ਭਾਰਤ, ਬ੍ਰਿਟੇਨ ਮੁਕਤ ਵਪਾਰ ਸਮਝੌਤੇ ਦੀ ਗੱਲਬਾਤ ਸ਼ੁਰੂ, ਗੋਇਲ ਨੇ ਕਿਹਾ ਕਿਰਤ ਆਧਾਰਿਤ ਖੇਤਰਾਂ ਨੂੰ ਹੋਵੇਗਾ ਫਾਇਦਾ
Saturday, Jan 15, 2022 - 01:38 PM (IST)
ਨਵੀਂ ਦਿੱਲੀ (ਯੂ. ਐੱਨ. ਆਈ.) - ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਬ੍ਰਿਟੇਨ ਦੀ ਵਪਾਰ ਮੰਤਰੀ ਏਨੀ-ਮੇਰੀ ਟ੍ਰੇਵੇਲੀਅਨ ਨੇ ਇੱਥੇ ਦੋਪੱਖੀ ਮੁਕਤ ਵਪਾਰ ਸਮਝੌਤਾ (ਐੱਫ. ਟੀ. ਏ.) ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ। ਦੋਵਾਂ ਪੱਖਾਂ ਨੇ ਪਹਿਲਾਂ ਜਿੰਨਾ ਸੰਭਵ ਹੋ ਸਕੇ ਤੇਜ਼ੀ ਨਾਲ ਇਕ ਅੰਤ੍ਰਿਮ ਐੱਫ. ਟੀ. ਏ. ਕਰਨ ਅਤੇ ਉਸ ਤੋਂ ਬਾਅਦ ਵਿਆਪਕ ਆਰਥਿਕ ਸਹਿਯੋਗ ਸਮਝੌਤਾ ਕਰਨ ਦੀ ਯੋਜਨਾ ਬਣਾਈ ਹੈ। ਗੋਇਲ ਅਤੇ ਬ੍ਰਿਟੇਨ ਦੀ ਉਨ੍ਹਾਂ ਦੀ ਹਮਅਹੁਦਾ ਮੰਤਰੀ ਦੇ ਸਾਹਮਣੇ ਅਧਿਕਾਰੀਆਂ ’ਚ ਐੱਫ. ਟੀ. ਏ. ਗੱਲਬਾਤ ਦੀਆਂ ਸ਼ਰਤਾਂ ਅਤੇ ਸੰਦਰਭਾਂ ਦੇ ਦਸਤਾਵੇਜ਼ ਦਾ ਅਦਾਨ-ਪ੍ਰਦਾਨ ਕੀਤਾ ਗਿਆ।
ਗੋਇਲ ਨੇ ਕਿਹਾ ਕਿ ਇਸ ਕਰਾਰ ਵਿਚ ਵਪਾਰ ਦੇ ‘ਸੰਵੇਦਨਸ਼ੀਨ’ ਮੁੱਦਿਆਂ ਨੂੰ ਕੰਡੇ ਰੱਖ ਕੇ ਅਜਿਹੇ ਖੇਤਰਾਂ ਨੂੰ ਚੁਣਿਆ ਗਿਆ ਹੈ, ਜਿਸ ਦੇ ਨਾਲ ਦੋਵਾਂ ਦੇਸ਼ਾਂ ਦੀ ਜਨਤਾ ਅਤੇ ਉਦਯੋਗ- ਧੰਦਿਆਂ ਨੂੰ ਫਾਇਦਾ ਹੋਵੇ। ਗੋਇਲ ਨੇ ਇਸ ਮੌਕੇ ਗੱਲਬਾਤ ਵਿਚ ਕਿਹਾ,‘‘ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਵਿਚ ਕਾਰੋਬਾਰ ਨੂੰ ਲਾਭ ਪਹੁੰਚਾਉਣ ਲਈ ਜਲਦੀ ਲਾਭ ਪ੍ਰਦਾਨ ਕਰਨ ਹੇਤੁ ਇਕ ਅੰਤ੍ਰਿਮ ਸਮਝੌਤੇ ਦੀ ਸੰਭਾਵਨਾ ਦਾ ਪਤਾ ਲਾਉਣ ਉੱਤੇ ਵੀ ਸਹਿਮਤੀ ਹੋਈ ਹੈ। ਸਾਡੀ ਕੋਸ਼ਿਸ਼ ਦੋਵਾਂ ਦੇਸ਼ਾਂ ’ਚ ਸਾਡੇ ਛੋਟੇ, ਮੱਧ ਅਤੇ ਸੂਖਮ ਅਦਾਰਿਆਂ ਨੂੰ ਲਾਭ ਪਹੁੰਚਾਉਣ ਲਈ ਇਕ ਵਿਆਪਕ, ਸੰਤੁਲਿਤ, ਨਿਰਪੱਖ ਅਤੇ ਜਾਇਜ਼ ਐੱਫ. ਟੀ. ਏ. ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ, ਅੰਤ੍ਰਿਮ ਸਮਝੌਤਾ ਸਾਲ ਦੇ ਆਖਿਰ ਤੱਕ ਹੋ ਜਾਵੇ।
