ਦੁਨੀਆ ''ਚ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਵਧਣ ਵਾਲਾ ਆਟੋਮੋਬਾਇਲ ਬਾਜ਼ਾਰ ਬਣਿਆ ਭਾਰਤ

Tuesday, Apr 23, 2019 - 09:03 PM (IST)

ਦੁਨੀਆ ''ਚ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਵਧਣ ਵਾਲਾ ਆਟੋਮੋਬਾਇਲ ਬਾਜ਼ਾਰ ਬਣਿਆ ਭਾਰਤ

ਨਵੀਂ ਦਿੱਲੀ-ਪਿਛਲੇ ਸਾਲ ਵ੍ਹੀਕਲਜ਼ ਬਣਾਉਣ ਦੀ ਗਿਣਤੀ ਦੇ ਲਿਹਾਜ਼ ਨਾਲ ਦੁਨੀਆ 'ਚ ਭਾਰਤ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਆਟੋਮੋਬਾਇਲ ਬਾਜ਼ਾਰ ਰਿਹਾ। ਫਿਊਲ ਪ੍ਰਾਈਸਿਜ਼, ਇੰਟਰਸਟ ਰੇਟ ਤੇ ਇੰਸ਼ੋਰੈਂਸ ਕਾਸਟ ਵਧਣ ਨਾਲ ਦੇਸ਼ 'ਚ ਵ੍ਹੀਕਲਜ਼ ਦੀ ਡਿਮਾਂਡ 'ਤੇ ਅਸਰ ਪਿਆ। ਇਸ ਦੇ ਬਾਵਜੂਦ ਆਟੋਮੋਬਾਇਲ ਪ੍ਰੋਡਕਸ਼ਨ 'ਚ ਵਾਧਾ ਹੋਇਆ। ਸਾਲ 2018 'ਚ ਗਲੋਬਲ ਆਟੋਮੋਬਾਇਲ ਪ੍ਰੋਡਕਸ਼ਨ ਇਕ ਦਹਾਕੇ 'ਚ ਪਹਿਲੀ ਵਾਰ 1.1 ਫੀਸਦੀ ਡਿੱਗ ਕੇ 9,56,34,593 ਯੂਨਿਟ ਰਹੀ।
ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਆਫ ਆਟੋਮੋਬਾਇਲ ਮੈਨੂਫੈਕਚਰਰਜ਼ ਦੇ ਡਾਟਾ ਅਨੁਸਾਰ ਭਾਰਤ 'ਚ ਆਟੋਮੋਬਾਇਲ ਪ੍ਰੋਡਕਸ਼ਨ (ਪੈਸੰਜਰ ਤੇ ਕਮਰਸ਼ੀਅਲ ਵ੍ਹੀਕਲਜ਼) ਟਾਪ 10 ਦੇਸ਼ਾਂ 'ਚ ਸਭ ਤੋਂ ਜ਼ਿਆਦਾ ਵਧੀ। ਇਹ ਪਿਛਲੇ ਸਾਲ 8 ਫੀਸਦੀ ਦੇ ਵਾਧੇ ਨਾਲ ਲਗਭਗ 51.7 ਲੱਖ ਯੂਨਿਟ ਰਹੀ। ਦੂਜੇ ਸਥਾਨ 'ਤੇ 5.2 ਫੀਸਦੀ ਦੀ ਗ੍ਰੋਥ ਨਾਲ 28.7 ਲੱਖ ਯੂਨਿਟ ਬਣਾ ਕੇ ਬ੍ਰਾਜ਼ੀਲ ਰਿਹਾ। ਚੀਨ 'ਚ ਆਟੋਮੋਬਾਇਲ ਪ੍ਰੋਡਕਸ਼ਨ 4.2 ਫੀਸਦੀ ਡਿੱਗ ਕੇ 2.78 ਕਰੋੜ ਯੂਨਿਟ ਸੀ। ਅਮਰੀਕਾ ਤੇ ਜਾਪਾਨ 'ਚ ਇਹ ਕ੍ਰਮਵਾਰ 1.1 ਤੇ 0.4 ਫੀਸਦੀ ਵਧੀ।
ਭਾਰਤ 'ਚ ਪੈਸੰਜਰ ਵ੍ਹੀਕਲਜ਼ ਦੀ ਪ੍ਰੋਡਕਸ਼ਨ 2.8 ਫੀਸਦੀ ਵਧ ਕੇ 40,64,774 ਯੂਨਿਟ ਅਤੇ ਕਮਰਸ਼ੀਅਲ ਵ੍ਹੀਕਲਜ਼ ਦਾ 34 ਫੀਸਦੀ ਦੇ ਵਾਧੇ ਨਾਲ 11,09,871 ਯੂਨਿਟ ਦੀ ਸੀ। ਐਵੇਂਟਮ ਪਾਰਟਨਰਜ਼ ਦੇ ਮੈਨੇਜਿੰਗ ਡਾਇਰੈਕਟਰ ਵੀ. ਜੀ . ਰਾਮਾਕ੍ਰਿਸ਼ਣਨ ਨੇ ਦੱਸਿਆ ਕਿ ਪ੍ਰੋਡਕਸ਼ਨ 'ਚ ਇਸ ਗ੍ਰੋਥ ਦੇ ਪਿੱਛੇ ਵਿਸ਼ੇਸ਼ ਤੌਰ 'ਤੇ ਕਮਰਸ਼ੀਅਲ ਵ੍ਹੀਕਲਜ਼ ਦੀ ਸੇਲਜ਼ 'ਚ ਵਾਧੇ ਦਾ ਕਾਰਨ ਹੈ। ਭਾਰਤ ਇਕਮਾਤਰ ਵੱਡਾ ਦੇਸ਼ ਹੈ, ਜਿੱਥੇ ਗ੍ਰੋਥ ਚੰਗੀ ਹੈ। ਜੇਕਰ ਕੌਮਾਂਤਰੀ ਮੰਦੀ ਨਾਲ ਐਕਸਪੋਰਟ 'ਤੇ ਅਸਰ ਨਾ ਪੈਂਦਾ ਤਾਂ ਦੇਸ਼ 'ਚ ਪ੍ਰੋਡਕਸ਼ਨ ਹੋਰ ਵਧ ਸਕਦੀ ਸੀ।


author

Karan Kumar

Content Editor

Related News