ਹੁਣ ਫਲਾਈਟ ''ਚ ਲੈ ਸਕੋਗੇ Wi-Fi ਦਾ ਮਜ਼ਾ, ਸਰਕਾਰ ਨੇ ਦਿੱਤੀ ਹਰੀ ਝੰਡੀ

Monday, Mar 02, 2020 - 03:49 PM (IST)

ਨਵੀਂ ਦਿੱਲੀ— ਭਾਰਤ 'ਚ ਜਲਦ ਹੀ ਤੁਸੀਂ ਹਵਾਈ ਜਹਾਜ਼ 'ਚ ਸਫਰ ਦੌਰਾਨ ਇੰਟਰਨੈੱਟ ਬ੍ਰਾਊਜ਼ ਕਰ ਸਕੋਗੇ। ਸਰਕਾਰ ਨੇ ਭਾਰਤੀ ਹਵਾਈ ਜਹਾਜ਼ ਫਰਮਾਂ ਨੂੰ ਇਨ-ਫਲਾਈਟ ਵਾਈ-ਫਾਈ ਸਰਵਿਸ ਲਾਂਚ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ। ਹੁਣ ਪਾਇਲਟ ਇਨ ਕਮਾਂਡ ਉਡਾਣ ਦੌਰਾਨ ਵਾਈ-ਫਾਈ ਜ਼ਰੀਏ ਮੁਸਾਫਰਾਂ ਨੂੰ ਇੰਟਰਨੈੱਟ ਦੇ ਇਸਤੇਮਾਲ ਦੀ ਮਨਜ਼ੂਰੀ ਦੇ ਸਕਦਾ ਹੈ। ਯਾਤਰੀ ਵਾਈ-ਫਾਈ ਜ਼ਰੀਏ ਲੈਪਟਾਪ, ਸਮਾਰਟ ਫੋਨ, ਈ-ਰੀਡਰ, ਸਮਾਰਟ ਵਾਚ ਜਾਂ ਟੈਬਲੇਟ ਨੂੰ ਇੰਟਰਨੈੱਟ ਨਾਲ ਜੋੜ ਸਕਣਗੇ।

 

