ਅਸੁਰੱਖਿਅਤ ਬੈਂਕ ਕਰਜ਼ਿਆਂ ’ਤੇ ਜੋਖਮ ਭਾਰ ਵਧਾਉਣਾ ਸਹੀ ਕਦਮ : ਮੂਡੀਜ਼

Monday, Nov 20, 2023 - 05:51 PM (IST)

ਅਸੁਰੱਖਿਅਤ ਬੈਂਕ ਕਰਜ਼ਿਆਂ ’ਤੇ ਜੋਖਮ ਭਾਰ ਵਧਾਉਣਾ ਸਹੀ ਕਦਮ : ਮੂਡੀਜ਼

ਨਵੀਂ ਦਿੱਲੀ (ਭਾਸ਼ਾ) – ਮੂਡੀਜ਼ ਇਨਵੈਸਟਰਸ ਸਰਵਿਸ ਨੇ ਸੋਮਵਾਰ ਨੂੰ ਕਿਹਾ ਕਿ ਨਿੱਜੀ ਕਰਜ਼ੇ ਲਈ ਨਿਯਮਾਂ ਨੂੰ ਸਖਤ ਕਰਨ ਦਾ ਆਰ. ਬੀ. ਆਈ. ਦਾ ਫੈਸਲਾ ਸਹੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਪਿਛਲੇ ਹਫਤੇ ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤ ਕੰਪਨੀਆਂ (ਐੱਨ. ਬੀ. ਐੱਫ. ਸੀ.) ਲਈ ਅਸੁਰੱਖਿਅਤ ਮੰਨੇ ਜਾਣ ਵਾਲੇ ਨਿੱਜੀ ਕਰਜ਼ੇ, ਕ੍ਰੈਡਿਟ ਕਾਰਡ ਵਰਗੇ ਕਰਜ਼ੇ ਨਾਲ ਜੁੜੇ ਨਿਯਮ ਨੂੰ ਸਖਤ ਕਰ ਦਿੱਤਾ। ਸੋਧੇ ਮਾਪਦੰਡ ’ਚ ਜੋਖਮ ਭਾਰ ’ਚ 25 ਫੀਸਦੀ ਦਾ ਵਾਧਾ ਕੀਤਾ ਗਿਆ। ਮੂਡੀਜ਼ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ’ਚ ਅਸੁਰੱਖਿਅਤ ਕਰਜ਼ੇ ਤੇਜ਼ੀ ਨਾਲ ਵਧ ਰਹੇ ਹਨ, ਜਿਸ ਨਾਲ ਵਿੱਤੀ ਸੰਸਥਾਨਾਂ ਨੂੰ ਅਚਾਨਕ ਆਰਥਿਕ ਜਾਂ ਵਿਆਜ ਦਰ ਦੇ ਝਟਕੇ ਦੀ ਸਥਿਤੀ ਵਿਚ ਕਰਜ਼ਾ ਲਾਗਤ ’ਚ ਸੰਭਾਵਿਤ ਵਾਧਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ :    Nicaragua ਦੀ Sheynnis Palacios ਨੇ ਜਿੱਤਿਆ Miss Universe 2023 ਦਾ ਖ਼ਿਤਾਬ

ਮੂਡੀਜ਼ ਨੇ ਇਕ ਬਿਆਨ ’ਚ ਕਿਹਾ ਕਿ ਹਾਈ-ਰਿਸਕ-ਵੇਟੇਡ ਐਸੇਟਸ ਰਾਹੀਂ ਅੰਡਰਰਾਈਟਿੰਗ ਨਿਯਮਾਂ ਨੂੰ ਸਖਤ ਕਰਨਾ ਕਰਜ਼ੇ ਲਈ ਸਹੀ ਕਦਮ ਹੈ ਕਿਉਂਕਿ ਕਰਜ਼ਾਦਾਤਾਵਾਂ ਦੀ ਨੁਕਸਾਨ ਨਾਲ ਨਜਿੱਠਣ ਦੀ ਸਥਿਤੀ ਬਿਹਤਰ ਕਰਨ ਲਈ ਉੱਚ ਪੂੰਜੀ ਅਲਾਟ ਕਰਨ ਦੀ ਲੋੜ ਹੋਵੇਗੀ...‘ਬਿਆਨ ’ਚ ਕਿਹਾ ਗਿਆ ਕਿ ਪਿਛਲੇ ਕੁੱਝ ਸਾਲਾਂ ਵਿਚ ਭਾਰਤ ਦਾ ਅਸੁਰੱਖਿਅਤ ਲੋਨ ਸੈਗਮੈਂਟ ਬਹੁਤ ਪ੍ਰਤੀਯੋਗੀ ਹੋ ਗਿਆ ਹੈ। ਇਸ ’ਚ ਕਈ ਨਵੇਂ ਪ੍ਰਵੇਸ਼ਕਾਂ ਸਮੇਤ ਬੈਂਕ, ਐੱਨ. ਬੀ. ਐੱਫ. ਸੀ. ਅਤੇ ਵਿੱਤ ਤਕਨਾਲੋਜੀ (ਫਿਨਟੈੱਕ) ਕੰਪਨੀਆਂ ਇਸ ਸ਼੍ਰੇਣੀ ’ਚ ਹਮਲਾਵਰ ਤੌਰ ’ਤੇ ਕਰਜ਼ਾ ਵਧਾ ਰਹੀਆਂ ਹਨ।

ਇਹ ਵੀ ਪੜ੍ਹੋ :    World Cup 2023 ਤੋਂ ਭਾਰਤੀ ਅਰਥਵਿਵਸਥਾ ਨੂੰ ਮਿਲੇਗਾ ਹੁਲਾਰਾ, ਮਿਲੇਗੀ 22,000 ਕਰੋੜ ਰੁਪਏ ਦੀ ਬੂਸਟਰ ਡੋਜ਼

ਇਹ ਵੀ ਪੜ੍ਹੋ :     ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲਗਾਇਆ ਦੋਸ਼, ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਹੂਲਤਾਂ ਲੈਣ ਲਈ ਦਿੱਤੀ ਫਿਰੌਤੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News