ਰੂਸ ਤੋਂ ਭਾਰਤ ਦੇ ਕੱਚੇ ਤੇਲ ਦੇ ਆਯਾਤ ''ਚ 9 ਮਹੀਨਿਆਂ ''ਚ ਪਹਿਲੀ ਵਾਰ ਆਈ ਗਿਰਾਵਟ

08/23/2023 4:50:14 PM

ਬਿਜ਼ਨੈੱਸ ਡੈਸਕ - ਰੂਸ ਤੋਂ ਭਾਰਤ ਨੂੰ ਹੋਣ ਵਾਲੇ ਕੱਚੇ ਤੇਲ ਦੇ ਨਿਰਯਾਤ ਵਿੱਚ 9 ਮਹੀਨਿਆਂ ਵਿੱਚ ਪਹਿਲੀ ਵਾਰ ਗਿਰਾਵਟ ਦਰਜ ਕੀਤੀ ਗਈ ਹੈ। ਕਾਰੋਬਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਓਪੇਕ ਪਲੱਸ ਵੱਲੋਂ ਕਟੌਤੀ ਕੀਤੇ ਜਾਣ ਕਾਰਨ ਸਾਊਦੀ ਅਰਬ ਤੋਂ ਆਯਾਤ ਦੋ ਤੋਂ ਢਾਈ ਸਾਲ 'ਚ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ। ਦੁਨੀਆ ਦੇ ਦੋ ਸਭ ਤੋਂ ਵੱਡੇ ਕੱਚੇ ਤੇਲ ਦੇ ਆਯਾਤਕਾਰਾਂ ਚੀਨ ਅਤੇ ਭਾਰਤ ਨੇ ਜੁਲਾਈ ਤੋਂ ਬਾਅਦ ਰੂਸ ਅਤੇ ਸਾਊਦੀ ਅਰਬ ਤੋਂ ਆਯਾਤ ਘਟਾ ਦਿੱਤਾ ਹੈ।

ਇਹ ਵੀ ਪੜ੍ਹੋ : ਅੰਬਾਨੀ ’ਤੇ LIC ਦਾ ਵੱਡਾ ਦਾਅ, ਜੀਓ ਫਾਈਨਾਂਸ਼ੀਅਲ ਸਰਵਿਸਿਜ਼ ਦੀ 6.66 ਫ਼ੀਸਦੀ ਹਿੱਸੇਦਾਰੀ ਖ਼ਰੀਦੀ

ਇਸ ਕਾਰਨ ਰੂਸ ਅਤੇ ਸਾਊਦੀ ਨੂੰ ਵੀ ਉਤਪਾਦਨ ਵਿੱਚ ਕਟੌਤੀ ਕਰਨੀ ਪਈ ਹੈ। ਸਾਊਦੀ ਅਰਬ ਨੇ ਜੁਲਾਈ ਤੋਂ ਸਤੰਬਰ ਤੱਕ ਉਤਪਾਦ ਵਿੱਚ 10 ਲੱਖ ਬੈਰਲ ਪ੍ਰਤੀ ਦਿਨ (ਬੀਪੀਡੀ) ਦੀ ਕਟੌਤੀ ਕੀਤੀ ਹੈ। ਰੂਸ ਵੀ ਅਗਸਤ ਦੇ ਮਹੀਨੇ ਨਿਰਯਾਤ ਵਿੱਚ 5 ਲੱਖ ਬੀਪੀਡੀ ਦੀ ਕਟੌਤੀ ਕਰ ਸਕਦਾ ਹੈ। ਰੂਸ ਦਾ ਆਯਾਤ 5.7 ਫ਼ੀਸਦੀ ਡਿੱਗ ਕੇ 18.5 ਲੱਖ ਬੀਪੀਡੀ ਅਤੇ ਸਾਊਦੀ ਅਰਬ 26 ਫ਼ੀਸਦੀ ਡਿੱਗ ਕੇ 4.70 ਲੱਖ ਬੈਰਲ ਪ੍ਰਤੀ ਦਿਨ ਰਹਿ ਗਿਆ ਹੈ। ਕੁੱਲ ਆਯਾਤ ਜੁਲਾਈ ਦੇ ਮਹੀਨੇ 5.2 ਫ਼ੀਸਦੀ ਘੱਟ ਕੇ 44 ਲੱਖ ਬੀਪੀਡੀ ਰਹਿ ਗਿਆ ਹੈ। 

ਇਹ ਵੀ ਪੜ੍ਹੋ : ਲੰਡਨ ਤੋਂ ਅੰਮ੍ਰਿਤਸਰ ਏਅਰਪੋਰਟ ਪੁੱਜੀ ਫਲਾਈਟ 'ਚ ਬੰਬ ਦੀ ਅਫ਼ਵਾਹ, ਪਈਆਂ ਭਾਜੜਾਂ

ਮਾਨਸੂਨ 'ਚ ਕਈ ਤੇਲ ਸੋਧਕ ਕਾਰਖਾਨੇ ਦੇਖਭਾਲ ਲਈ ਬੰਦ ਕਰ ਦਿੱਤੇ ਗਏ ਸਨ। ਰੂਸ ਤੋਂ ਕੱਚੇ ਤੇਲ ਦੀ ਦਰਾਮਦ 5.7 ਫ਼ੀਸਦੀ ਘਟ ਕੇ 1.85 ਮਿਲੀਅਨ ਬੈਰਲ ਪ੍ਰਤੀ ਦਿਨ ਰਹਿ ਗਈ ਹੈ। ਭਾਰਤ ਦੀਆਂ ਤੇਲ ਰਿਫਾਇਨਰੀਆਂ ਨੇ ਜੁਲਾਈ 'ਚ 21.9 ਮਿਲੀਅਨ ਟਨ ਕੱਚੇ ਤੇਲ ਨੂੰ ਰਿਫਾਈਨ ਕੀਤਾ ਹੈ, ਜੋ ਕਿ ਜੁਲਾਈ 2022 ਦੇ 21.42 ਮਿਲੀਅਨ ਟਨ ਤੋਂ 2.2 ਫ਼ੀਸਦੀ ਜ਼ਿਆਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News