ਇਹ ਵੀ ਪੜ੍ਹੋ : ਸੰਸਦ ਦਾ ਬਜਟ ਇਜਲਾਸ 31 ਜਨਵਰੀ ਤੋਂ 8 ਅਪ੍ਰੈਲ ਤੱਕ ਚੱਲਣ ਦੀ ਸੰਭਾਵਨਾ
ਚਮਡ਼ਾ, ਕੱਪੜਾ, ਗਹਿਣਾ ਅਤੇ ਪ੍ਰਾਸੈੱਸਡ ਖੇਤੀਬਾੜੀ ਉਤਪਾਦਾਂ ਵਿਚ ਸਾਡੀ ਬਰਾਮਦ ਵਿਚ ਵਾਧੇ ਦੀ ਉਮੀਦ
ਵਣਜ ਮੰਤਰੀ ਨੇ ਕਿਹਾ ਕਿ ਬ੍ਰਿਟੇਨ ਨਾਲ ਐੱਫ. ਟੀ. ਏ. ਵੱਲੋਂ ਚਮਡ਼ਾ, ਕੱਪੜਾ, ਗਹਿਣਾ ਅਤੇ ਪ੍ਰਾਸੈੱਸਡ ਖੇਤੀਬਾੜੀ ਉਤਪਾਦਾਂ ਵਿਚ ਸਾਡੀ ਬਰਾਮਦ ਵਿਚ ਵਾਧੇ ਦੀ ਉਮੀਦ ਹੈ ਕਿਉਂਕਿ ਬ੍ਰਿਟੇਨ ਦੁਨੀਆ ਭਰ ਤੋਂ ਇਨ੍ਹਾਂ ਉਤਪਾਦਾਂ ਨੂੰ ਮੰਗਵਾਉਂਦਾ ਹੈ। ਵਣਜ ਮੰਤਰਾਲਾ ਦੇ ਇਕ ਬਿਆਨ ਮੁਤਾਬਕ ਭਾਰਤ ਦੀਆਂ 56 ਸਮੁੰਦਰੀ ਇਕਾਈਆਂ ਦੀ ਮਾਨਤਾ ਦੇ ਮਾਧਿਅਮ ਨਾਲ ਭਾਰਤ ਸਮੁੰਦਰੀ ਉਤਪਾਦਾਂ ਦੀ ਬਰਾਮਦ ਵਿਚ ਭਾਰੀ ਉਛਾਲ ਦਰਜ ਕਰਨ ਦੀ ਵੀ ਉਮੀਦ ਹੈ। ਗੋਇਲ ਨੇ ਕਿਹਾ ਕਿ ਫਾਰਮਾ ਉੱਤੇ ਆਪਸੀ ਮਾਨਤਾ ਸਮਝੌਤੇ (ਐੱਮ. ਆਰ. ਏ.) ਵਾਧੂ ਬਾਜ਼ਾਰ ਪਹੁੰਚ ਪ੍ਰਦਾਨ ਕਰ ਸਕਦੇ ਹਨ। ਆਯੁਸ਼ ਅਤੇ ਆਡੀਓ-ਵਿਜ਼ੁਅਲ ਸੇਵਾਵਾਂ ਸਮੇਤ ਆਈ. ਟੀ./ਆਈ. ਟੀ. ਈ. ਐੱਸ., ਨਰਸਿੰਗ, ਸਿੱਖਿਆ, ਸਿਹਤ ਸੇਵਾ ਵਰਗੇ ਸੇਵਾ ਖੇਤਰਾਂ ਵਿਚ ਬਰਾਮਦ ਵਧਾਉਣ ਦੀਆਂ ਵੀ ਕਾਫੀ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਭਾਰਤ ਵੀ ਆਪਣੇ ਲੋਕਾਂ ਦੀ ਆਵਾਜਾਈ ਲਈ ਵਿਸ਼ੇਸ਼ ਵਿਵਸਥਾ ਦੀ ਮੰਗ ਕਰੇਗਾ।
ਇਹ ਵੀ ਪੜ੍ਹੋ : ਦੇਸ਼ ਦਾ ਪਹਿਲਾ ਕ੍ਰਿਪਟੋ ETF ਹੋਵੇਗਾ ਸ਼ੁਰੂ, ਟੋਰਸ ਕਲਿੰਗ ਬਲਾਕਚੈਨ ਕਰ ਰਹੀ ਤਿਆਰੀ
ਭਾਰਤ ਦੇ ਨਾਲ ਐੱਫ. ਟੀ. ਏ. ਬ੍ਰਿਟੇਨ ਲਈ ਇਕ ਸੁਨਹਿਰੀ ਮੌਕਾ : ਬੋਰਿਸ ਜਾਨਸਨ
