ਟਵਿਟਰ ਪੇਡ ਬਲਿਊ ਸਰਵਿਸ : Elon Musk ਨੇ 3 ਮਹੀਨੇ 'ਚ ਕਮਾਏ ਇੰਨੇ ਮਿਲੀਅਨ ਡਾਲਰ
Sunday, Mar 26, 2023 - 10:57 AM (IST)
ਵਾਸ਼ਿੰਗਟਨ (ਅਨਸ) – ਏਲੋਨ ਮਸਕ ਚਾਹੁੰਦੇ ਹਨ ਕਿ ਸਾਰੇ ਟਵਿਟਰ ਯੂਜ਼ਰਸ ਬਲੂ ਬੈਜ ਲਈ ਪੇਮੈਂਟ ਕਰਨ, ਹਾਲਾਂਕਿ ਲੇਟੈਸਟ ਡਾਟਾ ਤੋਂ ਪਤਾ ਲੱਗਾ ਹੈ ਕਿ ਟਵਿਟਰ ਬਲੂ ਨੇ ਤਿੰਨ ਮਹੀਨੇ ਪਹਿਲਾਂ ਸੇਵਾ ਸ਼ੁਰੂ ਕਰਨ ਤੋਂ ਬਾਅਦ ਤੋਂ ਹੁਣ ਤੱਕ ਸਿਰਫ 11 ਮਿਲੀਅਨ ਡਾਲਰ ਦੀ ਮੋਬਾਇਲ ਮੈਂਬਰਸ਼ਿਪ ਕਮਾਈ ਹੈ। ਟੇਕਕਰੰਚ ਦੀ ਇਕ ਰਿਪੋਰਟ ਮੁਤਾਬਕ, ਜਿਸ ਨੇ ਐਪ ਇੰਟੈਲੀਜੈਂਸ ਫਰਮ ਸੈਂਸਰ ਟਾਵਰ ਦੇ ਡਾਟਾ ਦਾ ਹਵਾਲਾ ਦਿੱਤਾ, ਬਲੂ ਸਰਵਿਸ ਦਾ ਟੇਕ-ਅਪ ‘ਕਾਫੀ ਘੱਟ ਰਿਹਾ ਹੈ’। ਅੰਕੜੇ ਉਨ੍ਹਾਂ 20 ਬਾਜ਼ਾਰਾਂ ਨੂੰ ਕਵਰ ਕਰਦੇ ਹਨ, ਜਿੱਥੇ ਬਲੂ ਨੂੰ ਇਸ ਹਫਤੇ ਤੋਂ ਪਹਿਲਾਂ ਲਾਂਚ ਕੀਤਾ ਗਿਆ ਸੀ। ਸੈਂਸਰ ਟਾਵਰ ਡਾਟਾ ਟਵਿਟਰ ਦੇ ਰੂਪ ’ਚ ਮੋਬਾਇਲ ਐਪ ਰਾਹੀਂ ਇਨ੍ਹਾਂ ਐਪ ਖਰੀਦਦਾਰੀ ’ਤੇ ਆਧਾਰਿਤ ਸੀ। ਟਵਿਟਰ ਨੇ ਹੁਣ ਆਪਣੀ ਬਲੂ ਸਰਵਿਸ ਵੈਰੀਫਿਕੇਸ਼ਨ ਨਾਲ ਵਿਸ਼ਵ ਪੱਧਰ ’ਤੇ ਮੁਹੱਈਆ ਕਰਵਾ ਦਿੱਤੀ ਹੈ ਅਤੇ 1 ਅਪ੍ਰੈਲ ਨੂੰ ਲੀਗੇਸੀ ਚੈੱਕ ਮਾਰਕ ਗਾਇਬ ਹੋ ਜਾਣਗੇ।
ਇਹ ਵੀ ਪੜ੍ਹੋ : ਡ੍ਰੈਗਨ ਨੂੰ ਇਕ ਹੋਰ ਝਟਕਾ, Apple ਭਾਰਤ 'ਚ ਖੋਲ੍ਹੇਗੀ ਇਕ ਹੋਰ ਫੈਕਟਰੀ
ਇਸ ਕਦਮ ਨਾਲ ਟਵਿਟਰ ਨੂੰ ਭਵਿੱਖ ’ਚ ਹੋਰ ਡਾਲਰ ਕਮਾਉਣ ’ਚ ਮਦਦ ਮਿਲ ਸਕਦੀ ਹੈ। ਮਾਈਕ੍ਰੋ ਬਲਾਗਿੰਗ ਪਲੇਟਫਾਰਮ ਨੇ ਆਪਣੇ ਰੋਜ਼ਾਨਾ ਅਤੇ ਮਾਸਿਕ ਸਰਗਰਮ ਯੂਜ਼ਰਸ ਨੂੰ ਸਾਂਝਾ ਕਰਨਾ ਵੀ ਬੰਦ ਕਰ ਦਿੱਤਾ ਹੈ। ਇਸ ਨੇ ਪਿਛਲੀ ਵਾਰ 238 ਮਿਲੀਅਨ ਮੁਦਰੀਕਰਣ ਯੋਗ ਰੋਜ਼ਾਨਾ ਐਕਟਿਵ ਯੂਜ਼ਰਸ ਦੀ ਸੂਚਨਾ ਦਿੱਤੀ ਸੀ। ਭਾਰਤ ’ਚ ਟਵਿਟਰ ਬਲੂ ਦੀ ਕੀਮਤ ਨਿੱਜੀ ਯੂਜ਼ਰਸ ਲਈ ਪ੍ਰਤੀ ਸਾਲ 9,400 ਰੁਪਏ (ਜਾਂ 900 ਰੁਪਏ ਪ੍ਰਤੀ ਮਹੀਨਾ) ਹੋਵੇਗੀ। ਟਵਿਟਰ ਬਲੂ ਹੁਣ ਵਿਸ਼ਵ ਪੱਧਰ ’ਤੇ ਮਹੁੱਈਆ ਹੈ ਅਤੇ ਜੇ ਯੂਜ਼ਰਸ ਵੈੱਬ ਬ੍ਰਾਊਜ਼ਰ ਦੇ ਮਾਧਿਅਮ ਰਾਹੀਂ ਸਾਈਨ ਅਪ ਕਰਦੇ ਹਨ ਤਾਂ ਉਹ 7 ਡਾਲਰ ਪ੍ਰਤੀ ਮਹੀਨੇ ਲਈ ਬਲੂ ਵੈਰੀਫਾਈਡ ਪ੍ਰਾਪਤ ਕਰ ਸਕਦੇ ਹਨ।
ਇਹ ਵੀ ਪੜ੍ਹੋ : 7 ਲੱਖ ਤੋਂ ਜ਼ਿਆਦਾ ਆਮਦਨ ਵਾਲਿਆਂ ਨੂੰ ਨਵੇਂ ਟੈਕਸ ਰਿਜਿਸ ਦੇ ਤਹਿਤ ਵਿੱਤ ਮੰਤਰੀ ਨੇ ਦਿੱਤੀ ਰਾਹਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।