ਡਿਜੀਟਲ ਮੀਡੀਆ 'ਚ ਸਾਂਝ ਸਥਾਪਤ ਕਰਨਗੇ ਭਾਰਤ ਅਤੇ ਵੀਅਤਨਾਮ, ਸਮਝੌਤੇ 'ਤੇ ਕੀਤੇ ਦਸਤਖ਼ਤ

Thursday, Dec 16, 2021 - 02:55 PM (IST)

ਡਿਜੀਟਲ ਮੀਡੀਆ 'ਚ ਸਾਂਝ ਸਥਾਪਤ ਕਰਨਗੇ ਭਾਰਤ ਅਤੇ ਵੀਅਤਨਾਮ, ਸਮਝੌਤੇ 'ਤੇ ਕੀਤੇ ਦਸਤਖ਼ਤ

ਨਵੀਂ ਦਿੱਲੀ - ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਵਿਅਤਨਾਮ ਸਰਕਾਰ ਦੇ ਸੂਚਨਾ ਅਤੇ ਸੰਚਾਰ ਮੰਤਰੀ ਸ਼੍ਰੀ ਨਗੁਏਨ ਮਾਨਹ ਹੰਗ ਨਾਲ ਡਿਜੀਟਲ ਮੀਡੀਆ ਦੇ ਖੇਤਰਾਂ ਵਿੱਚ ਸਹਿਯੋਗ ਲਈ ਇੱਕ ਇਰਾਦੇ ਪੱਤਰ (LoI) 'ਤੇ ਹਸਤਾਖਰ ਕੀਤੇ, ਜਿਸ ਨਾਲ  ਭਾਰਤ ਅਤੇ ਵੀਅਤਨਾਮ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ​​ਕਰਨ ਦਾ ਰਾਹ ਪੱਧਰਾ ਹੋਵੇਗਾ।

LoI (letter of intent) ਡਿਜੀਟਲ ਮੀਡੀਆ ਅਤੇ ਸੋਸ਼ਲ ਨੈਟਵਰਕਸ 'ਤੇ ਨੀਤੀਆਂ ਅਤੇ ਰੈਗੂਲੇਟਰੀ ਫਰੇਮਵਰਕ ਸਥਾਪਤ ਕਰਨ ਅਤੇ ਦੋਵਾਂ ਦੇਸ਼ਾਂ ਵਿੱਚ ਮੀਡੀਆ ਪੇਸ਼ੇਵਰਾਂ ਅਤੇ ਅਧਿਕਾਰੀਆਂ ਲਈ ਸਮਰੱਥਾ ਨਿਰਮਾਣ ਅਤੇ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਕਰਨ ਵਿੱਚ ਜਾਣਕਾਰੀ ਅਤੇ ਅਨੁਭਵ ਨੂੰ ਸਾਂਝਾ ਕਰਨ ਦੇ ਉਦੇਸ਼ ਨਾਲ ਇਹ ਸਾਂਝੇਦਾਰੀ ਕੀਤੀ ਜਾ ਰਹੀ ਹੈ।

ਸ਼੍ਰੀ ਠਾਕੁਰ ਦੇ ਨਿਵਾਸ ਸਥਾਨ 'ਤੇ ਦੋਹਾਂ ਮਾਣਯੋਗ ਮੰਤਰੀਆਂ ਦਰਮਿਆਨ ਹੋਈ ਸੁਹਿਰਦ ਚਰਚਾ ਤੋਂ ਭਾਰਤ ਅਤੇ ਵੀਅਤਨਾਮ ਦੇ ਸਬੰਧਾਂ ਵਿੱਚ ਸਾਂਝੇਦਾੀਰ ਦਾ ਨਿੱਘ ਝਲਕਦਾ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਅਤੇ ਮਾਨਯੋਗ ਪ੍ਰਧਾਨ ਮੰਤਰੀ ਦੇ ਵਿਅਤਨਾਮ ਦੇ ਹਾਲ ਹੀ ਦੇ ਦੌਰਿਆਂ ਨਾਲ ਭਾਰਤ ਅਤੇ ਵੀਅਤਨਾਮ ਦਰਮਿਆਨ ਡੂੰਘੇ ਸਬੰਧ ਹੋਰ ਮਜ਼ਬੂਤ ​​ਹੋਏ ਹਨ ਅਤੇ ਅੱਜ ਦੀ ਮੀਟਿੰਗ ਭਾਰਤ ਵਿੱਚ ਦੁਵੱਲੇ ਸਹਿਯੋਗ ਨੂੰ ਰੂਪ ਦੇਵੇਗੀ।

