ਭਾਰਤ ਦਾ 2022 ''ਚ ਵਸਤੂ ਵਪਾਰ 1 ਲੱਖ ਕਰੋੜ ਡਾਲਰ ਦੇ ਪਾਰ
Wednesday, Jan 18, 2023 - 02:27 PM (IST)
ਨਵੀਂ ਦਿੱਲੀ- ਭਾਰਤ ਦਾ ਵਪਾਰਕ ਵਸਤੂਆਂ ਦਾ ਵਪਾਰ ਕੈਲੰਡਰ ਸਾਲ 2022 (ਜਨਵਰੀ ਤੋਂ ਦਸੰਬਰ) 'ਚ 1 ਲੱਖ ਕਰੋੜ ਡਾਲਰ ਤੋਂ ਉੱਪਰ ਪਹੁੰਚ ਗਿਆ ਹੈ। ਇਸ 'ਚੋਂ 450 ਅਰਬ ਡਾਲਰ ਦਾ ਨਿਰਯਾਤ ਅਤੇ 723 ਅਰਬ ਡਾਲਰ ਦਾ ਆਯਾਤ ਹੈ। ਵਪਾਰਕ ਅਤੇ ਉਦਯੋਗ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਵਿਦੇਸ਼ ਭੇਜੀ ਜਾਣ ਵਾਲੀ ਖੇਪ 'ਚ 2022 'ਚ ਪਿਛਲੇ ਸਾਲ ਦੀ ਤੁਲਨਾ 'ਚ 13.7 ਫੀਸਦੀ ਦਾ ਵਾਧਾ ਹੋਇਆ ਹੈ ਜਦਕਿ ਆਯਾਤ 21 ਫੀਸਦੀ ਵਧਿਆ ਹੈ।
ਸਾਲ ਦੇ ਸ਼ੁਰੂਆਤੀ 6 ਮਹੀਨਿਆਂ 'ਚ ਨਿਰਯਾਤ 'ਚ 2 ਅੰਕਾਂ ਦਾ ਵਾਧਾ ਹੋਇਆ ਅਤੇ ਇਹ 34 ਤੋਂ 20 ਫੀਸਦੀ ਦੇ ਵਿਚਾਲੇ ਰਹੀ। ਉਸ ਤੋਂ ਬਾਅਦ ਜੁਲਾਈ ਅਤੇ ਉਸ ਤੋਂ ਬਾਅਦ ਵਾਧਾ ਦਰ ਘਟ ਕੇ ਇਕ ਅੰਕ 'ਚ ਪਹੁੰਚ ਗਈ ਅਤੇ ਸਾਲ ਦੇ ਅੰਤ 'ਚ ਸੁੰਗੜ ਗਈ। 2021 ਦੇ ਕੋਵਿਡ ਸੰਬੰਧੀ ਪ੍ਰਤੀਬੰਧਾਂ ਤੋਂ ਬਾਅਦ ਜ਼ਿਆਦਾਤਰ ਵਿਕਸਿਤ ਅਰਥਵਿਵਸਥਾਵਾਂ ਦੇ ਖੁੱਲ੍ਹਣ ਕਾਰਨ ਵਧੀ ਮੰਗ ਕਾਰਨ ਨਿਰਯਾਤ 'ਚ ਟਿਕਾਊ ਵਾਧਾ ਹੋਇਆ। ਇਸ ਤੋਂ ਇਲਾਵਾ ਵਿਕਸਿਤ ਦੇਸ਼ਾਂ ਜਿਵੇਂ ਸੰਯੁਕਤ ਰਾਜ ਅਮਰੀਕਾ ਦੇ ਨਾਲ ਸਿੰਗਾਪੁਰ, ਹਾਂਗਕਾਂਸ, ਯੂਰਪ ਦੇਸ਼ਾਂ ਜਿਵੇਂ ਨੀਦਰਲੈਂਡ, ਬ੍ਰਿਟੇਨ, ਬੈਲਜ਼ੀਅਮ, ਜਰਮਨੀ ਅਤੇ ਹੋਰ ਦੇਸ਼ਾਂ 'ਚ ਨਿਰਯਾਤ ਵਧਿਆ ਹੈ।
ਪਿਛਲੇ ਦਹਾਕੇ 'ਚ ਭਾਰਤ ਤੋਂ ਵਪਾਰਕ ਵਸਤੂਆਂ ਦਾ ਸਾਲਾਨਾ ਨਿਰਯਾਤ 260 ਤੋਂ 330 ਅਰਬ ਡਾਲਰ ਦੇ ਵਿਚਾਲੇ ਰਿਹਾ ਹੈ। ਸਭ ਤੋਂ ਜ਼ਿਆਦਾ 330 ਅਰਬ ਡਾਲਰ ਦਾ ਨਿਰਯਾਤ ਵਿੱਤੀ ਸਾਲ 2018-19 ਦੌਰਾਨ ਹੋਇਆ ਸੀ। ਇਸ ਵਾਰ ਗੁਆਂਢੀ ਦੇਸ਼ਾਂ ਖ਼ਾਸ ਕਰਕੇ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ ਦੇਸ਼ਾਂ ਨੂੰ ਜ਼ਿਕਰਯੋਗ ਮਾਤਰਾ 'ਚ ਨਿਰਯਾਤ ਹੋਇਆ ਹੈ।
ਗਲੋਬਲ ਟ੍ਰੇਡ ਰਿਸਰਟ ਇਨੀਸ਼ੀਏਟਿਵ (ਜੀ.ਟੀ.ਆਰ.ਆਈ.) ਵਲੋਂ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਸੰਸਾਰਕ ਪੱਧਰ 'ਤੇ ਧੂਮਿਲ ਸਥਿਤੀ ਦੇ ਬਾਵਜੂਦ ਕੁਲ ਵਪਾਰਕ ਵਪਾਰ 1 ਲੱਖ ਕਰੋੜ ਰੁਪਏ ਦੇ ਪਾਰ ਚਲਾ ਗਿਆ ਹੈ। ਸਾਬਕਾ ਇੰਡੀਅਨ ਟ੍ਰੇਡ ਸਰਵਿਸ ਅਫਸਰ ਅਜੇ ਸ਼੍ਰੀਵਾਸਤਵ ਵਲੋਂ ਲਿਖੀ ਗਈ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਸਾਨੂੰ ਆਉਣ ਵਾਲੇ ਔਖੇ ਸਾਲ ਲਈ ਤਿਆਰ ਕਰ ਰਿਹਾ ਹੈ, ਕਿਉਂਕਿ ਮੁੱਖ ਅਰਥਵਿਵਸਥਾਵਾਂ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ ਵਾਧਾ ਦਰ ਘੱਟ ਕੇ 2023 'ਚ 3 ਫੀਸਦੀ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ।