ਜਨਵਰੀ-ਮਾਰਚ ''ਚ 53 ਹਜ਼ਾਰ ਅਸਥਾਈ ਨੌਕਰੀਆਂ ਘਟੀਆਂ

Sunday, Dec 31, 2017 - 03:34 PM (IST)

ਜਨਵਰੀ-ਮਾਰਚ ''ਚ 53 ਹਜ਼ਾਰ ਅਸਥਾਈ ਨੌਕਰੀਆਂ ਘਟੀਆਂ

ਨਵੀਂ ਦਿੱਲੀ— ਨੋਟਬੰਦੀ ਤੋਂ ਬਾਅਦ ਅਜੇ ਤਕ ਵੀ ਅਸਥਾਈ ਮਜ਼ਦੂਰ ਸਭ ਤੋਂ ਵਧ ਪ੍ਰਭਾਵਿਤ ਹਨ। ਸਰਕਾਰੀ ਅੰਕੜਿਆਂ ਮੁਤਾਬਕ ਜਨਵਰੀ ਤੋਂ ਮਾਰਚ 2017 ਦੌਰਾਨ 8 ਚੋਣਵੇਂ ਖੇਤਰਾਂ 'ਚ ਅਸਥਾਈ ਨੌਕਰੀਆਂ 'ਚ 53 ਹਜ਼ਾਰ ਦੀ ਗਿਰਾਵਟ ਰਹੀ। ਹਾਲਾਂਕਿ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਵਰਗੇ ਖੇਤਰਾਂ 'ਚ ਨੌਕਰੀਆਂ 'ਚ ਕੁੱਲ ਮਿਲਾ ਕੇ ਸੁਧਾਰ ਦਿਸਿਆ। ਕੁੱਲ ਮਿਲਾ ਕੇ 8 ਖੇਤਰਾਂ 'ਚ ਨੌਕਰੀਆਂ 'ਚ 1.85 ਲੱਖ ਦਾ ਵਾਧਾ ਹੋਇਆ।

ਕਿਰਤ ਮੰਤਰਾਲੇ ਦੇ ਅਧੀਨ ਆਉਣ ਵਾਲੇ ਕਿਰਤ ਬਿਊਰੋ ਦੇ ਇਕ ਤਾਜ਼ਾ ਰੁਜ਼ਗਾਰ ਸਰਵੇਖਣ ਮੁਤਾਬਕ ਇਸ ਦੌਰਾਨ ਇਨ੍ਹਾਂ ਖੇਤਰਾਂ 'ਚ ਪੱਕੇ ਮਜ਼ਦੂਰਾਂ ਦੀ ਗਿਣਤੀ 'ਚ 1.97 ਲੱਖ ਅਤੇ ਠੇਕਾ ਮਜ਼ਦੂਰਾਂ ਦੀ ਗਿਣਤੀ 'ਚ 26,000 ਦਾ ਵਾਧਾ ਹੋਇਆ, ਜਦੋਂ ਕਿ ਕੱਚੇ ਮਜ਼ਦੂਰਾਂ ਦੀਆਂ ਨੌਕਰੀਆਂ 'ਚ 53 ਹਜ਼ਾਰ ਦੀ ਗਿਰਾਵਟ ਆਈ। ਅਧਿਐਨ ਮੁਤਾਬਕ ਸਮੀਖਿਆ ਅਧੀਨ ਦੌਰਾਨ ਦੇਸ਼ 'ਚ 8 ਖੇਤਰਾਂ 'ਚ 1.85 ਲੱਖ ਰੁਜ਼ਗਾਰ ਪੈਦਾ ਹੋਏ। ਆਵਾਸ ਤੇ ਰੈਸਤਰਾਂ ਅਤੇ ਆਈ. ਟੀ./ਬੀ. ਪੀ. ਓ. ਨੂੰ ਛੱਡ ਕੇ ਹੋਰ 6 ਖੇਤਰਾਂ 'ਚ ਕੱਚੇ ਮਜ਼ਦੂਰਾਂ ਦੇ ਰੁਜ਼ਗਾਰ 'ਚ ਗਿਰਾਵਟ ਆਈ ਹੈ। ਸਰਕਾਰ ਨੇ 8 ਨਵੰਬਰ 2016 ਨੂੰ ਨੋਟਬੰਦੀ ਕੀਤੀ ਸੀ। ਸਰਕਾਰ ਦੇ ਇਸ ਫੈਸਲੇ ਨਾਲ ਆਮ ਆਦਮੀ ਅਤੇ ਨੌਕਰੀਆਂ ਖਾਸ ਕਰਕੇ ਅਸਥਾਈ ਖੇਤਰ 'ਤੇ ਸਭ ਤੋਂ ਵਧ ਪ੍ਰਭਾਵ ਪਿਆ।


Related News