ਲੰਡਨ ਤੋਂ ਆ ਰਹੀ Air India  ਦੀ ਫਲਾਈਟ 'ਚ ਯਾਤਰੀ ਨੇ ਕੀਤਾ ਅਜਿਹਾ ਕੰਮ, ਕਰੂ ਮੈਂਬਰਾਂ ਨੂੰ ਬੰਨ੍ਹਣੇ ਪਏ ਹੱਥ-ਪੈਰ

Sunday, Mar 12, 2023 - 06:49 PM (IST)

ਲੰਡਨ ਤੋਂ ਆ ਰਹੀ Air India  ਦੀ ਫਲਾਈਟ 'ਚ ਯਾਤਰੀ ਨੇ ਕੀਤਾ ਅਜਿਹਾ ਕੰਮ, ਕਰੂ ਮੈਂਬਰਾਂ ਨੂੰ ਬੰਨ੍ਹਣੇ ਪਏ ਹੱਥ-ਪੈਰ

ਲੰਡਨ - ਲੰਡਨ ਤੋਂ ਆ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ 37 ਸਾਲਾ ਵਿਅਕਤੀ ਨੇ ਅਜਿਹਾ ਕੰਮ ਕੀਤਾ ਕਿ ਚਾਲਕ ਦਲ ਦੇ ਮੈਂਬਰਾਂ ਨੂੰ ਉਸ ਦੇ ਹੱਥ-ਪੈਰ ਬੰਨ੍ਹਣੇ ਪਏ। ਇਹ ਫਲਾਈਟ ਲੰਡਨ ਤੋਂ ਮੁੰਬਈ ਆ ਰਹੀ ਸੀ ਤਾਂ ਇਕ ਵਿਅਕਤੀ ਫਲਾਈਟ ਦੇ ਟਾਇਲਟ 'ਚ ਸਿਗਰਟ ਪੀਂਦਾ ਫੜਿਆ ਗਿਆ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 336 ਅਤੇ ਏਅਰਕ੍ਰਾਫਟ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਏਅਰ ਇੰਡੀਆ ਦੇ ਕਰੂ ਮੈਂਬਰ ਨੇ ਸਹਾਰ ਪੁਲਸ ਨੂੰ ਦੱਸਿਆ ਕਿ ਫਲਾਈਟ ਵਿੱਚ ਸਿਗਰਟ ਪੀਣ ਦੀ ਇਜਾਜ਼ਤ ਨਹੀਂ ਹੈ ਪਰ ਜਿਵੇਂ ਹੀ ਉਹ ਬਾਥਰੂਮ ਗਿਆ ਤਾਂ ਅਲਾਰਮ ਵੱਜਣ ਲੱਗ ਪਿਆ।

