‘ਭਾਰਤ ਬਣਿਆ ਨਿਵੇਸ਼ਕਾਂ ਦਾ ਸਵਰਗ, ਸੈਂਸੈਕਸ ਛੇਤੀ ਹੀ ਪਾਰ ਕਰ ਲਵੇਗਾ 60 ਹਜ਼ਾਰ ਦਾ ਪੱਧਰ’

Saturday, Sep 04, 2021 - 12:41 PM (IST)

‘ਭਾਰਤ ਬਣਿਆ ਨਿਵੇਸ਼ਕਾਂ ਦਾ ਸਵਰਗ, ਸੈਂਸੈਕਸ ਛੇਤੀ ਹੀ ਪਾਰ ਕਰ ਲਵੇਗਾ 60 ਹਜ਼ਾਰ ਦਾ ਪੱਧਰ’

ਮੁੰਬਈ (ਏਜੰਸੀ) – ਅੱਜ ਵੀ ਬਾਜ਼ਾਰ ’ਚ ਬੁਲਸ ਦੀ ਪਕੜ ਹਾਵੀ ਰਹੀ। ਇੰਟ੍ਰਾਡੇ ’ਚ ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਦੇ ਸੈਂਸੈਕਸ ਨੇ 58,140.33 ਅਤੇ ਨਿਫਟੀ ਨੇ 17,321.35 ਦਾ ਆਲ ਟਾਈਮ ਹਾਈ ਦਾ ਰਿਕਾਰਡ ਬਣਾਇਆ। ਉੱਥੇ ਹੀ ਬੀ. ਐੱਸ. ਈ. ਦੇ ਸਮਾਲਕੈਪ ਇੰਡੈਕਸ ਨੇ ਵੀ ਕ੍ਰਮਵਾਰ 24,453.88 ਅਤੇ 27,388.48 ਦਾ ਰਿਕਾਰਡ ਦਰਜ ਕੀਤਾ। ਅੱਜ ਦੇ ਕਾਰੋਬਾਰ ’ਚ ਬੀ. ਐੱਸ. ਈ. ’ਤੇ ਲਿਸਟਿਡ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ 254 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ। 200 ਤੋਂ ਵੱਧ ਸ਼ੇਅਰਾਂ ਨੇ 52 ਹਫਤਿਆਂ ਦਾ ਹਾਈ ਲਗਾਇਆ। ਇਸ ’ਚ ਏਸ਼ੀਅਨ ਪੇਂਟਸ, ਹਿੰਦੁਸਤਾਨ ਯੂਨੀਲਿਵਰ, ਰਿਲਾਇੰਸ ਇੰਡਸਟ੍ਰੀਜ਼, ਟਾਈਟਨ ਅਤੇ ਅਲਟ੍ਰਾਟੈੱਕ ਸੀਮੈਂਟ ਦੇ ਨਾਂ ਸ਼ਾਮਲ ਹਨ। ਸੈਂਸੈਕਸ 1 ਹਫਤੇ ’ਚ 2000 ਅੰਕ ਚੜ੍ਹ ਚੁੱਕਾ ਹੈ। ਇਸ ਨੇ ਸਿਰਫ 3 ਦਿਨਾਂ ’ਚ ਹੀ 1000 ਅੰਕ ਦਾ ਪੱਧਰ ਪਾਰ ਕਰ ਲਿਆ ਹੈ। ਇਸ ਦੀ ਰਫਤਾਰ ਨੂੰ ਦੇਖ ਕੇ ਲਗਦਾ ਹੈ ਕਿ ਇਹ ਛੇਤੀ ਹੀ 60 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਲਵੇਗਾ। ਉੱਥੇ ਹੀ ਬੀ. ਐੱਸ. ਈ. ’ਤੇ ਅੱਜ 250 ਤੋਂ ਵੱਧ ਸ਼ੇਅਰਾਂ ’ਚ ਅੱਪਰ ਸਰਕਿਟ ਲੱਗਾ। ਇਸ ’ਚ ਹਿੰਦੁਸਤਾਨ ਆਇਲ ਐਕਸਪਲੋਰੇਸ਼ਨ, ਜੈਨ ਇਰੀਗੇਸ਼ਨ ਸਿਸਟਮਸ ਅਤੇ ਟ੍ਰਾਈਡੈਂਟ ਦੇ ਨਾਂ ਸ਼ਾਮਲ ਹਨ।

