ਫਰਵਰੀ 'ਚ ਥੋਕ ਮਹਿੰਗਾਈ ਦਰ ਘੱਟ ਕੇ 2.26 ਫੀਸਦੀ 'ਤੇ ਆਈ

03/16/2020 2:44:27 PM

ਨਵੀਂ ਦਿੱਲੀ — ਮਹਿੰਗਾਈ ਦੇ ਮੋਰਚੇ 'ਤੇ ਮੋਦੀ ਸਰਕਾਰ ਲਈ ਰਾਹਤ ਦੀ ਖਬਰ ਹੈ। ਕੇਂਦਰੀ ਅੰਕੜਾ ਦਫਤਰ ਦੇ ਅੰਕੜਿਆਂ ਮੁਤਾਬਕ ਫਰਵਰੀ ਵਿਚ ਥੋਕ ਮਹਿੰਗਾਈ ਦਰ ਘੱਟ ਕੇ 2.26 ਫੀਸਦੀ 'ਤੇ ਆ ਗਈ ਹੈ। ਇਸ ਤੋਂ ਪਹਿਲਾਂ ਜਨਵਰੀ ਵਿਚ ਇਹ ਅੰਕੜਾ 3.1 ਫੀਸਦੀ 'ਤੇ ਸੀ। ਦਾਲਾਂ ਅਤੇ ਸਬਜ਼ੀਆਂ ਦੀ ਮਹਿੰਗਾਈ ਦਰ '

 ਕਮੀ ਆਉਣ ਨਾਲ ਮਹਿੰਗਾਈ ਦਰ 'ਚ ਇਹ ਗਿਰਾਵਟ ਦੇਖਣ ਨੂੰ ਮਿਲੀ ਹੈ। ਹਾਲਾਂਕਿ ਅੰਡੇ ਅਤੇ ਮਾਸ-ਮੱਛੀ ਦੀ ਮਹਿੰਗਾਈ ਦਰ 'ਚ ਥੋੜ੍ਹੀ ਤੇਜ਼ੀ ਫਰਵਰੀ 'ਚ ਦੇਖਣ ਨੂੰ ਮਿਲੀ ਹੈ। ਇਸ ਦਾ ਮਿਲਿਆ-ਜੁਲਿਆ ਅਸਰ ਥੋਕ-ਮਹਿੰਗਾਈ ਦਰ 'ਤੇ ਦੇਖਣ ਨੂੰ ਮਿਲਿਆ ਹੈ। 
ਅੰਡੇ ਅਤੇ ਮਾਸ-ਮੱਛੀ ਦੀ ਮਹਿੰਗਾਈ ਦਰ 6.73 ਫੀਸਦੀ ਤੋਂ ਵਧ ਕੇ 6.88 ਫੀਸਦੀ 'ਤੇ ਆ ਗਈ ਹੈ ਅਤੇ ਦਾਲਾਂ ਦੀ ਮਹਿੰਗਾਈ ਦਰ 'ਚ ਕਮੀ ਦੇਖੀ ਗਈ ਹੈ।  ਆਲੂ ਦੀ ਮਹਿੰਗਾਈ ਦਰ 'ਚ ਵੀ ਕਮੀ ਦੇਖਣ ਨੂੰ ਮਿਲੀ ਹੈ ਅਤੇ ਸਬਜ਼ੀਆਂ 'ਚ ਇਸ ਦੀ ਕੀਮਤ 'ਚ ਕਮੀ ਦਾ ਅਸਰ ਖੁਰਾਕ ਮਹਿੰਗਾਈ 'ਚ ਕਟੌਤੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। 

 

ਬੀਤੇ ਕੁਝ ਮਹੀਨਿਆਂ ਤੋਂ ਥੋਕ ਮਹਿੰਗਾਈ ਦਰ 'ਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਜਨਵਰੀ ਅਤੇ ਇਸ ਤੋਂ ਪਿਛਲੇ ਮਹੀਨਿਆਂ 'ਚ ਇਸ ਵਿਚ ਲਗਾਤਾਰ ਵਾਧਾ ਦੇਖਿਆ ਗਿਆ ਹੈ। ਜਨਵਰੀ 2020 'ਚ ਥੋਕ ਮਹਿੰਗਾਈ ਦਰ 3.1 ਫੀਸਦੀ ਸੀ ਅਤੇ ਦਸੰਬਰ 2019 'ਚ ਥੋਕ ਮਹਿੰਗਾਈ ਦਰ 2.59 ਫੀਸਦੀ 'ਤੇ ਆਈ ਸੀ। ਇਸ ਤੋਂ ਇਲਾਵਾ ਨਵੰਬਰ 'ਚ ਇਹ ਦਰ 0.58 ਫੀਸਦੀ ਸੀ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਲਗਾਤਾਰ ਕੁਝ ਮਹੀਨਿਆਂ 'ਚ ਥੋਕ ਮਹਿੰਗਾਈ ਦਰ ਵਿਚ ਤੇਜ਼ੀ ਆਉਂਦੀ ਜਾ ਰਹੀ ਹੈ।
 


Related News