ਨਵੇਂ ਯੂਜ਼ਰਸ ਜੋੜਨ ਦੇ ਮਾਮਲੇ ''ਚ ਏਅਰਟੈੱਲ, ਆਈਡੀਆ ਅਤੇ ਵੋਡਾਫੋਨ ਤੋਂ ਅਗੇ ਜਿਓ

08/17/2017 9:36:04 PM

ਜਲੰਧਰ— ਮੁਕੇਸ਼ ਅੰਬਾਨੀ ਦੀ ਮਲਕੀਅਤ ਕੰਪਨੀ ਰਿਲਾਇੰਸ ਜਿਓ ਨੇ ਜੂਨ ਮਹੀਨੇ 'ਚ 43 ਲੱਖ ਐਕਟੀਵ ਯੂਜ਼ਰਸ ਨੂੰ ਆਪਣੇ ਨਾਲ ਜੋੜਿਆ ਹੈ। ਵਿਸ਼ਲੇਸ਼ਕਾਂ ਮੁਤਾਬਕ ਦੇਸ਼ ਦੇ ਤਿੰਨ ਸਭ ਤੋਂ ਵੱਡੇ ਟੈਲੀਕਾਮ ਆਪਰੇਟਰ ਏਅਰਟੈੱਲ, ਵੋਡਾਫੋਨ ਅਤੇ ਆਈਡੀਆ ਸੈਲੂਲਰ ਕੰਪਨੀਆਂ ਨੂੰ ਜਿਓ ਨੇ ਪਿੱਛੇ ਛੱਡ ਦਿੱਤਾ ਹੈ।  ਜਿੱਥੇ ਜਿਓ ਦੇ ਜੂਨ ਮਹੀਨੇ 'ਚ 43 ਲੱਖ ਐਕਟੀਵ ਯੂਜ਼ਰਸ ਸਨ, ਉੱਥੇ ਵੋਡਾਫੋਨ, ਆਈਡੀਆ ਅਤੇ ਏਅਰਟੈੱਲ ਇਨ੍ਹਾਂ ਤਿੰਨਾਂ ਕੰਪਨੀਆਂ ਦੀ ਕੁਲ ਗਿਣਤੀ 13 ਲੱਖ ਹੀ ਸੀ।
ਐਕਟੀਵ ਗਿਣਤੀ 'ਚ ਆਈ ਗਿਰਾਵਟ
ICICI ਸਕਿਓਰਟੀ ਨੇ ਕਿਹਾ ਕਿ ਇਹ ਤਿੰਨ ਆਪਰੇਟਰਸ ਨੇ ਜੂਨ ਮਹੀਨੇ 'ਚ 13 ਲੱਖ ਐਕਟੀਵ ਯੂਜ਼ਰਸ ਨੂੰ ਆਪਣੇ ਨਾਲ ਜੋੜਿਆ, ਜਦਕਿ ਪਿਛਲੇ 6 ਮਹੀਨੇ 'ਚ ਇਨ੍ਹਾਂ ਦੀ ਗਿਣਤੀ ਹਰ ਮਹੀਨੇ 51 ਲੱਖ ਤਕ ਸੀ। ICICI ਸਕਿਓਰਟੀ ਨੇ ਦੱਸਿਆ ਕਿ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੁਆਰਾ ਜੂਨ ਦੇ Subscriber ਡਾਟਾ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਵਿਜ਼ਟਰ ਲੋਕੇਸ਼ਨ ਰਜਿਸਟਰ ਜਾਂ VLR ਡਾਟਾ ਮੁਤਾਬਕ ਜੂਨ 'ਚ ਜਿਓ ਦੇ 43 ਲੱਖ ਐਕਟੀਵ ਯੂਜ਼ਰਸ ਰਹੇ ਜਦਕਿ ਮਈ ਦੇ 87 ਲੱਖ ਐਕਟੀਵ ਯੂਜ਼ਰਸ ਦੀ ਤੁਲਨਾ 'ਚ ਕਾਫੀ ਘੱਟ ਹੈ। ਇਸ ਨਾਲ ਇਸ ਦੀ ਗਿਰਾਵਟ ਨੂੰ ਦੇਖਿਆ ਜਾ ਸਕਦਾ ਹੈ। 
93 ਲੱਖ ਹੋਏ ਐਕਟੀਵ Subscriber :
ਜੂਨ ਮਹੀਨ 'ਚ ਕੰਪਨੀ ਦੇ ਐਕਟੀਵ subscriber  ਵਧ ਗਏ। ਇਸ ਦੇ ਉਲਟ ਜੂਨ 'ਚ ਦੇਸ਼ ਦੀ ਦਿੱਗਜ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਦੇ ਐਕਟੀਵ ਯੂਜ਼ਰਸ ਹਰ ਮਹੀਨੇ ਦੇ ਆਧਾਰ 'ਤੇ 3 bps ਸੀ, ਜਦਕਿ ਵੋਡਾਫੋਨ ਅਤੇ ਆਈਡੀਆ 9bps ਅਤੇ 2bps ਸੀ।
ਜਿਓ ਦੇ ਕੁਲ ਗਾਹਕਾਂ ਚੋਂ ਦਿੱਲੀ, ਮੁੰਬਈ ਅਤੇ Andhra Pradesh 'ਚ 67 ਫੀਸਦੀ, 68 ਫੀਸਦੀ ਅਤੇ 75 ਫੀਸਦੀ ਐਕਟੀਵ Subscriber ਹੈ। ਉੱਥੇ ਮਹਾਰਾਸ਼ਟਰ ਸਰਕਲ 'ਚ ਐਕਟੀਵ subscribere 85 ਫੀਸਦੀ ਹੈ।


Related News