ਕੈਪੀਟਲਵਾਯਾ ਗਲੋਬਲ ਰਿਸਰਚ ਦੇ ਗੌਰਵ ਗਰਗ ਮੁਤਾਬਕ ਸਾਨੂੰ ਭਾਰਤ ’ਚ ਪੂਰੀ ਦੁਨੀਆ ਤੋਂ ਜ਼ੋਰਦਾਰ ਤਰੀਕੇ ਨਾਲ ਪੈਸੇ ਦਾ ਪ੍ਰਵਾਹ ਆਉਂਦਾ ਦਿਖਾਈ ਦੇ ਰਿਹਾ ਹੈ। ਇਸ ਕਾਰਨ ਪਿਛਲੇ ਕੁੱਝ ਮਹਨਿਆਂ ’ਚ ਬਾਜ਼ਾਰ ’ਚ ਜ਼ੋਰਦਾਰ ਰੈਲੀ ਦੇਖਣ ਨੂੰ ਮਿਲ ਰਹੀ ਹੈ। ਸਾਨੂੰ ਉਮੀਦ ਹੈ ਕਿ ਇਹ ਰੈਲੀ ਅੱਗੇ ਵੀ ਜਾਰੀ ਰਹੇਗੀ। ਭਾਰਤ ’ਚ ਜਿਸ ਤਰ੍ਹਾਂ ਦੀ ਅਰਥਵਿਵਸਥਾ ਰਿਕਵਰੀ ਦੇਖਣ ਨੂੰ ਮਿਲੀ ਹੈ, ਉਸ ਕਾਰਨ ਭਾਰਤੀ ਬਾਜ਼ਾਰ ਸੁਰੱਖਿਅਤ ਤਰੀਕੇ ਨਾਲ ਪੈਸੇ ਲਗਾਉਣ ਲਈ ਨਿਵੇਸ਼ਕਾਂ ਦਾ ਸਵਰਗ ਬਣ ਗਿਆ ਹੈ। ਉਮੀਦ ਹੈ ਕਿ ਬਾਜ਼ਾਰ ਦੀ ਇਹ ਰੈਲੀ ਜਾਰੀ ਰਹੇਗੀ ਅਤੇ ਬਹੁਤ ਛੇਤੀ ਹੀ ਸਾਨੂੰ ਨਿਫਟੀ ’ਚ 17,500 ਦਾ ਪੱਧਰ ਦੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ: ਭਾਰੀ ਆਰਥਿਕ ਸੰਕਟ ਚ ਫਸਿਆ ਸ਼੍ਰੀਲੰਕਾ, ਅਨਾਜ ਐਮਰਜੈਂਸੀ ਦਾ ਕੀਤਾ ਐਲਾਨ

ਆਟੋ ਅਤੇ ਮੈਟਲ ਸ਼ੇਅਰਾਂ ਨੇ ਬਾਜ਼ਾਰ ’ਚ ਭਰੀ ਉਡਾਣ

ਅੱਜ ਆਟੋ ਅਤੇ ਮੈਟਲ ਸ਼ੇਅਰਾਂ ਨੇ ਬਾਜ਼ਾਰ ’ਚ ਉਡਾਣ ਭਰੀ। ਐੱਨ. ਐੱਸ. ਈ. ’ਤੇ ਆਟੋ ਇੰਡੈਕਸ 1.02 ਫੀਸਦੀ ਦੀ ਬੜ੍ਹਤ ਨਾਲ ਬੰਦ ਹੋਇਆ। ਇੰਡੈਕਸ ’ਚ ਐਕਸਾਈਡ ਇੰਡਸਟ੍ਰੀਜ਼ ਦੇ ਸ਼ੇਅਰ ’ਚ 5 ਫੀਸਦੀ ਦੀ ਤੇਜ਼ੀ ਰਹੀ। ਉੱਥੇ ਹੀ ਮੈਟਲ ਇੰਡੈਕਸ 1.17 ਫੀਸਦੀ ਦੀ ਤੇਜ਼ੀ ਨਾਲ ਬੰਦ ਹੋਇਆ। ਇੰਡੈਕਸ ’ਚ ਨੈਸ਼ਨਲ ਐਲੂਮੀਨੀਅਮ ਦੇ ਸ਼ੇਅਰ 4.69 ਫੀਸਦੀ ਦੀ ਬੜ੍ਹਤ ਨਾਲ ਬੰਦ ਹੋਏ।