ਹੁਣ ਤਕ ਭਾਰਤੀ ਹਵਾਈ ਖੇਤਰ 'ਚ ਦਾਖਲ ਹੋਣ 'ਤੇ ਫਲਾਈਟ 'ਚ ਮੋਬਾਇਲ ਤੇ ਇੰਟਰਨੈੱਟ ਸੇਵਾਵਾਂ ਦਾ ਇਸਤੇਮਾਲ ਕਰਨ ਦੀ ਮਨਜ਼ੂਰੀ ਨਹੀਂ ਹੈ।  ਕੌਮਾਂਤਰੀ ਪੱਧਰ 'ਤੇ ਗੱਲ ਕਰੀਏ ਤਾਂ ਅਮੀਰਾਤ, ਨਾਰਵੇਜ਼ੀਅਨ, ਏਅਰ ਫਰਾਂਸ, ਜੈਟ ਬਲਿਊ, ਬ੍ਰਿਟਿਸ਼ ਏਅਰਵੇਜ਼, ਏਅਰ ਨਿਊਜ਼ੀਲੈਂਡ, ਮਲੇਸ਼ੀਆ ਏਅਰਲਾਇੰਸ, ਕਤਰ ਏਅਰਵੇਜ਼ ਤੇ ਵਰਜਿਨ ਐਟਲਾਂਟਿਕ 30 ਅਜਿਹੀਆਂ ਏਅਰਲਾਈਨਾਂ 'ਚੋਂ ਹਨ ਜਿਨ੍ਹਾਂ ਦੇ ਜਹਾਜ਼ਾਂ 'ਚ ਪਹਿਲਾਂ ਹੀ ਵਾਈ-ਫਾਈ ਸਰਵਿਸ ਮਿਲ ਰਹੀ ਹੈ। ਹਾਲਾਂਕਿ, ਇਨ੍ਹਾਂ ਨੂੰ ਭਾਰਤ ਦੇ ਹਵਾਈ ਖੇਤਰ 'ਚ ਦਾਖਲ ਹੋਣ 'ਤੇ ਇਹ ਸੇਵਾ ਬੰਦ ਕਰਨੀ ਪੈਂਦੀ ਹੈ।
ਉੱਥੇ ਹੀ, ਭਾਰਤੀ ਜਹਾਜ਼ਾਂ 'ਚ ਯਾਤਰਾ ਦੌਰਾਨ ਵਾਈ-ਫਾਈ ਜ਼ਰੀਏ ਇੰਟਰਨੈੱਟ ਸਰਵਿਸ ਲੈਣ ਲਈ ਤੁਹਾਨੂੰ ਇਸ ਦਾ ਭੁਗਤਾਨ ਕਰਨਾ ਪਵੇਗਾ ਜਾਂ ਨਹੀਂ ਇਸ ਬਾਰੇ ਸਰਵਿਸ ਦੇਣ ਵਾਲੀਆਂ ਕੰਪਨੀਆਂ ਵੱਲੋਂ ਜਲਦ ਹੀ ਖੁਲਾਸਾ ਕੀਤਾ ਜਾ ਸਕਦਾ ਹੈ। ਹੋ ਸਕਦਾ ਹੈ ਕਿ ਮੁਸਾਫਰਾਂ ਲਈ ਇਸ ਦਾ ਚਾਰਜ ਕਿਰਾਏ 'ਚ ਹੀ ਸ਼ਾਮਲ ਕੀਤਾ ਜਾਵੇ, ਜੋ ਉਡਾਣ ਦੌਰਾਨ ਇਹ ਸਰਵਿਸ ਚਾਹੁੰਦੇ ਹੋਣ। ਜ਼ਿਕਰਯੋਗ ਹੈ ਕਿ ਟਾਟਾ ਗਰੁੱਪ ਅਤੇ ਸਿੰਗਾਪੁਰ ਏਅਰਲਾਈਨ ਦੀ ਸੰਯੁਕਤ ਉਦਮ ਵਾਲੀ ਕੰਪਨੀ ਵਿਸਤਾਰਾ ਨੇ ਹਾਲ ਹੀ 'ਚ ਕਿਹਾ ਸੀ ਕਿ ਉਹ ਭਾਰਤ 'ਚ ਇਨ ਫਲਾਈਟ ਯਾਨੀ ਜਹਾਜ਼ 'ਚ ਸਫਰ ਦੌਰਾਨ ਮੁਸਾਫਰਾਂ ਨੂੰ ਵਾਈ-ਫਾਈ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਪਹਿਲੀ ਏਅਰਲਾਈਨ ਹੋ ਸਕਦੀ ਹੈ।

ਇਹ ਵੀ ਪੜ੍ਹੋ-  ► IPHONE ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਐਪਲ ਨੇ ਕੀਮਤਾਂ 'ਚ ਕੀਤਾ ਇੰਨਾ ਵਾਧਾ ►PAN ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ ਲੱਗ ਸਕਦਾ ਹੈ ਭਾਰੀ ਜੁਰਮਾਨਾ ►ਸੋਨੇ ਵਿਚ ਵੱਡੀ ਗਿਰਾਵਟ ਦਾ ਖਦਸ਼ਾ, 10 ਗ੍ਰਾਮ ਲਈ ਇੰਨਾ ਹੋਵੇਗਾ ਖਰਚ ► ਬਾਸਮਤੀ ਕੀਮਤਾਂ ਵਿਚ ਭਾਰੀ ਗਿਰਾਵਟ, ਵਾਇਰਸ ਨੇ ਲਾਈ ਵੱਡੀ ਢਾਹ ►ਮਹਿੰਗਾ ਪੈ ਸਕਦਾ ਹੈ ਇਟਲੀ ਘੁੰਮਣਾ, ਕੋਰੋਨਾ ਨੇ ਬੁਰੇ ਜਕੜੇ ਇਹ ਤਿੰਨ ਇਲਾਕੇ ►ਨੌਕਰੀਪੇਸ਼ਾ ਲੋਕਾਂ ਨੂੰ ਮਿਲੇਗਾ ਵੱਡਾ ਤੋਹਫਾ, 5 ਨੂੰ ਲੱਗਣ ਜਾ ਰਹੀ ਹੈ ਮੋਹਰ!


Related News