ਇਹ ਵੀ ਪੜ੍ਹੋ : ਇਸ ਫਰਮ 'ਚ ਆਪਣੀ ਹਿੱਸੇਦਾਰੀ ਵੇਚਣਗੇ ਗੌਤਮ ਅਡਾਨੀ, ਜਲਦ ਹੋ ਸਕਦੀ ਹੈ ਡੀਲ

ਜਦੋਂ ਸਾਰੇ ਮੈਂਬਰ ਬਾਥਰੂਮ ਵੱਲ ਭੱਜੇ ਤਾਂ ਦੇਖਿਆ ਕਿ ਉਸ ਦੇ ਹੱਥ ਵਿੱਚ ਸਿਗਰੇਟ ਸੀ। ਜਿਵੇਂ ਹੀ ਸਟਾਫ ਨੇ ਸਿਗਰਟ ਖੋਹੀ ਤਾਂ ਰਮਾਕਾਂਤ ਨੇ ਚਾਲਕ ਦਲ ਦੇ ਮੈਂਬਰਾਂ 'ਤੇ ਗੁੱਸਾ ਕਰਨਾ ਸ਼ੁਰੂ ਕਰ ਦਿੱਤਾ। ਕਿਸੇ ਤਰ੍ਹਾਂ ਉਸ ਨੂੰ ਆਪਣੀ ਸੀਟ 'ਤੇ ਬਿਠਾਇਆ ਗਿਆ। ਪਰ ਕੁਝ ਸਮੇਂ ਬਾਅਦ ਉਸ ਨੇ ਦੁਬਾਰਾ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਉਸ ਦੇ ਵਿਹਾਰ ਤੋਂ ਸਾਰੇ ਯਾਤਰੀ ਡਰ ਗਏ। ਏਅਰ ਇੰਡੀਆ ਦੇ ਕਰੂ ਮੈਂਬਰ ਨੇ ਪੁਲਸ ਨੂੰ ਦੱਸਿਆ ਕਿ ਰਮਾਕਾਂਤ ਇਕ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਉਹ ਸਿਰਫ ਰੌਲਾ ਪਾ ਰਿਹਾ ਸੀ, ਇਸ ਲਈ ਮਜਬੂਰੀ ਵਿੱਚ ਉਸਦੇ ਹੱਥ-ਪੈਰ ਬੰਨ੍ਹ ਦਿੱਤੇ ਗਏ ਅਤੇ ਉਸਨੂੰ ਸੀਟ 'ਤੇ ਬਿਠਾਇਆ ਗਿਆ। ਪਰ ਇਸ ਦੇ ਬਾਵਜੂਦ ਵੀ ਉਹ ਟਿਕਿਆ ਨਹੀਂ ਅਤੇ ਉਸਨੇ ਆਪਣਾ ਸਿਰ ਪਟਕਣਾ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ : ਸਸਤੀ ਹੋ ਸਕਦੀ ਹੈ Cold Drink, ਰਿਲਾਇੰਸ ਦੀ Campa Cola ਸ਼ੁਰੂ ਕਰੇਗੀ 'ਕੀਮਤ ਜੰਗ'

ਪੁਲਸ ਨੇ ਦੱਸਿਆ ਕਿ ਯਾਤਰੀਆਂ ਵਿੱਚੋਂ ਇੱਕ ਡਾਕਟਰ ਸੀ। ਉਸਨੇ ਆ ਕੇ ਉਸਦੀ ਜਾਂਚ ਕੀਤੀ। ਫਿਰ ਰਮਾਕਾਂਤ ਨੇ ਕਿਹਾ ਕਿ ਉਸ ਦੇ ਬੈਗ ਵਿਚ ਕੋਈ ਦਵਾਈ ਹੈ, ਪਰ ਬੈਗ ਦੀ ਜਾਂਚ ਕਰਨ 'ਤੇ ਇਕ ਈ-ਸਿਗਰਟ ਮਿਲੀ। ਪੁਲਸ ਨੇ ਦੱਸਿਆ ਕਿ ਦੋਸ਼ੀ ਭਾਰਤੀ ਮੂਲ ਦਾ ਹੈ ਪਰ ਸੰਯੁਕਤ ਰਾਜ ਅਮਰੀਕਾ ਦਾ ਨਾਗਰਿਕ ਹੈ ਅਤੇ ਉਸ ਕੋਲ ਅਮਰੀਕੀ ਪਾਸਪੋਰਟ ਹੈ। ਪੁਲਸ ਨੇ ਦੱਸਿਆ ਕਿ ਅਸੀਂ ਦੋਸ਼ੀ ਦਾ ਸੈਂਪਲ ਮੈਡੀਕਲ ਜਾਂਚ ਲਈ ਭੇਜ ਦਿੱਤਾ ਹੈ ਤਾਂ ਜੋ ਪੁਸ਼ਟੀ ਕੀਤੀ ਜਾ ਸਕੇ ਕਿ ਉਹ ਨਸ਼ੇ ਦੀ ਹਾਲਤ 'ਚ ਸੀ ਜਾਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ।

ਇਹ ਵੀ ਪੜ੍ਹੋ : ਅਨਿਲ ਅੰਬਾਨੀ ਨੂੰ 420 ਕਰੋੜ ਦੇ ਟੈਕਸ ਚੋਰੀ ਮਾਮਲੇ 'ਚ ਬੰਬੇ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News