ਚੀਨ ਤੋਂ ਸਟੀਲ ਇੰਪੋਰਟ ਵਧਣ ਨਾਲ ਘਰੇਲੂ ਕੰਪਨੀਆਂ ਦੇ ਮੁਨਾਫੇ ’ਤੇ ਅਸਰ ਪੈ ਰਿਹਾ ਹੈ : ਸੱਜਣ ਜਿੰਦਲ
Saturday, Jul 27, 2024 - 11:22 AM (IST)
ਨਵੀਂ ਦਿੱਲੀ (ਭਾਸ਼ਾ) - ਜੇ.ਐਸ.ਡਬਲਿਊ. ਸਟੀਲ ਦੇ ਚੇਅਰਮੈਨ ਸੱਜਣ ਜਿੰਦਲ ਨੇ ਕਿਹਾ ਕਿ ਚੀਨ ਤੋਂ ਵਧਦੇ ਸਟੀਲ ਦਰਾਮਦ (ਸਟੀਲ ਇੰਪੋਰਟ) ਦਾ ਘਰੇਲੂ ਕੰਪਨੀਆਂ ਦੇ ਮੁਨਾਫੇ ’ਤੇ ਉਲਟ ਪ੍ਰਭਾਵ ਪੈ ਰਿਹਾ ਹੈ। ਕੰਪਨੀ ਦੀ ਸਾਲਾਨਾ ਆਮ ਬੈਠਕ (ਏ.ਜੀ.ਐੱਮ.) ’ਚ ਜਿੰਦਲ ਨੇ ਕਿਹਾ ਕਿ ਕਈ ਦੇਸ਼ਾਂ ਨੇ ਸਟੀਲ ਦਰਾਮਦ ਦੇ ਖਿਲਾਫ ਪਹਿਲਾਂ ਹੀ ਕਦਮ ਚੁੱਕੇ ਹਨ। ਭਾਰਤੀ ਸਟੀਲ ਉਦਯੋਗ ਵੀ ਬਰਾਬਰ ਮੌਕਾ ਯਕੀਨੀ ਕਰਨ ਲਈ ਸਰਕਾਰ ਦੇ ਨਾਲ ਗੱਲਬਾਤ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਵਿੱਤੀ ਸਾਲ 2023-24 ’ਚ ਘਰੇਲੂ ਸਟੀਲ ਦੀ ਮੰਗ ’ਚ 13.6 ਫੀਸਦੀ ਦਾ ਵਾਧਾ ਹੋਇਆ, ਜੋ ਆਰਥਿਕ ਵਾਧੇ ਨਾਲੋਂ ਵੱਧ ਹੈ। ਇਹ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਾਰੇ ਪ੍ਰਮੁੱਖ ਸਟੀਲ-ਖਪਤਕਾਰ ਖੇਤਰਾਂ ਦੀ ਮਜ਼ਬੂਤ ਮੰਗ ਕਾਰਨ ਸੰਭਵ ਹੋ ਸਕਿਆ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ, ਗਲੋਬਲ ਸਟੀਲ ਮੰਗ ਕਮਜ਼ੋਰ ਬਣੀ ਹੋਈ ਹੈ, ਜਿਸ ਨਾਲ ਭਾਰਤ ’ਚ ਦਰਾਮਦ ਵੱਧ ਰਹੀ ਹੈ ਅਤੇ ਘਰੇਲੂ ਸਟੀਲ ਨਿਰਮਾਤਾਵਾਂ ਦੇ ਮੁਨਾਫੇ ’ਤੇ ਅਸਰ ਪੈ ਰਿਹਾ ਹੈ। ਇਸ ਦਾ ਮੁੱਖ ਕਾਰਨ ਚੀਨ ਦਾ ਉਤਪਾਦਨ ਅਤੇ ਬਰਾਮਦ ਵਧਣਾ ਹੈ, ਜਿਸ ਨਾਲ ਗਲੋਬਲ ਸਟੀਲ ਬਾਜ਼ਾਰਾਂ ’ਤੇ ਦਬਾਅ ਪੈ ਰਿਹਾ ਹੈ।’’