ਭਾਰਤ ਦੇ ਸੈਰ-ਸਪਾਟਾ ਉਦਯੋਗ ਵਿਚ ਸੁਧਾਰ, 2022 ’ਚ ਆਏ 61.9 ਲੱਖ ਵਿਦੇਸ਼ੀ ਸੈਲਾਨੀ
Sunday, Apr 09, 2023 - 01:40 PM (IST)
ਜਲੰਧਰ (ਇੰਟ.) - ਕੋਵਿਡ ਮਹਾਰਮਾਰੀ ਰੁਕਣ ਤੋਂ ਬਾਅਦ ਭਾਰਤ ਵਿਚ 2022 ਵਿਚ 61.9 ਲੱਖ ਵਿਦੇਸ਼ੀ ਸੈਲਾਨੀ ਆਏ ਹਨ ਜਦਕਿ 2021 ਵਿਚ ਇਸੇ ਮਿਆਦ ਦੌਰਾਨ ਇਹ ਗਿਣਤੀ 15.2 ਲੱਖ ਸੀ।
ਕੇਂਦਰੀ ਸੈਰ-ਸਪਾਟਾ ਮੰਤਰੀ ਕਿਸ਼ਨ ਰੈੱਡੀ ਨੇ ਰਾਜਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2019 ਭਾਵ ਮਹਾਮਾਰੀ ਤੋਂ ਪਹਿਲਾਂ ਦੇ ਸਾਲ ਦੌਰਾਨ ਭਾਰਤ ਵਿਚ 1.93 ਕਰੋੜ ਵਿਦੇਸ਼ੀ ਸੈਲਾਨੀ ਆਏ ਸਨ।
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ ਬੰਦ ਵਾਲੇ ਦਿਨ SEBI ਦਾ ਐਕਸ਼ਨ, ਇਕੱਠੀਆਂ 4 ਸ਼ੇਅਰ ਬ੍ਰੋਕਰ ਕੰਪਨੀਆਂ ’ਤੇ ਲਾਈ ਰੋਕ
ਸੂਬਿਆਂ ਨੂੰ ਦਿੱਤੀ ਜਾ ਰਹੀ ਹੈ ਵਿੱਤੀ ਮਦਦ
ਉਨ੍ਹਾਂ ਨੇ ਕਿਹਾ ਿਕ ਕੋਵਿਡ-19 ਮਹਾਮਾਰੀ ਤੋਂ ਬਾਅਦ ਸੈਰ-ਸਪਾਟਾ ਉਦਯੋਗ ਦੁਬਾਰਾ ਬਹਾਲੀ ਦੇ ਚੰਗੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਸਵਦੇਸ਼ ਦਰਸ਼ਨ ਅਤੇ ਤੀਰਥਯਾਤਰਾ ਕਾਇਆਕਲਪ ਅਤੇ ਅਧਿਆਤਮਿਕ ਪ੍ਰਚਾਰ ਮੁਹਿੰਮ (ਪ੍ਰਸਾਦ) ਵਰਗੀਆਂ ਆਪਣੀਆਂ ਯੋਜਨਾਵਾਂ ਦੇ ਤਹਿਤ ਆਉਣ ਵਾਲੇ ਵਿਦੇਸ਼ੀਆਂ ਲਈ ਸੈਰ-ਸਪਾਟਾ ਤਜ਼ਰਬੇ ਨਾਲ ਸਬੰਧਤ ਇੰਫਰਾਸਟ੍ਰਕਚਰ ਦੇ ਵਿਕਾਸ ਲਈ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ : ਖ਼ਾਤੇ 'ਚ ਬਿਨਾਂ ਪੈਸੇ ਦੇ ਵੀ ਖ਼ਰਚ ਕਰ ਸਕੋਗੇ ਤੁਸੀਂ, UPI ਤੋਂ ਲੈ ਸਕੋਗੇ ਲੋਨ... ਜਾਣੋ ਪੂਰੀ ਪ੍ਰਕਿਰਿਆ
ਕੌਮਾਂਤਰੀ ਭਾਸ਼ਾਵਾਂ ’ਚ ਹੈਲਪਲਾਈਨ ਮੁਹੱਈਆ
ਕਿਸ਼ਨ ਰੈੱਡੀ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲਾ ਨੇ ਟੋਲ ਫਰੀ ਨੰਬਰ 1800-111-363 ਜਾਂ ਸ਼ਾਰਟ ਕੋਡ 1363 ’ਤੇ 12 ਭਾਸ਼ਾਵਾਂ, 10 ਕੌਮਾਂਤਰੀ ਭਾਸ਼ਾਵਾਂ ਵਿਚ ਸੈਰ-ਸਪਾਟਾ ਸੂਚਨਾ ਹੈਲਪਲਾਈਨ ਸਥਾਪਤ ਕੀਤੀ ਹੈ। ਇਨ੍ਹਾਂ ਵਿਚ ਜਰਮਨ, ਫਰੈਂਚ, ਸਪੇਨਿਸ਼, ਇਤਾਲਵੀ, ਪੁਰਤਗਾਲੀ, ਰੂਸੀ, ਚੀਨੀ, ਜਾਪਾਨੀ, ਕੋਰੀਆਈ, ਅਰਬੀ, ਹਿੰਦੀ ਅਤੇ ਅੰਗਰੇਜ਼ੀ ਵਿਚ 24 ਘੰਟੇ ਮੁਹੱਈਆ ਰਹਿੰਦੀ ਹੈ। ਹੈਲਪਲਾਈਨ ਦੀ ਸਥਾਪਨਾ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਭਾਰਤ ਵਿਚ ਯਾਤਰਾ ਦੌਰਾਨ ਐਰਮਜੈਂਸੀ ਸਥਿਤੀ ਵਿਚ ਮਦਦ ਲਈ ਕੀਤੀ ਗਈ ਹੈ। ਰੈੱਡੀ ਨੇ ਸਦਨ ਨੂੰ ਇਹ ਵੀ ਦੱਸਿਆ ਕਿ 2021 ਵਿਚ ਸੈਰ-ਸਪਾਟੇ ਨਾਲ ਵਿਦੇਸ਼ੀ ਕਰੰਸੀ ਆਮਦਨ 65,070 ਕਰੋੜ ਰੁਪਏ ਸੀ, ਜਦਕਿ 2022 ਵਿਚ ਇਹ ਕਮਾਈ 1,34,543 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : ਬੈਂਕ ਖਾਤਿਆਂ ’ਚ ਲਾਵਾਰਿਸ ਪਏ ਪੈਸਿਆਂ ਲਈ ਬਣੇਗਾ ਨਵਾਂ ਪੋਰਟਲ, ਮਿਲੇਗੀ ਇਹ ਸਹੂਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।