FTA ਲਾਗੂ ਹੋਣ ਤੋਂ ਬਾਅਦ ਭਾਰਤ ਦੀ UAE ਨੂੰ ਬਰਾਮਦ ਵਧੀ, 83.71 ਕਰੋੜ ਅਮਰੀਕੀ ਡਾਲਰ ’ਤੇ ਪਹੁੰਚਿਆ ਅੰਕੜਾ
Sunday, Jul 17, 2022 - 10:44 AM (IST)
ਨਵੀਂ ਦਿੱਲੀ (ਇੰਟ.) – ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ (ਐੱਫ. ਟੀ. ਏ.) ਲਾਗੂ ਹੋਣ ਤੋਂ ਬਾਅਦ ਇਸ ਸਾਲ ਮਈ-ਜੂਨ ’ਚ ਯੂ. ਏ. ਈ. ਨੂੰ ਹੋਣ ਵਾਲੀ ਐਕਸਪੋਰਟ 16.22 ਫੀਸਦੀ ਵਧ ਕੇ 83.71 ਕਰੋੜ ਅਮਰੀਕੀ ਡਾਲਰ ਹੋ ਗਈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ ਬਰਾਮਦ 72.03 ਕਰੋੜ ਅਮਰੀਕੀ ਡਾਲਰ ਰਹੀ ਸੀ।
ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਸਰਕਾਰ ਦੀ ਤਿਆਰੀ, ਗੰਢਿਆਂ ਦਾ ਭਾਅ ਕਾਬੂ 'ਚ ਰੱਖਣ ਲਈ ਬਣਾਈ ਇਹ ਯੋਜਨਾ
ਭਾਰਤ ਅਤੇ ਯੂ. ਏ. ਈ. ਦਰਮਿਆਨ 1 ਮਈ ਤੋਂ ਲਾਗੂ ਹੈ ਸੀ. ਈ. ਪੀ. ਏ.
ਦੋਹਾਂ ਦੇਸ਼ਾਂ ਦਰਮਿਆਨ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਯਾਨੀ ਸੀ. ਈ. ਪੀ. ਏ. 1 ਮਈ ਤੋਂ ਲਾਗੂ ਹੋ ਗਿਆ ਹੈ। ਇਸ ਸਮਝੌਤੇ ਦੇ ਤਹਿਤ ਕੱਪੜਾ, ਖੇਤੀਬਾੜੀ, ਸੁੱਕੇ ਮੇਵੇ, ਰਤਨ ਅਤੇ ਗਹਿਣੇ ਵਰਗੇ ਵੱਖ-ਵੱਖ ਖੇਤਰਾਂ ਦੇ ਘਰੇਲੂ ਬਰਾਮਦਕਾਰਾਂ ਨੂੰ ਯੂ. ਏ. ਈ ਦੇ ਬਾਜ਼ਾਰ ’ਚ ਟੈਕਸ ਮੁਕਤ ਪਹੁੰਚ ਮਿਲ ਗਈ ਹੈ।
ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਆ ਰਹੀ ਸੀ ਗਿਰਾਵਟ
ਸੂਤਰਾਂ ਨੇ ਕਿਹਾ ਕਿ ਯੂ. ਏ. ਈ. ਨੂੰ ਭਾਰਤ ਦੀ ਐਕਸਪੋਰਟ ਜੋ ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਤੋਂ ਲੈ ਕੇ ਅਪ੍ਰੈਲ 2022 ਤਕ ਨਾਂਹਪੱਖੀ ਵਾਧੇ ਦੀ ਦਿਸ਼ਾ ’ਚ ਸੀ, ਉਸ ’ਚ ਸਮਝੌਤਾ ਹੋਣ ਤੋਂ ਬਾਅਦ ਮਈ 2022 ਤੋਂ ਤੇਜ਼ੀ ਆਈ ਹੈ। ਇਕ ਸੂਤਰ ਨੇ ਕਿਹਾ ਕਿ ਸੀ. ਈ. ਪੀ. ਏ. ’ਤੇ ਹਸਤਾਖਰ ਹੋਣ ਤੋਂ ਬਾਅਦ ਮਈ-ਜੂਨ 2022 ’ਚ ਐਕਸਪੋਰਟ 16.22 ਫੀਸਦੀ ਵਧ ਕੇ 83.71 ਕਰੋੜ ਅਮਰੀਕੀ ਡਾਲਰ ਹੋ ਗਈ।
ਇਹ ਵੀ ਪੜ੍ਹੋ : 18 ਜੁਲਾਈ ਤੋਂ ਲੱਗੇਗਾ ਮਹਿੰਗਾਈ ਦਾ ਵੱਡਾ ਝਟਕਾ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ
ਜੂਨ ’ਚ 18.57 ਕਰੋੜ ਅਮਰੀਕੀ ਡਾਲਰ ’ਤੇ ਪਹੁੰਚੀ ਸੋਨੇ ਦੇ ਗਹਿਣਿਆਂ ਦੀ ਬਰਾਮਦ
ਸੋਨੇ ਦੇ ਗਹਿਣਿਆਂ ਦੀ ਬਰਾਮਦ ਮਈ ਅਤੇ ਜੂਨ ’ਚ ਕ੍ਰਮਵਾਰ 62 ਅਤੇ 59 ਫੀਸਦੀ ਵਧ ਕੇ 13.527 ਕਰੋੜ ਅਮਰੀਕੀ ਡਾਲਰ ਅਤੇ 18.57 ਕਰੋੜ ਅਮਰੀਕੀ ਡਾਲਰ ਹੋ ਗਿਆ। ਇੰਡਸਟਰੀ ਬਾਡੀ ਜੇਮਸ ਐਂਡ ਜਿਊਲਰੀ ਐਕਸਪੋਰਟ ਪ੍ਰਮੋਸ਼ਨ ਕੌਂਸਲ ਯਾਨੀ ਜੀ. ਜੇ. ਈ. ਪੀ. ਸੀ. ਦੇ ਚੇਅਰਮੈਨ ਕੋਲਿਨ ਸ਼ਾਹ ਨੇ ਕਿਹਾ ਕਿ ਭਾਰਤ-ਯੂ. ਏ. ਈ. ਸੀ. ਈ. ਪੀ. ਏ. ਤੋਂ ਸਾਦੇ ਸੋਨੇ ਦੇ ਗਹਿਣਿਆਂ ਦੀ ਬਰਾਮਦ ਨੂੰ ਤੁਰੰਤ ਫਾਇਦਾ ਹੋਇਆ ਹੈ।
ਇਹ ਵੀ ਪੜ੍ਹੋ : ਗੌਤਮ ਅਡਾਨੀ ਨੂੰ ਇਜ਼ਰਾਈਲ 'ਚ ਮਿਲੀ ਵੱਡੀ ਡੀਲ, ਗਰੁੱਪ ਦੇ ਸ਼ੇਅਰਾਂ ਨੂੰ ਲੱਗੇ ਖੰਭ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।