ਭਾਰਤ ਦਾ ''ਵਿਦੇਸ਼ੀ ਖਜ਼ਾਨਾ'' ਬਣਾ ਸਕਦੈ ਰਿਕਾਰਡ!
Sunday, Aug 20, 2017 - 02:11 PM (IST)

ਨਵੀਂ ਦਿੱਲੀ— ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ ਸਤੰਬਰ ਤਕ 400 ਅਰਬ ਡਾਲਰ 'ਤੇ ਪਹੁੰਚ ਸਕਦਾ ਹੈ। ਮਾਰਗਨ ਸਟੈਨਲੀ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਪੂੰਜੀ 'ਚ ਲਗਾਤਾਰ ਵਾਧਾ ਅਤੇ ਕਰਜ਼ਾ ਮੰਗ ਘਟਣ ਨਾਲ ਵਿਦੇਸ਼ੀ ਕਰੰਸੀ ਭੰਡਾਰ ਵਧੇਗਾ। ਸੰਸਾਰਕ ਵਿੱਤੀ ਸੇਵਾ ਖੇਤਰ ਦੀ ਕੰਪਨੀ ਮੁਤਾਬਕ ਦੇਸ਼ ਦਾ ਵੇਦਸ਼ੀ ਕਰੰਸੀ ਭੰਡਾਰ ਆਪਣੇ ਹੁਣ ਤਕ ਦੇ ਉੱਚੇ ਪੱਧਰ 'ਤੇ ਹੈ ਅਤੇ 2015 ਤੋਂ ਇਹ ਬਹੁਤ ਤੇਜ਼ ਰਫਤਾਰ ਨਾਲ ਵਧ ਰਿਹਾ ਹੈ।
4 ਅਗਸਤ ਨੂੰ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 393 ਅਰਬ ਡਾਲਰ ਦੇ ਰਿਕਾਰਡ ਉੱਚੇ ਪੱਧਰ 'ਤੇ ਪਹੁੰਚ ਗਿਆ। ਮਾਰਗਨ ਸਟੈਨਲੀ ਦੇ ਸੋਧ ਨੋਟ 'ਚ ਕਿਹਾ ਗਿਆ ਹੈ ਕਿ ਜੇਕਰ ਵਿਦੇਸ਼ੀ ਕਰੰਸੀ ਭੰਡਾਰ 'ਚ ਵਾਧੇ ਦੀ ਦਰ ਪਿਛਲੇ ਚਾਰ ਹਫਤੇ ਦੀ ਤਰ੍ਹਾਂ ਰਹਿੰਦੀ ਹੈ ਤਾਂ 8 ਸਤੰਬਰ 2017 ਨੂੰ ਇਹ 400 ਅਰਬ ਡਾਲਰ 'ਤੇ ਪਹੁੰਚ ਜਾਵੇਗਾ। ਇਸ ਨੋਟ 'ਚ ਇਹ ਵੀ ਕਿਹਾ ਗਿਆ ਹੈ ਕਿ ਜਾਪਾਨ ਨੂੰ ਛੱਡ ਕੇ ਏਸ਼ੀਆ 'ਚ ਵਿਦੇਸ਼ੀ ਕਰੰਸੀ ਭੰਡਾਰ 'ਚ ਸਭ ਤੋਂ ਵਧ ਤੇਜ਼ੀ ਭਾਰਤ 'ਚ ਹੋ ਰਹੀ ਹੈ।