AirIndia ਦੀ ਫਲਾਈਟ 'ਚ ਯਾਤਰੀ ਵਲੋਂ ਹੰਗਾਮਾ, ਕਰੂ ਮੈਂਬਰ ਦੇ ਖਿੱਚੇ ਵਾਲ, ਵਾਪਸ ਦਿੱਲੀ ਉੱਤਰਿਆ ਜਹਾਜ਼

Monday, Apr 10, 2023 - 12:43 PM (IST)

AirIndia ਦੀ ਫਲਾਈਟ 'ਚ ਯਾਤਰੀ ਵਲੋਂ ਹੰਗਾਮਾ, ਕਰੂ ਮੈਂਬਰ ਦੇ ਖਿੱਚੇ ਵਾਲ, ਵਾਪਸ ਦਿੱਲੀ ਉੱਤਰਿਆ ਜਹਾਜ਼

ਨਵੀਂ ਦਿੱਲੀ — ਸੋਮਵਾਰ ਨੂੰ ਏਅਰ ਇੰਡੀਆ ਦੀ ਦਿੱਲੀ-ਲੰਡਨ ਫਲਾਈਟ ਤੋਂ ਇਕ ਬੇਕਾਬੂ ਯਾਤਰੀ ਨੂੰ ਉਤਾਰ ਦਿੱਤਾ ਗਿਆ। ਜਹਾਜ਼ ਯਾਤਰੀਆਂ ਨੂੰ ਉਤਾਰਨ ਲਈ ਰਾਸ਼ਟਰੀ ਰਾਜਧਾਨੀ ਵਾਪਸ ਆਇਆ ਸੀ। ਸੂਤਰਾਂ ਨੇ ਦੱਸਿਆ ਕਿ ਫਲਾਈਟ ਏਆਈ 111 'ਚ ਕਰੀਬ 225 ਯਾਤਰੀ ਸਵਾਰ ਸਨ। ਜਹਾਜ਼ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈਜੀਆਈਏ) 'ਤੇ ਵਾਪਸ ਲਿਆਂਦਾ ਗਿਆ ਕਿਉਂਕਿ ਜਹਾਜ਼ ਵਿਚ ਇਕ ਬੇਕਾਬੂ ਯਾਤਰੀ ਸਵਾਰ ਸੀ।

ਇਹ ਵੀ ਪੜ੍ਹੋ : Honda ਦੀ ਇਸ ਬਾਈਕ 'ਚ ਆਈ ਗੜਬੜ, ਪਿਛਲੇ ਸਾਲ ਵੇਚੇ ਗਏ ਮੋਟਰਸਾਈਕਲਾਂ ਨੂੰ ਮੰਗਵਾਇਆ ਵਾਪਸ

ਜਾਣਕਾਰੀ ਮੁਤਾਬਕ ਏਅਰ ਇੰਡੀਆ ਦੀ ਫਲਾਈਟ ਨੇ ਸੋਮਵਾਰ (10 ਅਪ੍ਰੈਲ) ਨੂੰ ਸਵੇਰੇ 6.35 ਵਜੇ ਦਿੱਲੀ ਤੋਂ ਲੰਡਨ ਲਈ ਉਡਾਣ ਭਰੀ। ਉਡਾਣ ਭਰਨ ਦੇ 15 ਮਿੰਟ ਬਾਅਦ ਹੀ ਇਕ ਵਿਅਕਤੀ ਅਜੀਬ ਹਰਕਤਾਂ ਕਰਨ ਲੱਗ ਗਿਆ। ਉਸਨੇ ਕਰੂ ਮੈਂਬਰ ਨਾਲ ਲੜਾਈ-ਝਗੜਾ ਸ਼ੁਰੂ ਕਰ ਦਿੱਤੀ। ਸਮਝਾਉਣ ਦੇ ਬਾਅਦ ਵੀ ਨਹੀਂ ਰੁਕਿਆ ਅਤੇ ਉਸਨੇ ਇਕ ਸਟਾਫ ਮੈਂਬਰ ਨੂੰ ਮਾਰਿਆ। ਸਿਰਫ਼ ਇੰਨਾ ਹੀ ਨਹੀਂ ਦੂਜੀ ਮਹਿਲਾ ਕੈਬਿਨ ਕਰੂ ਦੇ ਵਾਲ ਫੜ੍ਹ ਕੇ ਵੀ ਖਿੱਚੇ।

 

ਏਅਰ ਇੰਡੀਆ ਨੇ ਘਟਨਾ ਦੀ ਪੁਸ਼ਟੀ  ਕਰ ਦਿੱਤੀ ਹੈ। ਮਾਮਲੇ ਬਾਰੇ ਪੁਲਸ ਨੇ ਐੱਫ.ਆਈ.ਆਰ. ਦਰਜ ਕਰ ਲਈ ਹੈ ਅਤੇ ਦੋਸ਼ੀ ਯਾਤਰੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਮਹਿਲਾ ਕਰੂ ਮੈਂਬਰ ਨੂੰ ਹਸਪਤਾਲ ਲਿਜਾਇਆ ਗਿਆ ਹੈ। ਏਅਰ ਲਾਈਨ ਵਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਪਹਿਲਾਂ ਯਾਤਰੀ ਨੂੰ ਲਿਖਤ ਅਤੇ ਮੌਖਿਕ ਚਿਤਾਵਨੀ ਦਿੱਤੀ ਗਈ ਪਰ ਉਹ ਫਿਰ ਵੀ ਸ਼ਾਂਤ ਨਹੀਂ ਹੋਇਆ। ਇਸ ਤੋਂ ਬਾਅਦ ਉਸਨੇ ਮਹਿਲਾ ਕਰੂ ਮੈਂਬਰ ਨਾਲ ਦੁਰਵਿਵਹਾਰ ਸ਼ੁਰੂ ਕਰ ਦਿੱਤਾ। ਸਥਿਤੀ ਨੂੰ ਦੇਖਦੇ ਹੋਏ ਜਹਾਜ ਵਾਪਸ ਦਿੱਲੀ ਏਅਰਪੋਰਟ ਉੱਤੇ ਉਤਾਰਨਾ ਪਿਆ।

ਇਹ ਵੀ ਪੜ੍ਹੋ : ਵਧ ਸਕਦੇ ਹਨ ਆਈਸਕ੍ਰੀਮ, ਦਹੀਂ, ਘਿਓ, ਪਨੀਰ ਅਤੇ ਮੱਖਣ ਦੇ ਰੇਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News