ਸਰਕਾਰ ਨੇ ਕੁਝ ਲਘੂ ਬੱਚਤ ਯੋਜਨਾਵਾਂ ’ਤੇ ਵਿਆਜ ਦਰ 0.3 ਫੀਸਦੀ ਵਧਾਈ
Friday, Sep 30, 2022 - 06:40 PM (IST)
ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੇ ਕੁੱਝ ਲਘੂ ਬੱਚਤ ਯੋਜਨਾਵਾਂ ’ਤੇ ਵਿਆਜ ਦਰਾਂ ’ਚ 0.3 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਅਰਥਵਿਵਸਥਾ ’ਚ ਇਸ ਸਮੇਂ ਵਿਆਜ ਦਰਾਂ ਮਜ਼ਬੂਤ ਹੋ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਸਰਕਾਰ ਨੇ ਇਹ ਕਦਮ ਉਠਾਇਆ ਹੈ। ਹਾਲਾਂਕਿ ਨੌਕਰੀਪੇਸ਼ਾ ਲੋਕਾਂ ਦਰਮਿਆਨ ਲੋਕਪ੍ਰਿਯ ਬੱਚਤ ਯੋਜਨਾ ਲੋਕ ਭਵਿੱਖ ਫੰਡ (ਪੀ. ਪੀ. ਐੱਫ.) ’ਤੇ ਵਿਆਜ 7.1 ਫੀਸਦੀ ’ਤੇ ਬਰਕਰਾਰ ਰੱਖਿਆ ਿਗਆ ਹੈ। ਇਸ ਸੋਧ ਤੋਂ ਬਾਅਦ ਡਾਕਘਰ ’ਚ 3 ਸਾਲਾਂ ਦੀ ਜਮ੍ਹਾ ’ਤੇ ਹੁਣ 5.8 ਫੀਸਦੀ ਵਿਆਜ ਮਿਲੇਗਾ। ਹੁਣ ਤੱਕ ਇਹ ਦਰ 5.5 ਫੀਸਦੀ ਸੀ। ਇਸ ਤਰ੍ਹਾਂ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਵਿਆਜ ਦਰ ’ਚ 0.3 ਫੀਸਦੀ ਦਾ ਵਾਧਾ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਟਰਾਈਡੈਂਟ ਗਰੁੱਪ ਦੇ ਰਜਿੰਦਰ ਗੁਪਤਾ, ਜਾਣੋ ਸੂਬੇ ਦੇ ਹੋਰ ਅਮੀਰਾਂ ਬਾਰੇ
ਵਿੱਤ ਮੰਤਰਾਲਾ ਵਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਅਕਤੂਬਰ-ਦਸੰਬਰ ਦੀ ਤਿਮਾਹੀ ਲਈ ਸੀਨੀਅਰ ਨਾਗਰਿਕ ਬੱਚਤ ਯੋਜਨਾ ’ਤੇ ਹੁਣ 7.6 ਫੀਸਦੀ ਦਾ ਵਿਆਜ ਮਿਲੇਗਾ। ਹੁਣ ਤੱਕ ਇਸ ਯੋਜਨਾ ’ਤੇ 7.4 ਫੀਸਦੀ ਵਿਆਜ ਮਿਲ ਰਿਹਾ ਹੈ। ਕਿਸਾਨ ਵਿਕਾਸ ਪੱਤਰ ਦੇ ਸੰਦਰਭ ’ਚ ਸਰਕਾਰ ਨੇ ਇਸ ਦੀ ਮਿਆਦ ਅਤੇ ਵਿਆਜ ਦਰ ਦੋਹਾਂ ’ਚ ਸੋਧ ਕੀਤੀ ਹੈ। ਇਸ ਦੇ ਤਹਿਤ ਕਿਸਾਨ ਵਿਕਾਸ ਪੱਤਰ ’ਤੇ ਵਿਆਜ ਹੁਣ 7.0 ਫੀਸਦੀ ਹੋਵੇਗਾ ਜੋ ਪਹਿਲਾਂ 6.9 ਫੀਸਦੀ ਸੀ। ਹੁਣ ਇਹ 124 ਮਹੀਨਿਆਂ ਦੀ ਥਾਂ 123 ਮਹੀਨਿਆਂ ’ਚ ਮਚਿਓਰ ਹੋਵੇਗਾ। ਭਾਰਤੀ ਰਿਜ਼ਰਵ ਬੈਂਕ ਮਈ ਤੋਂ ਪ੍ਰਮੁੱਖ ਨੀਤੀਗਤ ਦਰ ਰੇਪੋ ’ਚ 1.4 ਫੀਸਦੀ ਦਾ ਵਾਧਾ ਕਰ ਚੁੱਕਾ ਹੈ। ਇਸ ਕਾਰਨ ਬੈਂਕ ਜਮ੍ਹਾ ’ਤੇ ਵਿਆਜ ਦਰਾਂ ’ਚ ਵਾਧਾ ਕਰ ਰਹੇ ਹਨ। ਨੋਟੀਫਿਕੇਸ਼ਨ ਮੁਤਾਬਕ ਲੋਕ ਭਵਿੱਖ ਨਿਧੀ (ਪੀ. ਪੀ. ਐੱਫ.) ’ਤੇ ਵਿਆਜ 7.1 ਫੀਸਦੀ ’ਤੇ ਬਰਕਰਾਰ ਰੱਖਿਆ ਗਿਆ ਹੈ। ਸੁਕੰਨਿਆ ਸਮਰਿਧੀ ਯੋਜਨਾ ’ਤੇ ਵੀ ਵਿਆਜ ਦਰ 7.6 ਫੀਸਦੀ ’ਤੇ ਬਰਕਰਾਰ ਰੱਖੀ ਗਈ ਹੈ। ਪੰਜ ਸਾਲਾਂ ਦੀ ‘ਰੇਕਰਿੰਗ’ ਜਮ੍ਹਾ ’ਤੇ ਵਿਆਜ ਪਹਿਲਾਂ ਵਾਂਗ 5.8 ਫੀਸਦੀ ਮਿਲੇਗਾ।
ਇਹ ਵੀ ਪੜ੍ਹੋ : ਨਵੰਬਰ ’ਚ ਬੰਦ ਹੋ ਸਕਦੀ ਹੈ ਵੋਡਾਫੋਨ ਆਈਡੀਆ ਦੀ ਸਰਵਿਸ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।