ਅਗਲੇ 8 ਸਾਲਾਂ ’ਚ ਕੋਲਾ ਬਿਜਲੀ ਉਤਪਾਦਨ ਸਮਰੱਥਾ 25 ਫੀਸਦੀ ਵਧੇਗੀ, ਕੋਲ ਪਾਵਰ ਪਲਾਂਟ ਲੱਗਣਗੇ

Sunday, Sep 25, 2022 - 11:08 AM (IST)

ਅਗਲੇ 8 ਸਾਲਾਂ ’ਚ ਕੋਲਾ ਬਿਜਲੀ ਉਤਪਾਦਨ ਸਮਰੱਥਾ 25 ਫੀਸਦੀ ਵਧੇਗੀ, ਕੋਲ ਪਾਵਰ ਪਲਾਂਟ ਲੱਗਣਗੇ

ਨਵੀਂ ਦਿੱਲੀ–ਦੇਸ਼ ’ਚ ਊਰਜਾ ਸਪਲਾਈ ਦੀ ਮੰਗ ਨੂੰ ਦੇਖਦੇ ਹੋਏ ਸਰਕਾਰ ਕੋਲਾ ਬਿਜਲੀ ਉਤਪਾਦਨ ਨੂੰ ਅਗਲੇ 8 ਸਾਲਾਂ ’ਚ 25 ਫੀਸਦੀ ਤੱਕ ਵਧਾਏਗਾ। ਭਾਰਤ ਇਸ ਦਹਾਕੇ ਦੇ ਅਖੀਰ ਤੱਕ ਆਪਣੇ ਕੋਲਾ ਬਿਜਲੀ ਬੇੜੇ ਦਾ ਵਿਸਤਾਰ ਲਗਭਗ ਇਕ ਚੌਥਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਲਈ ਦੇਸ਼ ’ਚ ਹੋਰ ਕੋਲ ਪਾਵਰ ਪਲਾਂਟ ਸਥਾਪਿਤ ਕੀਤੇ ਜਾ ਸਕਦੇ ਹਨ। ਉੱਥੇ ਹੀ ਕੋਲਾ ਮੰਤਰਾਲਾ ਨੇ 2030 ਤੱਕ 100 ਮਿਲੀਅਨ ਟਨ ਕੋਲਾ ਗੈਸੀਕਰਨ ਪ੍ਰਾਪਤ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ।
ਊਰਜਾ ਮੰਤਰੀ ਰਾਜ ਕੁਮਾਰ ਸਿੰਘ ਨੇ ਕਿਹਾ ਕਿ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਗ੍ਰੀਨਹਾਊਸ ਗੈਸਾਂ ਦਾ ਉਤਪਾਦਨ ਕਰਦਾ ਹੈ। ਜਦੋਂ ਤੱਕ ਬਿਜਲੀ ਭੰਡਾਰਨ ਦੀ ਲਾਗਤ ’ਚ ਲੋੜੀਂਦੀ ਗਿਰਾਵਟ ਨਹੀਂ ਆਉਂਦੀ ਹੈ। ਅਸੀਂ ਲਗਭਗ 56 ਗੀਗਾਵਾਟ ਕੋਲਾ ਬਿਜਲੀ ਸਮਰੱਥਾ ਜੋੜ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਭਾਰਤ ਰਿਨਿਊਏਬਲ ਐਨਰਜੀ ’ਚ ਵੀ ਵੱਡੇ ਨਿਵੇਸ਼ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਰਥਿਕ ਵਿਕਾਸ ਨੂੰ ਰਫਤਾਰ ਦੇਣ ਲਈ ਰਿਲਾਏਬਲ ਪਾਵਰ ਮੁਹੱਈਆ ਕਰਵਾਉਣਾ ਤਰਜੀਹ ’ਚ ਹੈ।
ਊਰਜਾ ਮੰਤਰਾਲਾ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2030 ਤੱਕ 500 ਗੀਗਾਵਾਟ ਸਵੱਛ ਬਿਜਲੀ ਸਮਰੱਥਾ ਕਰਨ ਦੇ ਟੀਚੇ ਦਾ ਪਿੱਛਾ ਕਰ ਰਿਹਾ ਹੈ। ਭਾਰਤ ਦੀ ਯੋਜਨਾ ਸਾਰੇ ਸ੍ਰੋਤਾਂ ਤੋਂ ਆਪਣੀ ਉਤਪਾਦਨ ਸਮਰੱਥਾ ਲਗਭਗ ਦੁੱਗਣੀ ਕਰਨਾ ਹੈ, ਇਸ ਲਈ ਸਾਲ 2030 ਤੱਕ 25 ਫੀਸਦੀ ਕੋਲਾ ਬਿਜਲੀ ਉਤਪਾਦਨ ਸਮਰੱਥਾ ਨੂੰ ਵਧਾ ਕੇ 820 ਗੀਗਾਵਾਟ ਪਹੁੰਚਾਉਣਾ ਹੈ। ਇਸ ਲਈ ਤੇਜ਼ੀ ਨਾਲ ਕਾਰਜ ਯੋਜਨਾ ਸ਼ੁਰੂ ਕੀਤੀ ਗਈ ਹੈ।
2030 ਤੱਕ 100 ਮਿਲੀਅਨ ਟਨ ਗੈਸੀਫਿਕੇਸ਼ਨ ਦਾ ਟੀਚਾ
ਕੋਲਾ ਮੰਤਰਾਲਾ ਕੋਲੇ ਤੋਂ ਰਸਾਇਣਕ ਉਤਪਾਦਾਂ ਨੂੰ ਵਧਾਉਣ ’ਤੇ ਵੀ ਕੰਮ ਕਰ ਰਿਹਾ ਹੈ। ਮੰਤਰਾਲੇ ਨੇ 2030 ਤੱਕ 100 ਮਿਲੀਅਨ ਟਨ ਗੈਸੀਫੀਕੇਸ਼ਨ ਦਾ ਟੀਚਾ ਰੱਖਿਆ ਹੈ। ਇਸ ਦੇ ਲਈ ਚਾਰ ਸਰਫੇਸ ਕੋਲਾ ਗੈਸੀਫਿਕੇਸ਼ਨ ਪ੍ਰੋਜੈਕਟ ਸਥਾਪਿਤ ਕੀਤੇ ਜਾਣਗੇ। ਇਸ ਕੰਮ ਲਈ ਸਰਕਾਰ 3 ਪ੍ਰਮੁੱਖ ਜਨਤਕ ਉੱਦਮ ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਿਟੇਡ (ਭੇਲ), ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ (ਆਈ. ਓ. ਸੀ. ਐੱਲ.) ਅਤੇ ਗੇਲ ਇੰਡੀਆ ਨਾਲ ਮਿਲ ਕੇ ਕੰਮ ਕਰੇਗੀ। ਇਸ ਨਾਲ ਲਗਭਗ 23000 ਸਿੱਧੇ ਅਤੇ ਅਸਿੱਧੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।


author

Aarti dhillon

Content Editor

Related News