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮਈ 2021 ਵਿਚ ਐੱਫ. ਟੀ. ਏ. ਦੀ ਗੱਲਬਾਤ ਇਸ ਸਾਲ ਦੇ ਆਰੰਭ ਵਿਚ ਸ਼ੁਰੂ ਕਰਨ ਦੀ ਕਲਪਨਾ ਕੀਤੀ ਸੀ ਅਤੇ 2030 ਤੱਕ ਆਪਸੀ ਵਪਾਰ ਦੁੱਗਣਾ ਕਰਨ ਦਾ ਟੀਚਾ ਨਿਰਧਾਰਤ ਕੀਤਾ ਸੀ। ਉਨ੍ਹਾਂ ਕਿਹਾ,‘‘ਅਸੀਂ ਸਾਲ ਦੇ ਸ਼ੁਰੂ ਵਿਚ ਹੀ ਐੱਫ. ਟੀ. ਏ. ਗੱਲਬਾਤ ਸ਼ੁਰੂ ਕਰਨ ਦਾ ਸਮਝੌਤਾ ਕਰ ਲਿਆ ਹੈ। ਇਸ ਵਿਚ ਪ੍ਰਧਾਨ ਮੰਤਰੀ ਜਾਨਸਨ ਨੇ ਕਿਹਾ ਹੈ ਕਿ ਭਾਰਤ ਦੇ ਨਾਲ ਐੱਫ. ਟੀ. ਏ. ਬ੍ਰਿਟੇਨ ਲਈ ਇਕ ਸੁਨਹਿਰੀ ਮੌਕਾ ਹੈ। ਗੋਇਲ ਨੇ ਭਾਰਤ ਅਤੇ ਬ੍ਰਿਟੇਨ ਦੇ ਇਤਿਹਾਸਕ ਸਬੰਧਾਂ ਅਤੇ ਸਾਂਝੇ ਇਤਿਹਾਸ ਅਤੇ ਸਮ੍ਰਿਧ ਸੰਸਕ੍ਰਿਤੀ ਉੱਤੇ ਬਣੀ ਸਾਂਝੇਦਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਐੱਫ. ਟੀ. ਏ. ਦੇ ਹੋਣ ਨਾਲ ਵਪਾਰਕ ਆਰਥਿਕ ਸਬੰਧਾਂ ਵਿਚ ਨਿਸ਼ਚਿਤਤਾ, ਭਰੋਸੇਯੋਗਤਾ ਅਤੇ ਪਾਰਦਰਸ਼ਤਾ ਆਵੇਗੀ ਅਤੇ ਸੇਵਾਵਾਂ ਦੇ ਵਪਾਰ ਵਿਚ ਜ਼ਿਆਦਾ ਉਦਾਰ, ਸੁਵਿਧਾਜਨਕ ਅਤੇ ਮੁਕਾਬਲੇਬਾਜ਼ ਸੇਵਾ ਵਿਵਸਥਾ ਬਣੇਗੀ।
ਇਹ ਵੀ ਪੜ੍ਹੋ : ਗੋ ਏਅਰਲਾਈਨਸ ਨੇ 3600 ਕਰੋੜ ਰੁਪਏ ਦੇ IPO ਉੱਤੇ ਲਾਈ ਰੋਕ, ਦੱਸੀ ਇਹ ਵਜ੍ਹਾ
ਭਾਰਤ 2050 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ
ਉਥੇ ਹੀ ਇਸ ਐਗਰੀਮੈਂਟ ਉੱਤੇ ਬ੍ਰਿਟੀਸ਼ ਸਰਕਾਰ ਨੇ ਆਪਣੇ ਸਟੇਟਮੈਂਟ ਵਿਚ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਤੇਜ਼ੀ ਨਾਲ ਵੱਧਦੀਆਂ ਅਰਥਵਿਵਸਥਾਵਾਂ ਵਿਚੋਂ ਇਕ ਹੈ ਅਤੇ ਇਕ ਬੋਲਡ ਨਵਾਂ ਸੌਦਾ ਭਾਰਤ ਦੇ ਵੱਧਦੇ ਮੱਧ ਵਰਗ ਦੀ ਸਪਲਾਈ ਲਈ ਬ੍ਰਿਟੇਨ ਦੇ ਕਾਰੋਬਾਰਾਂ ਨੂੰ ਲਾਈਨ ਵਿਚ ਸਭ ਤੋਂ ਅੱਗੇ ਖਡ਼੍ਹਾ ਕਰ ਦੇਵੇਗਾ, 2050 ਤੱਕ ਇਕ ਅਰਬ ਖਪਤਕਾਰਾਂ ਦੇ ਇਕ ਚੌਥਾਈ ਤੱਕ ਵਧਣ ਦਾ ਅਨੁਮਾਨ ਹੈ। ਭਾਰਤ 2050 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ ਹੈ।
ਇਹ ਵੀ ਪੜ੍ਹੋ : ਪਾਕਿ ਦਾ ਵੱਡਾ ਫ਼ੈਸਲਾ: ਕ੍ਰਿਪਟੋਕਰੰਸੀ ਦੀ ਵਰਤੋਂ 'ਤੇ ਲਗਾਏਗਾ ਪਾਬੰਦੀ, Binance ਦੀ ਵੀ ਹੋਵੇਗੀ ਜਾਂਚ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।