ਭਾਰਤ ਦੀ ਬੇਰੋਜ਼ਗਾਰੀ ਦਰ 7 ਸਾਲਾਂ ’ਚ 6 ਤੋਂ ਘੱਟ ਕੇ 3.2 ਫੀਸਦੀ ਹੋਈ
Friday, Dec 06, 2024 - 05:53 PM (IST)
ਨਵੀਂ ਦਿੱਲੀ (ਅਨਸ) – ਕਿਰਤ ਅਤੇ ਰੋਜ਼ਗਾਰ ਮੰਤਰਾਲਾ ਵੱਲੋਂ ਦਿੱਤੀ ਗਈ ਹਾਲੀਆ ਜਾਣਕਾਰੀ ਦੇ ਅਨੁਸਾਰ ਤਾਜ਼ਾ ਸਾਲਾਨਾ ਲੇਬਰ ਫੋਰਸ ਸਰਵੇਖਣ (ਪੀ. ਐੱਲ. ਐੱਫ. ਐੱਸ.) ਰਿਪੋਰਟ ’ਚ ਪਿਛਲੇ 7 ਸਾਲਾਂ ਦੌਰਾਨ ਅੰਦਾਜ਼ਨ ਕਿਰਤ ਆਬਾਦੀ ਅਨੁਪਾਤ (ਡਬਲਯੂ. ਪੀ. ਆਰ.) ’ਚ ਵਾਧਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜ ਮਿੰਟ ’ਚ ਪਤਾ ਲੱਗ ਜਾਵੇਗਾ ਕਿ ਦਸਤਖ਼ਤ ਅਸਲੀ ਹਨ ਜਾਂ ਨਕਲੀ
ਇਹ ਵੀ ਪੜ੍ਹੋ : ਦੁਨੀਆ ਦੀਆਂ ਸਭ ਤੋਂ ਖਰਾਬ ਏਅਰਲਾਈਨਜ਼ ਦੀ ਸੂਚੀ 'ਚ ਭਾਰਤੀ ਕੰਪਨੀ ਦਾ ਨਾਂ
ਪੀ. ਐੱਲ. ਐੱਫ. ਐੱਸ. ਰਿਪੋਰਟ ਅਨੁਸਾਰ 2017-18 ’ਚ ਅੰਦਾਜ਼ਨ ਕਿਰਤ ਆਬਾਦੀ ਅਨੁਪਾਤ 46.8 ਫੀਸਦੀ ਤੋਂ ਵਧ ਕੇ 2023-24 ’ਚ 58.2 ਫੀਸਦੀ ਹੋ ਗਿਆ ਹੈ। ਡਬਲਯੂ. ਪੀ. ਆਰ. ’ਚ ਇਹ ਵਾਧਾ ਕੋਰੋਨਾ ਮਹਾਮਾਰੀ ਸਮੇਤ ਮਿਆਦ ’ਚ ਦਰਜ ਹੋਇਆ ਹੈ। ਰੋਜ਼ਗਾਰ ਦਾ ਸੰਕੇਤ ਦੇਣ ਵਾਲਾ ਡਬਲਯੂ. ਪੀ. ਆਰ. ਇਸ ਮਿਆਦ ਦੌਰਾਨ 15 ਸਾਲਾਂ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਆਮ ਹਾਲਾਤ ’ਚ ਬੇਰੋਜ਼ਗਾਰੀ ਦਰ (ਯੂ. ਆਰ.) 6 ਫੀਸਦੀ ਤੋਂ ਘੱਟ ਕੇ 3.2 ਫੀਸਦੀ ਹੋ ਗਈ ਹੈ।
ਇਹ ਵੀ ਪੜ੍ਹੋ : ਕਰਮਚਾਰੀਆਂ ਲਈ ਖ਼ੁਸ਼ਖ਼ਬਰੀ ! ਮੂਲ ਤਨਖਾਹ 'ਚ ਵਾਧੇ ਨੂੰ ਲੈ ਕੇ ਕੀਤਾ ਜਾ ਸਕਦੈ ਇਹ ਐਲਾਨ
ਇਹ ਵੀ ਪੜ੍ਹੋ : 10 ਲੱਖ ਰੁਪਏ ਤੋਂ ਵੀ ਮਹਿੰਗਾ 1 ਸ਼ੇਅਰ, ਖ਼ਰੀਦਣ ਲਈ ਟੁੱਟ ਕੇ ਪਏ ਨਿਵੇਸ਼ਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8