ਵਿਕਾਸ ਦਰ ਨੂੰ ਲੈ ਕੇ ਭਾਰਤ ਦਾ ਅਨੁਮਾਨ ਗਲਤ , 2023-24 ''ਚ ਵਿਕਾਸ ਦਰ 5.2 ਫ਼ੀਸਦੀ ਰਹੇਗੀ : ਨੋਮੁਰਾ
Sunday, Oct 09, 2022 - 04:45 PM (IST)
ਮੁੰਬਈ : ਜਾਪਾਨੀ ਬ੍ਰੋਕਰੇਜ ਨੋਮੁਰਾ ਨੇ ਭਾਰਤ ਦੀਆਂ ਵਿਕਾਸ ਦੀਆਂ ਸੰਭਾਵਨਾਵਾਂ ਬਾਰੇ ਨੀਤੀ ਨਿਰਮਾਤਾਵਾਂ ਦੀਆਂ ਉਮੀਦਾ ਨੂੰ ਗਲਤ ਕਰਾਰ ਦਿੱਤਾ ਹੈ।ਨੋਮੁਰਾ ਦਾ ਕਹਿਣਾ ਹੈ ਕਿ ਭਾਰਤ ਦੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਰ 2023-24 ਤੱਕ ਘਟ ਕੇ 5.2 ਫ਼ੀਸਦੀ ਰਹਿ ਜਾਵੇਗੀ।
ਨੋਮੁਰਾ ਦੇ ਅਰਥ ਸ਼ਾਸਤਰੀਆਂ ਨੇ ਨੀਤੀ ਨਿਰਮਾਤਾਵਾਂ, ਕਾਰਪੋਰੇਟਸ, ਵਪਾਰਕ ਬੈਂਕਾਂ ਅਤੇ ਸਿਆਸੀ ਮਾਹਿਰਾਂ ਨਾਲ ਇੱਕ ਹਫ਼ਤਾ ਚੱਲੀ ਮੀਟਿੰਗ ਤੋਂ ਬਾਅਦ ਕਿਹਾ ਕਿ 2022-23 ਲਈ ਉਨ੍ਹਾਂ ਦੀ ਵਿਕਾਸ ਦਰ ਦਾ ਅਨੁਮਾਨ 7 ਫ਼ੀਸਦੀ ਹੈ (ਜੋ ਕਿ ਆਰਬੀਆਈ ਦੇ ਅਨੁਮਾਨਾਂ ਦੇ ਮੁਤਾਬਕ ਹੈ) ਪਰ 2023 ਲਈ ਵਿਕਾਸ ਦਰ ਤੇਜ਼ ਗਿਰਾਵਟ ਦੇ ਨਾਲ 2024 ਤੱਕ 5.2 ਫ਼ੀਸਦੀ ਰਹਿ ਜਾਵੇਗੀ।
ਇਹ ਵੀ ਪੜ੍ਹੋ : ਵੁਡਨਸਟ੍ਰੀਟ ਅਗਲੇ ਦੋ ਸਾਲਾਂ 'ਚ ਕਰੇਗੀ 166 ਕਰੋੜ ਰੁਪਏ ਦਾ ਨਿਵੇਸ਼, 3 ਹਜ਼ਾਰ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਨੋਮੁਰਾ ਦੇ ਅਰਥ ਸ਼ਾਸਤਰੀ ਸੋਨਲ ਵਰਮਾ ਅਤੇ ਔਰੋਦੀਪ ਨੰਦੀ ਨੇ ਕਿਹਾ ਉਨ੍ਹਾਂ ਨੂੰ ਲੱਗਦਾ ਹੈ ਕਿ 2023-24 ਤੋਂ ਵੱਧ ਆਸ਼ਾਵਾਦ ਗਲਤ ਹੋ ਸਕਦਾ ਹੈ ਕਿਉਂਕਿ ਇਸ ਅਨੁਮਾਨ ਲਈ ਵਿਸ਼ਵ ਮੰਦੀ ਦੇ ਪ੍ਰਭਾਵਾਂ ਨੂੰ ਘੱਟ ਸਮਝਿਆ ਗਿਆ ਹੈ। ਬਰੋਕਰਜ਼ ਕੰਪਨੀ ਦਾ ਕਹਿਣਾ ਹੈ ਕਿ ਘਰੇਲੂ ਪੁਨਰ-ਸੁਰਜੀਤੀ ਵਿਆਪਕ ਆਧਾਰ 'ਤੇ ਹੋ ਰਹੀ ਹੈ ਜੋ ਨਿਵੇਸ਼ 'ਚ ਤੇਜ਼ੀ ਅਤੇ ਵਧ ਰਹੇ ਕਰਜ਼ ਤੋਂ ਰਤਾ ਲੱਗ ਰਿਹਾ ਹੈ।
ਇਹ ਵੀ ਪੜ੍ਹੋ :ਸਾਲ 2023-24 ਲਈ ਬਜਟ ਦੀ ਤਿਆਰੀ ਭਲਕੇ ਸ਼ੁਰੂ : ਸਰਕਾਰ
ਨੋਮੁਰਾ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਨਕਾਰਾਤਮਕ ਮਾਹੌਲ 'ਚ ਨੀਤੀਗਤ ਚੌਕਸੀ ਬਣਾਈ ਰੱਖਣਾ ਅਤੇ ਵਿਕਾਸ ਨਾਲੋਂ ਵਿਆਪਕ ਸਥਿਰਤਾ ਨੂੰ ਤਰਜੀਹ ਦੇਣਾ ਮਹੱਤਵਪੂਰਨ ਹੈ। ਬ੍ਰੋਕਰੇਜ ਕੰਪਨੀ ਨੇ ਕਿਹਾ ਕਿ ਰਿਜ਼ਰਵ ਬੈਂਕ ਦਸੰਬਰ 'ਚ ਮੁੱਖ ਨੀਤੀਗਤ ਦਰਾਂ 'ਚ 0.35 ਫ਼ੀਸਦੀ ਦਾ ਵਾਧਾ ਕਰ ਸਕਦਾ ਹੈ ਅਤੇ ਫਰਵਰੀ 'ਚ ਰੈਪੋ ਦਰ ਨੂੰ 6.50 ਫ਼ੀਸਦੀ ਤੱਕ ਲੈ ਜਾ ਸਕਦਾ ਹੈ, ਜਦਕਿ ਫਰਵਰੀ 'ਚ 0.25 ਫੀਸਦੀ ਦਾ ਵਾਧਾ ਹੋ ਸਕਦਾ ਹੈ। ਇਸ ਨੇ ਅਨੁਮਾਨ ਲਗਾਇਆ ਹੈ ਕਿ 2022-23 ਵਿੱਚ ਮਹਿੰਗਾਈ ਔਸਤ 6.8 ਫ਼ੀਸਦੀ ਰਹੇਗੀ ਜੋ ਕਿ ਆਰਬੀਆਈ ਦੇ 6.7ਫ਼ੀਸਦੀ ਦੀ ਉਮੀਦ ਤੋਂ ਵੱਧ ਹੈ।