ਗੌਤਮ ਅਡਾਨੀ ਦੇ ਨਾਂ ਰਿਹਾ ਇਹ ਸਾਲ, ‘ਦਾਨਵੀਰ’ ਅਜੀਮ ਪ੍ਰੇਮਜੀ ਨੇ ਕਮਾਇਆ ਮੁਕੇਸ਼ ਅੰਬਾਨੀ ਤੋਂ ਵੱਧ ਪੈਸਾ
Saturday, Jan 01, 2022 - 10:11 AM (IST)
ਨਵੀਂ ਦਿੱਲੀ (ਇੰਟ.) – ਕਮਾਈ ਦੇ ਮਾਮਲੇ ’ਚ ਇਹ ਸਾਲ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੇ ਨਾਂ ਰਿਹਾ। ਇਸ ਸਾਲ ਉਨ੍ਹਾਂ ਦੀ ਨੈੱਟਵਰਥ ’ਚ 41.5 ਅਰਬ ਡਾਲਰ ਦਾ ਉਛਾਲ ਆਇਆ। ਵਿਪਰੋ ਦੇ ‘ਦਾਨਵੀਰ’ ਅਜੀਮ ਪ੍ਰੇਮਜੀ ਨੇ ਇਸ ਸਾਲ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਤੋਂ ਵੱਧ ਕਮਾਈ ਕੀਤੀ। ਪਰ ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਕੋਈ ਵੀ ਭਾਰਤੀ ਦੁਨੀਆ ਦੇ ਟੌਪ 10 ਅਮੀਰਾਂ ਦੀ ਸੂਚੀ ’ਚ ਸ਼ਾਮਲ ਨਹੀਂ ਹੈ।
ਅੰਬਾਨੀ 89.7 ਅਰਬ ਡਾਲਰ ਦੀ ਨੈੱਟਵਰਥ ਨਾਲ ਇਸ ਲਿਸਟ ’ਚ 12ਵੇਂ ਨੰਬਰ ’ਤੇ ਹਨ। ਇਸ ਸਾਲ ਉਨ੍ਹਾਂ ਦੀ ਨੈੱਟਵਰਥ ’ਚ 13 ਅਰਬ ਡਾਲਰ ਦਾ ਵਾਧਾ ਹੋਇਆ ਹੈ ਅਤੇ ਉਹ ਏਸ਼ੀਆ ’ਚ ਪਹਿਲੇ ਨੰਬਰ ’ਤੇ ਹਨ। ਅਡਾਨੀ 75.3 ਅਰਬ ਡਾਲਰ ਦੀ ਨੈੱਟਵਰਥ ਨਾਲ ਦੁਨੀਆ ’ਚ14ਵੇਂ ਅਤੇ ਏਸ਼ੀਆ ’ਚ ਤੀਜੇ ਨੰਬਰ ’ਤੇ ਹਨ। ਚੀਨ ਦੇ ਝੋਂਗ ਸ਼ੈਨਸ਼ੈਨ ਉਨ੍ਹਾਂ ਨੂੰ ਪਛਾੜ ਕੇ ਹਾਲ ਹੀ ’ਚ ਏਸ਼ੀਆ ’ਚ ਨੰਬਰ 2 ਬਣੇ ਸਨ।
ਇਹ ਵੀ ਪੜ੍ਹੋ: ਕ੍ਰਿਪਟੋਕਰੰਸੀ ਡੀਲਰ Wazirx ਲੰਬੇ ਸਮੇਂ ਤੋਂ ਕਰ ਰਿਹਾ ਸੀ GST ਚੋਰੀ , ਵਿਭਾਗ ਨੇ ਵਸੂਲੀ ਰਕਮ
ਅਡਾਨੀ ਦੀ ਰਿਕਾਰਡ ਕਮਾਈ
ਇਸ ਸਾਲ ਅਡਾਨੀ ਦੀ ਨੈੱਟਵਰਥ ’ਚ 41.5 ਅਰਬ ਡਾਲਰ ਦਾ ਵਾਧਾ ਹੋਇਆ ਹੈ। ਉਨ੍ਹਾਂ ਦੀਆਂ ਕਈ ਲਿਸਟਿਡ ਕੰਪਨੀਆਂ ਨੇ ਇਸ ਸਾਲ ਸਾਲਿਡ ਰਿਟਰਨ ਦਿੱਤਾ ਹੈ। ਗਰੁੱਪ ਦੀ ਫਲੈਗਸ਼ਿਪ ਕੰਪਨੀ ਅਡਾਨੀ ਐਂਟਰਪ੍ਰਾਈਜੇਜ਼ ਦੇ ਸ਼ੇਅਰਾਂ ’ਚ ਇਸ ਸਾਲ 245 ਫੀਸਦੀ ਤੇਜ਼ੀ ਆਈ। ਇਸ ਤਰ੍ਹਾਂ ਅਡਾਨੀ ਟ੍ਰਾਂਸਮਿਨ ਦਾ ਸ਼ੇਅਰ 288 ਫੀਸਦੀ ਅਤੇ ਅਡਾਨੀ ਟੋਟਲ ਗੈਸ ਦਾ ਸ਼ੇਅਰ 351.42 ਫੀਸਦੀ ਉਛਲਿਆ।
ਅੰਬਾਨੀ ਦੀ ਨੈੱਟਵਰਥ
