ਕੱਪੜਿਆਂ ਦੀ ਬਰਾਮਦ ਨੇ ਫੜੀ ਰਫਤਾਰ, ਦਰਜ ਕੀਤਾ ਇੰਨਾ ਵਾਧਾ

10/17/2020 3:53:47 PM

ਨਵੀਂ ਦਿੱਲੀ— ਕੱਪੜਾ ਬਰਾਮਦ ਪ੍ਰਮੋਸ਼ਨ ਪ੍ਰੀਸ਼ਦ (ਏ. ਈ. ਪੀ. ਸੀ.) ਨੇ ਸ਼ਨੀਵਾਰ ਨੂੰ ਕਿਹਾ ਕਿ ਸਤੰਬਰ 'ਚ ਕੱਪੜਾ ਬਰਾਮਦ 'ਚ ਦਸ ਫੀਸਦੀ ਦਾ ਵਾਧਾ ਦਰਜ ਹੋਇਆ ਹੈ।

ਇਸ ਤੋਂ ਪਤਾ ਲੱਗਦਾ ਹੈ ਕਿ ਇਸ ਖੇਤਰ 'ਚ ਜਿਸ ਤੇਜ਼ੀ ਨਾਲ ਗਿਰਾਵਟ ਆਈ ਸੀ, ਹੁਣ ਉਸੇ ਤੇਜ਼ੀ ਨਾਲ ਸੁਧਾਰ ਦਿਸ ਸਕਦਾ ਹੈ।

ਕੱਪੜਾ ਬਰਾਮਦਕਾਰਾਂ ਦੇ ਇਸ ਸੰਗਠਨ ਦੇ ਚੇਅਰਮੈਨ ਏ. ਸ਼ਕਤੀਵੇਲ ਨੇ ਕਿਹਾ ਕਿ ਕੱਪੜਾ ਬਰਾਮਦ 'ਚ ਚਾਲੂ ਵਿੱਤੀ ਸਾਲ 'ਚ ਸਤੰਬਰ 'ਚ ਪਹਿਲੀ ਵਾਰ ਵਾਧਾ ਦਰਜ ਹੋਇਆ ਹੈ। ਅਪ੍ਰੈਲ 'ਚ 90 ਫੀਸਦੀ ਦੀ ਤੇਜ਼ ਗਿਰਾਵਟ ਤੋਂ ਬਾਅਦ ਪਿਛਲੇ ਮਹੀਨੇ ਬਰਾਮਦ 'ਚ ਦਸ ਫੀਸਦੀ ਦਾ ਵਾਧਾ ਦਿਸਿਆ। ਉਨ੍ਹਾਂ ਕਿਹਾ, ''ਇਹ ਸਾਡੇ ਇਸ ਅਨੁਮਾਨ ਨੂੰ ਪੁਸ਼ਟ ਕਰਦਾ ਹੈ ਕਿ ਕੱਪੜਾ ਖੇਤਰ ਅੰਗਰੇਜ਼ੀ ਦੀ 'ਵੀ' ਅੱਖਰ ਦੇ ਆਕਾਰ ਦੀ ਤੇਜ਼ੀ ਦੇ ਦੌਰ 'ਚ ਆ ਚੁੱਕਾ ਹੈ।''

ਉਨ੍ਹਾਂ ਕਿਹਾ ਕਿ ਸਰਕਾਰ ਦੀ ਮਦਦ ਨਾਲ ਇਸ ਖੇਤਰ ਨੂੰ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਨਾਲ ਨਜਿੱਠਣ 'ਚ ਮਦਦ ਮਿਲੀ ਹੈ। ਸਤੰਬਰ 'ਚ ਕੱਪੜਿਆਂ ਦੀ ਬਰਾਮਦ 10.2 ਫੀਸਦੀ ਵੱਧ ਕੇ 1.2 ਅਰਬ ਡਾਲਰ 'ਤੇ ਪਹੁੰਚ ਗਈ। ਇਕ ਸਾਲ ਪਹਿਲਾਂ ਇਸੇ ਮਹੀਨੇ ਬਰਾਮਦ 1.079 ਅਰਬ ਡਾਲਰ ਸੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦਾ ਇਸ ਖੇਤਰ ਦੀ ਬਰਾਮਦ 'ਤੇ ਪ੍ਰਭਾਵ ਬੜਾ ਗੰਭੀਰ ਰਿਹਾ ਹੈ। ਹਾਲਾਂਕਿ, ਸਾਨੂੰ ਉਮੀਦ ਹੈ ਕਿ ਇਹ ਦਸ ਫੀਸਦੀ ਦਾ ਵਾਧਾ ਦੂਜੀ ਛਿਮਾਹੀ ਦੇ ਅੱਗੇ ਦੇ ਮਹੀਨਿਆਂ 'ਚ ਹੋਰ ਸੁਧਰੇਗਾ।


Sanjeev

Content Editor

Related News