ਅੱਜ ਦੀ ਮੀਟਿੰਗ ਨਵੀਆਂ ਤਕਨੀਕਾਂ ਅਤੇ ਪੇਸ਼ ਆ ਰਹੀਆਂ ਚੁਣੌਤੀਆਂ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਰੂਪ ਦੇਵੇਗੀ, ਜਿਵੇਂ ਕਿ “ਇਨਫੋਡੈਮਿਕ”, ਜਿਸ ਨਾਲ ਸਾਰੇ ਦੇਸ਼ ਕੋਵਿਡ-19 ਮਹਾਂਮਾਰੀ ਦੌਰਾਨ ਜੂਝ ਰਹੇ ਹਨ। ਸ਼੍ਰੀ ਠਾਕੁਰ ਨੇ ਵਿਅਤਨਾਮੀ ਹਮਰੁਤਬਾ ਨੂੰ ਫਰਵਰੀ 2021 ਤੋਂ ਸਰਕਾਰ ਦੁਆਰਾ ਲਾਗੂ ਕੀਤੇ ਜਾ ਰਹੇ ਡਿਜੀਟਲ ਮੀਡੀਆ ਐਥਿਕਸ ਕੋਡ ਬਾਰੇ ਵੀ ਜਾਣਕਾਰੀ ਦਿੱਤੀ।

ਸ਼੍ਰੀ ਹੰਗ ਨੇ ਸ਼੍ਰੀ ਅਨੁਰਾਗ ਠਾਕੁਰ ਨੂੰ ਵੀਅਤਨਾਮ ਆਉਣ ਦਾ ਸੱਦਾ ਦਿੱਤਾ ਅਤੇ ਦੋਹਾਂ ਦੇਸ਼ਾਂ ਦੇ ਪੱਤਰਕਾਰਾਂ ਨੂੰ ਵਿਆਪਕ ਪ੍ਰਸਾਰ ਅਤੇ ਲੋਕਾਂ-ਦਰ-ਲੋਕ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਇੱਕ ਦੂਜੇ ਦੇ ਦੇਸ਼ਾਂ ਵਿੱਚ ਸਮਾਜਿਕ-ਆਰਥਿਕ ਵਿਕਾਸ ਬਾਰੇ ਜਾਣਕਾਰੀ ਤੱਕ ਯੋਗ ਪਹੁੰਚ ਬਣਾਉਣ ਬਾਰੇ ਗੱਲ ਕੀਤੀ।

ਮੀਟਿੰਗ ਵਿੱਚ ਸ਼੍ਰੀ ਸ਼ਸ਼ੀ ਸ਼ੇਖਰ ਵੇਮਪਤੀ, ਪ੍ਰਸਾਰਭਾਰਤੀ ਦੇ ਸੀਈਓ ਸ਼੍ਰੀ ਜੈਦੀਪ ਭਟਨਾਗਰ, ਪ੍ਰਿੰਸੀਪਲ ਡੀਜੀ, ਪੀਆਈਬੀ; ਅਤੇ ਸ਼੍ਰੀ ਵਿਕਰਮ ਸਹਾਏ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ, ਭਾਰਤੀ ਅਤੇ ਵੀਅਤਨਾਮੀ ਪੱਖ ਦੇ ਹੋਰ ਅਧਿਕਾਰੀਆਂ ਦੇ ਨਾਲ ਸ਼ਾਮਲ ਹੋਏ ਸਨ।
ਇਸ ਸਾਲ ਭਾਰਤ ਅਤੇ ਵੀਅਤਨਾਮ ਦਰਮਿਆਨ “ਵਿਆਪਕ ਰਣਨੀਤਕ ਭਾਈਵਾਲੀ” ਦੇ ਪੰਜ ਸਾਲ ਪੂਰੇ ਹੋ ਰਹੇ ਹਨ ਅਤੇ ਸਾਲ 2022 ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧਾਂ ਦੇ 50 ਸਾਲ ਪੂਰੇ ਕਰੇਗਾ।

ਇਹ ਵੀ ਪੜ੍ਹੋ : 23 ਸਾਲਾਂ ਬਾਅਦ ਟਾਟਾ ਗਰੁੱਪ ਮੁੜ ਬਿਊਟੀ ਬਿਜ਼ਨੈੱਸ ’ਚ ਧਾਕ ਜਮਾਉਣ ਦੀ ਤਿਆਰੀ ’ਚ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News