AirIndia ਦੀ ਫਲਾਈਟ 'ਚ ਹੰਗਾਮਾ,ਯਾਤਰੀ ਨੇ ਏਅਰ ਹੋਸਟੈੱਸ ਨਾਲ ਕੀਤੀਆਂ ਅਸ਼ਲੀਲ ਹਰਕਤਾਂ

10/06/2023 2:04:05 PM

ਨਵੀਂ ਦਿੱਲੀ - ਦੇਸ਼ ਵਿਚ ਫਲਾਈਟ 'ਚ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਇੱਕ ਵਾਰ ਫਿਰ ਜਹਾਜ਼ ਵਿਚ ਅਸ਼ਲੀਲ ਹਰਕਤਾਂ ਦਾ ਮਾਮਲਾ ਸਾਹਮਣੇ ਆਇਆ ਹੈ। ਏਅਰ ਇੰਡੀਆ ਦੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਪ੍ਰਤੀ ਕਥਿਤ ਤੌਰ 'ਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਅਤੇ ਅਸ਼ਲੀਲ ਟਿੱਪਣੀਆਂ ਕਰਨ ਦੇ ਦੋਸ਼ 'ਚ ਇਕ ਵਿਅਕਤੀ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਪੁਲਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ :  ਸੋਨਾ-ਚਾਂਦੀ ਖ਼ਰੀਦਣ ਵਾਲਿਆਂ ਲਈ Good News, ਕੀਮਤੀ ਧਾਤਾਂ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ

ਘਟਨਾ ਦੇ ਸਬੰਧ ਵਿੱਚ ਦਰਜ ਕਰਵਾਈ ਗਈ ਐਫਆਈਆਰ ਅਨੁਸਾਰ ਇਕਾਨਮੀ ਕਲਾਸ ਦੇ ਕੈਬਿਨ ਵਿਚ ਕੰਮ ਕਰ ਰਹੇ ਇੱਕ ਕਰੂ ਮੈਂਬਰ ਨੇ ਦੱਸਿਆ ਕਿ ਦੋਸ਼ੀ - ਅਸਲ ਵਿੱਚ 21 ਬੀ ਅਤੇ ਬਾਅਦ ਵਿੱਚ 45 ਐਚ 'ਤੇ ਬੈਠਾ ਸੀ ਉਸ ਨੇ ਅਚਾਨਕ ਅਸ਼ਲੀਲ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਸਵਾਰ ਹੋਰ ਲੋਕਾਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ :  ਭਾਰਤੀ ਰੇਲਵੇ ਨੇ ਜਾਰੀ ਕੀਤੀ ਨਵੀਂ ਸਮਾਂ ਸਾਰਣੀ, ਜਾਣੋ ਨਵੇਂ ਟਾਈਮ ਟੇਬਲ ਦੀਆਂ ਖ਼ਾਸ ਗੱਲਾਂ

ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਬਾਅਦ ਵਿੱਚ ਚਾਲਕ ਦਲ ਨੇ ਉਸ ਨੂੰ ਰੋਕਿਆ ਕਿਉਂਕਿ ਉਹ ਲਗਾਤਾਰ ਉਸੇ ਤਰ੍ਹਾਂ ਦਾ ਵਿਵਹਾਰ ਕਰ ਰਿਹਾ ਸੀ। ਐਫਆਈਆਰ ਦੇ ਅਨੁਸਾਰ ਯਾਤਰੀ ਨੇ ਸ਼ਿਕਾਇਤਕਰਤਾ ਅਤੇ ਹੋਰ ਮਹਿਲਾ ਚਾਲਕ ਦਲ ਦੇ ਮੈਂਬਰਾਂ ਨਾਲ ਗੈਲੀ ਵਿੱਚ ਕਥਿਤ ਤੌਰ 'ਤੇ ਦੁਰਵਿਵਹਾਰ ਵੀ ਕੀਤਾ। ਐਫਆਈਆਰ ਵਿੱਚ ਕਿਹਾ ਗਿਆ ਹੈ, "ਉਹ ਬਹੁਤ ਉੱਚੀ ਆਵਾਜ਼ ਵਿੱਚ ਚੀਕ ਰਿਹਾ ਸੀ ਅਤੇ ਬਹੁਤ ਹੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰ ਰਿਹਾ ਸੀ ਜਿਸ ਨਾਲ ਉਸਦੇ ਆਲੇ ਦੁਆਲੇ ਬੈਠੇ ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਡਰ ਲੱਗਣ ਲੱਗ ਗਿਆ। ਉਹ ਸਾਡੇ ਦੇਸ਼ (ਭਾਰਤ) ਪ੍ਰਤੀ ਵੀ ਬਹੁਤ ਅਪਮਾਨਜਨਕ ਸੀ ਅਤੇ ਉਸਦਾ ਵਿਵਹਾਰ ਬਹੁਤ ਹਮਲਾਵਰ ਸੀ।"

ਐਤਵਾਰ ਨੂੰ ਦੋਸ਼ੀ ਯਾਤਰੀ ਅਭਿਨਵ ਸ਼ਰਮਾ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 509 (ਸ਼ਬਦ, ਇਸ਼ਾਰੇ ਜਾਂ ਕੰਮ ਕਿਸੇ ਔਰਤ ਦੀ ਇੱਜ਼ਤ ਦਾ ਅਪਮਾਨ ਕਰਨਾ) ਅਤੇ ਹਵਾਈ ਜਹਾਜ਼ ਨਿਯਮਾਂ ਦੀ ਧਾਰਾ 22 ਅਤੇ 23 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ :  ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗਾ ਤੋਹਫਾ, ਫਸਲਾਂ ਦੀ MSP ’ਚ ਹੋ ਸਕਦੈ ਵਾਧਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Harinder Kaur

Content Editor

Related News