5 ਸਾਲ ''ਚ ਮਾਲਿਆ ਅਤੇ ਨੀਰਵ ਮੋਦੀ ਸਮੇਤ 38 ਲੋਕ ਦੇਸ਼ ਛੱਡ ਕੇ ਭੱਜੇ- ਮੋਦੀ ਸਰਕਾਰ
Monday, Sep 14, 2020 - 06:39 PM (IST)
ਨਵੀਂ ਦਿੱਲੀ — ਸੰਸਦ ਦਾ ਮਾਨਸੂਨ ਸੈਸ਼ਨ 14 ਸਤੰਬਰ ਤੋਂ ਭਾਵ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸੈਸ਼ਨ ਦੇ ਪਹਿਲੇ ਦਿਨ ਵਿੱਤ ਮੰਤਰਾਲੇ ਨੇ ਸੰਸਦ ਨੂੰ ਦੱਸਿਆ ਕਿ ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਸਮੇਤ 38 ਲੋਕ 1 ਜਨਵਰੀ 2015 ਤੋਂ 31 ਜਨਵਰੀ 2019 ਤੱਕ ਦੇਸ਼ ਛੱਡ ਕੇ ਗਏ ਹਨ। ਸਾਰਿਆਂ ਵਿਰੁੱਧ ਵਿੱਤੀ ਬੇਨਿਯਮੀਆਂ ਦੇ ਕੇਸ ਦਰਜ ਕੀਤੇ ਗਏ ਹਨ, ਜਿਸਦੀ ਜਾਂਚ ਸੀਬੀਆਈ ਕਰ ਰਹੀ ਹੈ।
ਦੂਜੇ ਪਾਸੇ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਮਾਰਕੰਡੇ ਕਾਟਜੂ ਨੇ ਸ਼ੁੱਕਰਵਾਰ ਨੂੰ ਭਾਰਤ ਤੋਂ ਲਾਈਵ ਵੀਡੀਓ ਲਿੰਕ ਰਾਹੀਂ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੇ ਹਵਾਲਗੀ ਮਾਮਲੇ ਵਿਚ ਹੀਰਾ ਕਾਰੋਬਾਰੀ ਦੀ ਤਰਫੋਂ ਗਵਾਹੀ ਦਿੱਤੀ ਸੀ, ਜਿਸ 'ਤੇ ਭਾਰਤ ਸਰਕਾਰ ਦੀ ਤਰਫੋਂ ਮੁਕੱਦਮਾ ਚਲਾਇਆ ਗਿਆ ਹੈ। ਕਾਟਜੂ ਨੇ ਕਿਹਾ ਸੀ ਕਿ ਨੀਰਵ ਮੋਦੀ ਨੂੰ ਭਾਰਤ ਵਿਚ ਸੁਤੰਤਰ ਅਤੇ ਨਿਰਪੱਖ ਸੁਣਵਾਈ ਲਈ ਮੌਕਾ ਨਹੀਂ ਮਿਲੇਗਾ।
5 ਦਿਨਾਂ ਦੀ ਸੁਣਵਾਈ ਦੇ ਆਖ਼ਰੀ ਦਿਨ ਜਸਟਿਸ ਸੈਮੂਅਲ ਗੂਜੀ ਨੇ ਕਾਟਜੂ ਦੀ ਵਿਸਥਾਰਪੂਰਵਕ ਗਵਾਹੀ ਸੁਣਨ ਤੋਂ ਬਾਅਦ ਸੁਣਵਾਈ 3 ਨਵੰਬਰ ਤੱਕ ਮੁਲਤਵੀ ਕਰ ਦਿੱਤੀ। 3 ਨਵੰਬਰ ਨੂੰ ਉਹ ਭਾਰਤੀ ਅਧਿਕਾਰੀਆਂ ਦੁਆਰਾ ਪੇਸ਼ ਕੀਤੇ ਗਏ ਸਬੂਤਾਂ ਦੀ ਪ੍ਰਵਾਨਗੀ ਨਾਲ ਜੁੜੇ ਤੱਥ ਬਾਰੇ ਸੁਣਵਾਈ ਕਰਨਗੇ।
ਇਹ ਵੀ ਦੇਖੋ : ਕੋਰੋਨਾ ਆਫ਼ਤ ਕਾਰਨ ਨੈਨਾ ਦੇਵੀ ਮੰਦਰ ਆਰਥਿਕ ਸੰਕਟ 'ਚ ਘਿਰਿਆ, ਘਟੀ ਆਮਦਨ
ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਮੁੜ ਵਿਚਾਰ ਪਟੀਸ਼ਨ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਦਰਅਸਲ, ਮਾਲਿਆ ਨੇ 2017 ਦੇ ਫੈਸਲੇ ਵਿਰੁੱਧ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿਚ ਸੁਪਰੀਮ ਕੋਰਟ ਨੇ ਅਪਣੇ ਪਰਿਵਾਰ ਦੇ ਖਾਤੇ ਵਿੱਚ ਬੈਂਕ ਕਰਜ਼ੇ ਰਾਹੀਂ 40 ਮਿਲੀਅਨ ਡਾਲਰ ਟਰਾਂਸਫਰ ਕਰਨ ਦਾ ਮਾਣਹਾਨੀ ਦਾ ਕੇਸ ਮੰਨਿਆ ਸੀ।
ਇਹ ਵੀ ਦੇਖੋ : ਖ਼ੁਸ਼ਖ਼ਬਰੀ! ਇਹ ਕੰਪਨੀ ਕੋਰੋਨਾ ਆਫ਼ਤ ਦੌਰਾਨ 30 ਹਜ਼ਾਰ ਲੋਕਾਂ ਨੂੰ ਦੇਵੇਗੀ ਰੁਜ਼ਗਾਰ