ਦਿੱਲੀ ਹਵਾਈ ਅੱਡੇ ''ਤੇ ਹਵਾਬਾਜ਼ੀ ਮੰਤਰੀ ਸਿੰਧੀਆ ਵਲੋਂ ਈਸਟਰਨ ਕਰਾਸ ਟੈਕਸੀਵੇਅ ਤੇ ਚੌਥੇ ਰਨਵੇ ਦਾ ਉਦਘਾਟਨ

Friday, Jul 14, 2023 - 12:59 PM (IST)

ਦਿੱਲੀ ਹਵਾਈ ਅੱਡੇ ''ਤੇ ਹਵਾਬਾਜ਼ੀ ਮੰਤਰੀ ਸਿੰਧੀਆ ਵਲੋਂ ਈਸਟਰਨ ਕਰਾਸ ਟੈਕਸੀਵੇਅ ਤੇ ਚੌਥੇ ਰਨਵੇ ਦਾ ਉਦਘਾਟਨ

ਨਵੀਂ ਦਿੱਲੀ (ਭਾਸ਼ਾ) - ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਸ਼ੁੱਕਰਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ ਡਬਲ ਐਲੀਵੇਟਿਡ ਈਸਟਰਨ ਕਰਾਸ ਟੈਕਸੀਵੇਅ ਅਤੇ ਚੌਥੇ ਰਨਵੇ ਦਾ ਉਦਘਾਟਨ ਕੀਤਾ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) 'ਤੇ ਹਰ ਰੋਜ਼ 1,500 ਤੋਂ ਵੱਧ ਜਹਾਜ਼ਾਂ ਦੀ ਆਵਾਜਾਈ ਹੁੰਦੀ ਹੈ। ਦੇਸ਼ ਦੇ ਸਭ ਤੋਂ ਵੱਡੇ ਹਵਾਈ ਅੱਡੇ 'ਤੇ ਨਵੀਆਂ ਸੁਵਿਧਾਵਾਂ ਸ਼ੁਰੂ ਹੋਣ ਨਾਲ ਜਹਾਜ਼ਾਂ ਦੀ ਆਵਾਜਾਈ 'ਚ ਆਸਾਨੀ ਹੋਵੇਗੀ। ਲਗਭਗ 2.1 ਕਿਲੋਮੀਟਰ ਲੰਬੇ ਈਸਟਰਨ ਕਰਾਸ ਟੈਕਸੀਵੇਅ (ECT) ਦੇ ਚਾਲੂ ਹੋਣ ਨਾਲ ਯਾਤਰੀਆਂ ਦੇ ਲੈਂਡਿੰਗ ਤੋਂ ਬਾਅਦ ਅਤੇ ਟੇਕ ਆਫ ਤੋਂ ਪਹਿਲਾਂ ਟਾਰਮੈਕ 'ਤੇ ਬਿਤਾਇਆ ਜਾਣ ਵਾਲਾ ਸਮਾਂ ਘੱਟ ਹੋ ਜਾਵੇਗਾ। 

ਇਹ ਵੀ ਪੜ੍ਹੋ : ਟਮਾਟਰਾਂ ਦੀਆਂ ਵਧੀਆਂ ਕੀਮਤਾਂ ਦਰਮਿਆਨ ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ

ਦੱਸ ਦੇਈਏ ਕਿ ਜਹਾਜ਼ਾਂ ਦੇ ਖੜ੍ਹੇ ਹੋਣ ਵਾਲੀ ਥਾਂ ਤੋਂ ਹਵਾਈ ਪੱਟੀ ਤੱਕ ਜਾਣ ਵਾਲੇ ਰਾਸਤੇ ਨੂੰ ਟਾਰਮੈਕ ਕਿਹਾ ਜਾਂਦਾ ਹੈ। ECT ਦੇ ਸ਼ੁਰੂ ਹੋਣ ਨਾਲ IGIA ਦੇਸ਼ ਦਾ ਇਕਲੌਤਾ ਹਵਾਈ ਅੱਡਾ ਬਣ ਗਿਆ ਹੈ, ਜਿਸ ਦੇ ਹੇਠਾਂ ਤੋਂ ਲੰਘਦੀਆਂ ਸੜਕਾਂ ਦੇ ਨਾਲ ਇੱਕ ਉੱਚਾ ਟੈਕਸੀਵੇਅ ਹੈ। ECT ਦਿੱਲੀ ਹਵਾਈ ਅੱਡੇ ਦੇ ਪੂਰਬੀ ਪਾਸੇ ਦੇ ਉੱਤਰੀ ਅਤੇ ਦੱਖਣੀ ਹਵਾਈ ਖੇਤਰਾਂ ਨੂੰ ਜੋੜਨ ਲਈ ਕੰਮ ਕਰੇਗਾ। ਇਸ ਨਾਲ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਅਤੇ ਉਤਰਨ ਤੋਂ ਬਾਅਦ ਟਾਰਮੈਕ 'ਤੇ ਸੱਤ ਕਿਲੋਮੀਟਰ ਤੱਕ ਘੱਟ ਚੱਲਣਾ ਪਵੇਗਾ। ਇਹ ਏ-380, ਬੀ-777 ਅਤੇ ਬੀ-747 ਵਰਗੇ ਵਾਈਡ-ਬਾਡੀ ਜਹਾਜ਼ਾਂ ਨੂੰ ਵੀ ਸੰਭਾਲ ਸਕਦਾ ਹੈ।

ਇਹ ਵੀ ਪੜ੍ਹੋ : Air India ਦੀ ਫਲਾਈਟ 'ਚ ਯਾਤਰੀ ਨੇ ਕੀਤਾ ਹੰਗਾਮਾ, ਟਾਇਲਟ 'ਚ ਸਿਗਰਟ ਪੀਣ ਮਗਰੋਂ ਤੋੜਿਆ ਦਰਵਾਜ਼ਾ

ਇਸ ਦੇ ਨਾਲ ਹੀ ਦਿੱਲੀ ਏਅਰਪੋਰਟ ਦਾ ਚੌਥਾ ਰਨਵੇ ਵੀ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਤਿੰਨ ਹਵਾਈ ਪੱਟੀਆਂ ਦੀ ਮਦਦ ਨਾਲ ਜਹਾਜ਼ ਚਲਦੇ ਸਨ। IGIA ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ (DIAL) ਦੁਆਰਾ ਚਲਾਇਆ ਜਾਂਦਾ ਹੈ, ਜੋ ਕਿ GMR ਏਅਰਪੋਰਟਸ ਇਨਫਰਾਸਟ੍ਰਕਚਰ ਲਿਮਿਟੇਡ ਦੀ ਅਗਵਾਈ ਵਿੱਚ ਇੱਕ ਕੰਸੋਰਟੀਅਮ ਹੈ।

ਇਹ ਵੀ ਪੜ੍ਹੋ : ਭਾਰਤੀ ਹਵਾਈ ਖੇਤਰ ’ਚ ਬੇਯਕੀਨੀ ਦਾ ਮਾਹੌਲ, ਅਰਸ਼ ਤੇ ਫਰਸ਼ ਵਿਚਾਲੇ ਝੂਲ ਰਹੀਆਂ ਇਹ 3 ਏਅਰਲਾਈਨਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News