ਇੰਤਜ਼ਾਰ ਖ਼ਤਮ! ਟੈਕਸਦਾਤਾ ਭਲਕੇ ਤੋਂ ਨਵੇਂ ਪੋਰਟਲ 'ਤੇ ਭਰ ਸਕਣਗੇ ITR

Sunday, Jun 06, 2021 - 02:01 PM (IST)

ਇੰਤਜ਼ਾਰ ਖ਼ਤਮ!  ਟੈਕਸਦਾਤਾ ਭਲਕੇ ਤੋਂ ਨਵੇਂ ਪੋਰਟਲ 'ਤੇ ਭਰ ਸਕਣਗੇ ITR

ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਦੀ ਨਵੀਂ ਵੈੱਬਸਾਈਟ 7 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਨਵਾਂ ਪੋਰਟਲ www.incometaxgov.in ਹੈ। ਨਵੇਂ ਪੋਰਟਲ ਨੂੰ ਟੈਕਸਦਾਤਾਵਾਂ ਦੇ ਲਿਹਾਜ ਨਾਲ ਪਹਿਲਾਂ ਤੋਂ ਜ਼ਿਆਦਾ ਸੁਵਿਧਾਜਨਕ ਬਣਾਇਆ ਗਿਆ ਹੈ। ਇਹ ਨਵਾਂ ਆਈ. ਟੀ. ਆਰ. ਈ-ਫਾਈਲਿੰਗ ਪੋਰਟਲ 2.0 ਯੂਜ਼ਰ ਅਤੇ ਮੋਬਾਇਲ ਫ੍ਰੈਂਡਲੀ ਹੈ, ਯਾਨੀ ਹੁਣ ਪਹਿਲਾਂ ਨਾਲੋਂ ਆਸਾਨੀ ਨਾਲ ਇਸ ਨੂੰ ਵਰਤ ਸਕੋਗੇ।

ਹੁਣ ਰਿਟਰਨ ਫਾਈਲ ਕਰਨ ਤੇ ਟੈਕਸ ਸਬੰਧ ਹੋਰ ਬਾਕੀ ਕੰਮ ਇਸ 'ਤੇ ਹੀ ਹੋਣਗੇ। ਪਹਿਲਾਂ www.incometaxindiaefiling.gov.in 'ਤੇ ਟੈਕਸ ਸਬੰਧੀ ਕੰਮ ਹੁੰਦੇ ਸਨ। 

 

ਸ਼ਿਕਇਤਾਂ ਜਾਂ ਟੈਕਸ ਸਬੰਧੀ ਕੋਈ ਵੀ ਜਵਾਬ ਅਧਿਕਾਰੀ 10 ਜੂਨ ਤੋਂ ਹੀ ਦੇ ਸਕਣਗੇ। ਨਵੇਂ ਈ-ਫਾਈਲਿੰਗ ਪੋਰਟਲ ਹੋਣ 'ਤੇ ਉਹ ਟੈਕਸਦਾਤਾ ਵੀ ਰਿਟਰਨ ਆਸਾਨੀ ਨਾਲ ਭਰ ਸਕਣਗੇ ਜਿਨ੍ਹਾਂ ਨੂੰ ਟੈਕਸ ਦੀ ਬਹੁਤ ਘੱਟ ਜਾਣਕਾਰੀ ਹੈ। ਇਸ 'ਤੇ ਇਨਕਮ ਟੈਕਸ ਰਿਟਰਨ ਦੀ ਤੁਰੰਤ ਪ੍ਰੋਸੈਸਿੰਗ ਹੋ ਸਕੇਗੀ, ਜਿਸ ਨਾਲ ਰਿਫੰਡ ਜਲਦ ਜਾਰੀ ਹੋਵੇਗਾ। ਟੈਕਸ ਫਾਈਲ ਕਰਨ ਲਈ ਯੂ. ਪੀ. ਆਈ./ਨੈੱਟ ਬੈਂਕਿੰਗ ਸਣੇ ਕਈ ਬਦਲ ਮਿਲਣਗੇ, ਲੌਗਇਨ ਕਰਨ ਲਈ ਵੀ ਕਈ ਤਰੀਕੇ ਉਪਲਬਧ ਹੋਣਗੇ। ਇਸ ਤੋਂ ਇਲਾਵਾ ਹੈਲਪ ਡੈਸਕ ਅਤੇ ਚੈਟਬੋਟ ਦੀ ਵੀ ਸੁਵਿਧਾ ਮਿਲੇਗੀ। ਇਸ ਦੇ ਨਾਲ ਹੀ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਦੀ ਤਿਆਰੀ ਲਈ ਮੁਫ਼ਤ ਸਾਫਟਵੇਅਰ ਉਪਲਬਧ ਹੋਵੇਗਾ। ਟੈਕਸਦਾਤਾਵਾਂ ਦੀ ਸਹਾਇਤਾ ਲਈ ਨਵਾਂ ਕਾਲ ਸੈਂਟਰ ਵੀ ਮਿਲਣ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸਾਰੇ ਫ਼ੀਚਰਜ਼ ਇੱਥੇ ਮਿਲਣਗੇ।


author

Sanjeev

Content Editor

Related News