ਸ਼ੁਰੂਆਤੀ ਕਾਰੋਬਾਰ ''ਚ ਰੁਪਿਆ ਫਿਸਲ ਕੇ ਪਹੁੰਚਿਆ 75.15 ਰੁਪਏ ਪ੍ਰਤੀ ਡਾਲਰ ''ਤੇ
Friday, Oct 08, 2021 - 11:50 AM (IST)
ਮੁੰਬਈ (ਭਾਸ਼ਾ) : ਵਿਦੇਸ਼ੀ ਬਾਜ਼ਾਰ ਵਿਚ ਅਮਰੀਕੀ ਮੁਦਰਾ ਦੀ ਮਜ਼ਬੂਤੀ ਨਾਲ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਣ ਕਾਰਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਕਮਜ਼ੋਰ ਰੁਝਾਨ ਦੇ ਨਾਲ ਖੁੱਲ੍ਹਿਆ ਅਤੇ 75 ਡਾਲਰ ਪ੍ਰਤੀ ਡਾਲਰ ਦੇ ਹੇਠਾਂ ਆ ਗਿਆ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਿਆ ਡਾਲਰ ਦੇ ਮੁਕਾਬਲੇ 75 ਦੀ ਕਮਜ਼ੋਰੀ ਦੇ ਨਾਲ ਖੁੱਲ੍ਹਿਆ, ਫਿਰ ਹੋਰ ਡਿੱਗ ਕੇ 75.15 ਦੇ ਪੱਧਰ 'ਤੇ ਪਹੁੰਚ ਗਿਆ, ਜੋ ਕਿ ਪਿਛਲੀ ਸਮਾਪਤੀ ਕੀਮਤ ਦੇ ਮੁਕਾਬਲੇ 36 ਪੈਸੇ ਦੀ ਗਿਰਾਵਟ ਨੂੰ ਦਰਸਾਉਂਦਾ ਹੈ।
ਵੀਰਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 74.79 ਦੇ ਪੱਧਰ 'ਤੇ ਬੰਦ ਹੋਇਆ ਸੀ।
ਇਸ ਦੌਰਾਨ, ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਡਾਲਰ ਸੂਚਕਾਂਕ 0.02 ਫੀਸਦੀ ਵਧ ਕੇ 94.23 'ਤੇ ਰਿਹਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।