ਪਹਿਲੀ ਵਾਰ ਪਾਰ ਕੀਤਾ 58,000 ਦਾ ਪੱਧਰ

ਇਕਵਿਟੀ ਦੇ ਰਾਹੁਲ ਸ਼ਰਮਾ ਦਾ ਕਹਿਣਾ ਹੈ ਕਿ ਅੱਜ ਪਹਿਲੀ ਵਾਰ ਸੈਂਸੈਕਸ ਨੇ 58,000 ਦਾ ਪੱਧਰ ਪਾਰ ਕੀਤਾ ਹੈ। ਇਸ ਰੈਲੀ ’ਚ ਆਈ. ਟੀ., ਫਾਰਮਾ ਅਤੇ ਮੈਟਲ ਸ਼ੇਅਰਾਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ। ਬਾਜ਼ਾਰ ਅੱਜ-ਕੱਲ ਹਰ ਰੋਜ਼ ਨਵਾਂ ਹਾਈ ਲਗਾ ਰਿਹਾ ਹੈ। ਲੰਮੀ ਮਿਆਦ ਦੇ ਨਜ਼ਰੀਏ ਤੋਂ ਅਸੀਂ ਬਾਜ਼ਾਰ ’ਤੇ ਬੁਲਿਸ਼ ਹਾਂ ਪਰ ਇੰਨੀ ਤੋਂ ਬਾਅਦ ਹੁਣ ਬਾਜ਼ਾਰ ’ਚ ਕੁੱਝ ਸੁਧਾਰ ਵੀ ਸੁਭਾਵਿਕ ਹੈ। ਨਿਵੇਸ਼ਕਾਂ ਨੂੰ ਸਲਾਹ ਹੈ ਕਿ ਉਹ ਆਪਣੀ ਪੋਜੀਸ਼ਨ ’ਤੇ ਟ੍ਰੇਲਿੰਗ ਸਟੌਪਲਾਸ ਲਗਾਉਣ।

ਇਹ ਵੀ ਪੜ੍ਹੋ: ਇੰਝ ਪਤਾ ਲਗਾਓ ਹਰੀਆਂ ਸਬਜ਼ੀਆਂ 'ਤੇ ਰਸਾਇਣਾਂ ਦੀ ਵਰਤੋਂ ਹੋਈ ਹੈ ਜਾਂ ਨਹੀਂ, FSSAI ਨੇ ਜਾਰੀ ਕੀਤੀ ਵੀਡੀਓ

ਬਾਜ਼ਾਰ ’ਚ ਹਾਲੇ ਹੋਰ ਤੇਜ਼ੀ ਦੀ ਸੰਭਾਵਨਾ

ਸਵਾਸਤਿਕਾ ਇਨਵੈਸਟਮੈਂਟ ਦੇ ਸੰਤੋਸ਼ ਮੀਨਾ ਦਾ ਕਹਿਣਾ ਹੈ ਕਿ ਅੱਜ ਸੈਂਸੈਕਸ ਨੇ ਨਵਾਂ ਮਈਲਸਟੋਨ ਹਾਸਲ ਕੀਤਾ। ਬਾਜ਼ਾਰ ’ਚ ਹਾਲੇ ਹੋਰ ਤੇਜ਼ੀ ਦੀ ਸੰਭਾਵਨਾ ਹੈ। ਇਸ ਸਮੇਂ ਅਸੀਂ ਰੋਰਿੰਗ ਬੁੱਲ ਮਾਰਕੀਟ ’ਚ ਹਾਂ ਅਤੇ ਅਗਲੇ 2-3 ਸਾਲਾਂ ਤੱਕ ਇਹ ਸਥਿਤੀ ਬਣੀ ਰਹੇਗੀ। ਟੈੱਕਨੀਕਲੀ ਸੈਂਸੈਕਸ ਲਈ 58,700 ਨੇੜਲਾ ਟਾਰਗੈੱਟ ਨਜ਼ਰ ਆ ਰਿਹਾ ਹੈ ਜਦ ਕਿ 57,500 ’ਤੇ ਇਸ ਨੂੰ ਇਮੀਡੀਏਟ ਸਪੋਰਟ ਹੈ। ਉੱਥੇ ਹੀ ਕਿਸੇ ਗਿਰਾਵਟ ਦੀ ਸਥਿਤੀ ’ਚ 56,300-56,000 ’ਤੇ ਮਜ਼ਬੂਤ ਡਿਮਾਂਡ ਜ਼ੋਨ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ: 1 ਮਹੀਨੇ ਬਾਅਦ ਕਰਨੀ ਹੋਵੇਗੀ 12 ਘੰਟੇ ਨੌਕਰੀ, ਘਟੇਗੀ ਤਨਖ਼ਾਹ ਤੇ ਵਧੇਗਾ PF

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News