ਦੂਜੇ ਪਾਸੇ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਨੇ ਇਸ ਸਾਲ 18.6 ਫੀਸਦੀ ਰਿਟਰਨ ਦਿੱਤਾ ਜਦ ਕਿ ਇਸ ਸਾਲ ਬੀ. ਐੱਸ. ਈ. ਸੈਂਸੈਕਸ ’ਚ 21 ਫੀਸਦੀ ਤੇਜ਼ੀ ਆਈ। ਪ੍ਰੇਮ ਜੀ ਦੀ ਨੈੱਟਵਰਥ ’ਚ ਇਸ ਸਾਲ 15.8 ਅਰਬ ਡਾਲਰ ਦੀ ਤੇਜ਼ੀ ਆਈ ਅਤੇ ਉਨ੍ਹਾਂ ਦੀ ਕੁੱਲ ਨੈੱਟਵਰਥ 41.2 ਅਰਬ ਡਾਲਰ ਪਹੁੰਚ ਗਈ। ਡੀਮਾਰਟ ਦੇ ਪ੍ਰਮੋਟਰ ਰਾਧਾਕਿਸ਼ਨ ਦਮਾਨੀ ਦੀ ਨੈੱਟਵਰਥ ਇਸ ਸਾਲ 9.51 ਅਰਬ ਡਾਲਰ ਵਧ ਕੇ 24.4 ਅਰਬ ਡਾਲਰ ਪਹੁੰਚ ਗਈ।
ਇਹ ਵੀ ਪੜ੍ਹੋ: ‘ਭਾਰਤ ਵਿਚ ਕ੍ਰਿਪਟੋਕਰੰਸੀ ਨੂੰ ਲੈ ਕੇ ਨੌਜਵਾਨਾਂ ਵਿਚ ਦੀਵਾਨਗੀ ਵਧੀ, 14 ਮਿਲੀਅਨ ਭਾਰਤੀ ਯੂਜ਼ਰ’
ਸ਼ਿਵ ਨਾਡਰ ਨੇ ਕਮਾਏ 8.40 ਅਰਬ ਡਾਲਰ
ਇਸ ਸਾਲ ਵਿਪਰੋ ਦੇ ਸ਼ੇਅਰਾਂ ’ਚ 84 ਫੀਸਦੀ ਅਤੇ ਦਮਾਨੀ ਦਾ ਮਾਲੀਆ ਸੁਪਰਮਾਰਟਸ ’ਚ 66 ਫੀਸਦੀ ਤੇਜ਼ੀ ਆਈ। ਐੱਚ. ਸੀ. ਐੱਲ. ਦੇ ਸ਼ਿਵਾ ਨਡਾਰ ਦੀ ਨੈੱਟਵਰਥ ਇਸ ਸਾਲ 8.40 ਅਰਬ ਡਾਲਰ ਵਧ ਕੇ 32.5 ਅਰਬ ਡਾਲਰ ਪਹੁੰਚ ਗਈ। ਇਸ ਸਾਲ ਇਸ ਆਈ. ਟੀ. ਕੰਪਨੀ ਦੇ ਸ਼ੇਅਰਾਂ ’ਚ 39 ਫੀਸਦੀ ਤੇਜ਼ੀ ਆਈ।
ਇਹ ਵੀ ਪੜ੍ਹੋ: GST ਕੌਂਸਲ ਦੀ ਮੀਟਿੰਗ 'ਚ ਵੱਡਾ ਫ਼ੈਸਲਾ, ਕੱਪੜਾ-ਜੁੱਤੀਆਂ 'ਤੇ ਨਹੀਂ ਵਧੇਗਾ ਟੈਕਸ
ਫਾਲਗੁਨੀ ਨਾਇਰ ਦੀ ਨੈੱਟਵਰਥ
ਸਾਵਿੱਤਰੀ ਜਿੰਦਲ ਅਤੇ ਕੁਮਾਰਮੰਗਲਮ ਬਿਰਲਾ ਦੀ ਨੈੱਟਵਰਕ ’ਚ ਇਸ ਸਾਲ 5 ਅਰਬ ਡਾਲਰ ਤੋਂ ਵੱਧ ਦਾ ਉਛਾਲ ਆਇਆ। ਉੱਥੇ ਹੀ ਸਨ ਫਾਰਮਾ ਦੇ ਦਿਲੀਪ ਸਾਂਘਵੀ ਦੀ ਨੈੱਟਵਰਥ 4.28 ਅਰਬ ਡਾਲਰ, ਡੀ. ਐੱਲ. ਐੱਫ. ਦੇ ਕੇ. ਪੀ. ਸਿੰਘ ਦੀ ਨੈੱਟਵਰਥ 3.61 ਅਰਬ ਡਾਲਰ ਅਤੇ ਹਾਲ ਹੀ ’ਚ ਲਿਸਟ ਹੋਈ ਫੈਸ਼ਨ ਸਟਾਰਟਅਪ ਨਾਇਕਾ ਦੀ ਫਾਲਗੁਨੀ ਨਾਇਰ ਦੀ ਨੈੱਟਵਰਥ 3 ਅਰਬ ਡਾਲਰ ਵਧੀ। ਸਾਵਿੱਤਰੀ ਜਿੰਦਲ 13.1 ਅਰਬ ਡਾਲਰ ਦੀ ਨੈੱਟਵਰਥ ਨਾਲ ਦੇਸ਼ ਦੀ ਸਭ ਤੋਂ ਅਮੀਰ ਔਰਤ ਬਣੀ ਹੋਈ ਹੈ।
ਇਹ ਵੀ ਪੜ੍ਹੋ: ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, GST ਰਿਟਰਨ ਭਰਨ ਦੀ ਸਮਾਂ ਸੀਮਾ ਦੋ ਮਹੀਨੇ ਵਧਾਈ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।