ਵਿਦੇਸ਼ੀ ਕਰੰਸੀ ਭੰਡਾਰ 16.2 ਲੱਖ ਡਾਲਰ ਵਧ ਕੇ 481.08 ਅਰਬ ਡਾਲਰ ''ਤੇ ਪਹੁੰਚਿਆ

05/08/2020 11:27:58 PM

ਮੁੰਬਈ-ਦੇਸ਼ ਦਾ ਵਿਦੇਸ਼ੀ ਕਰੰਸੀ ਡੰਭਾਰ ਇਕ ਮਈ ਤੋਂ ਖਤਮ ਹਫਤੇ 'ਚ 16.22 ਲੱਖ ਡਾਲਰ ਵਧ ਕੇ 481.078 ਅਰਬ ਡਾਲਰ ਹੋ ਗਿਆ। ਇਸ ਵਾਧੇ ਦਾ ਕਾਰਣ ਵਿਦੇਸ਼ੀ ਕਰੰਸੀ ਸੰਪਤੀ ਦਾ ਵਧਣਾ ਹੈ। ਇਸ ਤੋਂ ਪਿਛਲੇ ਹਫਤੇ ਵਿਦੇਸ਼ੀ ਮੁਦਰਾ ਭੰਡਾਰ 11.3 ਕਰੋੜ ਡਾਲਰ ਘਟ ਕੇ 479.455 ਅਰਬ ਡਾਲਰ ਰਹਿ ਗਿਆ ਸੀ।

ਇਸ ਤੋਂ ਪਹਿਲਾਂ 6 ਮਾਰਚ ਨੂੰ ਖਤਮ ਹਫਤੇ 'ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 5.69 ਅਰਬ ਡਾਲਰ ਵਧ ਕੇ 487.23 ਅਰਬ ਡਾਲਰ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਵਿੱਤੀ ਸਾਲ 2019-20 ਦੌਰਾਨ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਕਰੀਬ 62 ਅਰਬ ਡਾਲਰ ਵਧਿਆ ਹੈ।

ਭਾਰਤੀ ਰਿਜ਼ਰਵ ਬੈਂਕ ਦੇ ਤਾਜ਼ਾ ਅਕੰੜਿਆਂ ਮੁਤਾਬਕ ਇਕ ਮਈ, 2020 ਨੂੰ ਖਤਮ ਹਫਤੇ ਦੇ ਦੌਰਾਨ ਵਿਦੇਸ਼ੀ ਮੁਦਰਾ ਜਾਇਦਾਦ (ਜੋ ਵਿਦੇਸ਼ੀ ਮੁਦਰਾ ਦਾ ਸਭ ਤੋਂ ਵੱਡਾ ਹਿੱਸਾ ਹੈ) 1.752 ਅਰਬ ਡਾਲਰ ਵਧ ਕੇ 443.316 ਅਰਬ ਡਾਲਰ ਤਕ ਪਹੁੰਚ ਗਈ। ਸਮੀਖਿਆ ਅਧੀਨ ਹਫਤੇ ਦੇ ਸੋਨੇ ਦਾ ਭੰਡਾਰ 62.3 ਕਰੋੜ ਡਾਲਰ ਘਟ ਕੇ 32.277 ਅਰਬ ਡਾਲਰ ਰਹਿ ਗਿਆ।


Karan Kumar

Content Editor

Related News