਿਹੜਾ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ 1,201.51 ਕਰੋੜ ਰੁਪਏ ਰਿਹਾ ਸੀ।


Related News