ਬਾਜ਼ਾਰ 'ਚ ਵਾਧਾ, ਨਿਫਟੀ ਫਿਰ 10 ਹਜ਼ਾਰ ਦੇ ਪਾਰ ਖੁੱਲ੍ਹਿਆ
Monday, Jul 31, 2017 - 10:44 AM (IST)
ਨਵੀਂ ਦਿੱਲੀ—ਅੱਜ ਇਕ ਵਾਰ ਫਿਰ ਨਿਫਟੀ ਦੀ ਸ਼ੁਰੂਆਤ 10 ਹਜ਼ਾਰ ਤੋਂ ਪਾਰ ਹੋਈ। ਉਧਰ ਸੈਂਸੈਕਸ ਵੀ 32400 ਦੇ ਪਾਰ ਖੁੱਲ੍ਹਿਆ ਹੈ। ਅੱਜ ਦੇ ਕਾਰੋਬਾਰ 'ਚ ਨਿਫਟੀ 20 ਅੰਕ ਦੇ ਵਾਧੇ ਨਾਲ 10035 'ਤੇ ਖੁੱਲ੍ਹਿਆ ਹੈ। ਉਧਰ ਸੈਂਸੈਕਸ 10.3 ਅੰਕ ਦੇ ਵਾਧੇ ਨਾਲ 32412 'ਤੇ ਖੁੱਲ੍ਹਿਆ। ਫਿਲਹਾਲ ਸੈਂਸੈਕਸ 110 ਅੰਕ ਦੇ ਵਾਧੇ ਨਾਲ 32419 'ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ 27 ਅੰਕ ਦੇ ਵਾਧੇ ਨਾਲ 10041 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਖਰੀਦਦਾਰੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਖਰੀਦਦਾਰੀ ਦਿੱਸ ਰਹੀ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.25 ਫੀਸਦੀ ਤੱਕ ਵਧਿਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ ਵੀ 0.25 ਫੀਸਦੀ ਦੀ ਮਜ਼ਬੂਤੀ ਆਈ ਹੈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 0.3 ਫੀਸਦੀ ਤੱਕ ਵਧਿਆ।
ਬੈਂਕ ਨਿਫਟੀ 'ਚ ਮਜ਼ਬੂਤੀ
ਬੈਂਕਿੰਗ, ਆਟੋ, ਮੈਟਲ, ਕੈਪੀਟਲ ਗੁਡਸ, ਪਾਵਰ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਆਈ ਹੈ। ਬੈਂਕ ਨਿਫਟੀ ਕਰੀਬ 0.5 ਫੀਸਦੀ ਦੀ ਮਜ਼ਬੂਤੀ ਨਾਲ 24,915 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 0.2 ਫੀਸਦੀ ਅਤੇ ਮੈਟਲ ਇੰਡੈਕਸ 'ਚ 0.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਬੀ. ਐੱਸ. ਈ. ਦੇ ਕੈਪੀਟਲ ਗੁਡਸ ਇੰਡੈਕਸ 'ਚ 2.2 ਫੀਸਦੀ, ਪਾਵਰ ਇੰਡੈਕਸ 'ਚ 0.8 ਫੀਸਦੀ ਅਤੇ ਆਇਲ ਐਂਡ ਗੈਸ ਇੰਡੈਕਸ 'ਚ 0.6 ਫੀਸਦੀ ਦੀ ਮਜ਼ਬੂਤੀ ਆਈ ਹੈ। ਹਾਲਾਂਕਿ ਐੱਫ. ਐੱਮ. ਸੀ. ਜੀ., ਆਈ. ਟੀ., ਫਾਰਮਾ ਅਤੇ ਰਿਐਲਟੀ ਸ਼ੇਅਰਾਂ 'ਚ ਬਿਕਵਾਲੀ ਨਜ਼ਰ ਆ ਰਹੀ ਹੈ।
