ਕਲਰ ਕੋਡ ਨਾਲ ਸੁਧਰੀ ਕਾਰਗੋ ਦੀ ਆਵਾਜਾਈ

11/13/2019 10:27:34 AM

ਨਵੀਂ ਦਿੱਲੀ—ਹਵਾਈ ਮਾਰਗ 'ਤੇ ਆਏ ਕਾਰਗੋ ਦਾ ਜ਼ਲਦ ਨਿਪਟਾਰਾ ਕਰਨ ਦੇ ਮਾਮਲੇ 'ਚ ਦੇਸ਼ ਦੀ ਰਾਜਧਾਨੀ ਦਿੱਲੀ ਨੇ ਚੇਨਈ, ਬੇਂਗਲੁਰੂ ਅਤੇ ਮੁੰਬਈ ਨੂੰ ਪਿੱਛੇ ਛੱਡ ਦਿੱਤਾ ਹੈ। ਅਪ੍ਰੱਤਖ ਟੈਕਸ ਵਿਭਾਗ ਕਾਰਗੋ ਦਾ ਨਿਪਟਾਨ ਕਰਨ 'ਚ ਸਮੇਂ ਦੀ ਗਣਨਾ ਕਰਨ ਵਾਲੀ ਪ੍ਰਣਾਲੀ ਦੇ ਮੁਤਾਬਕ ਦਿੱਲੀ ਨੇ 48 ਘੰਟੇ ਤੋਂ ਵੀ ਘੱਟ ਸਮੇਂ 'ਚ ਹਵਾਈ ਮਾਰਗ ਤੋਂ ਆਏ 75 ਫੀਸਦੀ ਤੋਂ ਜ਼ਿਆਦਾ ਕਾਰਗੋ ਦਾ ਨਿਪਟਾਰਾ ਕੀਤਾ। ਅਪ੍ਰੱਤਖ ਟੈਕਸ ਵਿਭਾਗ ਨੇ ਹਾਲ ਹੀ 'ਚ ਇਹ ਨਵੀਂ ਪ੍ਰਣਾਲੀ ਜਾਰੀ ਕੀਤੀ ਹੈ। ਰੈੱਡ, ਅੰਬਰ ਅਤੇ ਗ੍ਰੀਨ ਲਾਈਟ ਵਾਲੇ ਡੈਸ਼ਬੋਰਡ ਮੁਤਾਬਕ ਮੁੰਬਈ 'ਚ ਕਰੀਬ ਇਕ ਚੌਥਾਈ ਕਾਰਗੋ ਦਾ ਨਿਪਟਾਰਾ ਕਰਨ 'ਚ 72 ਘੰਟੇ ਤੋਂ ਜ਼ਿਆਦਾ ਸਮਾਂ ਲੱਗਦਾ ਹੈ।
ਇੰਡੀਆਨ ਕਸਟਮਸ ਈ.ਓ.ਡੀ.ਬੀ. ਡੈਸ਼ (ਆਈ.ਸੀ.ਈ.ਡੈਸ਼.) ਕੰਪਲੈਕਸ ਡਾਇਲਾਗ ਦਾ ਇਕ ਵਿਜੁਅਲ ਡੈਸ਼ਬੋਰਡ ਹੈ। ਇਸ ਪ੍ਰਣਾਲੀ ਨਾਲ ਵੱਖ-ਵੱਖ ਸੀਮਾ ਚਾਰਜ ਬੰਦਰਗਾਹਾਂ ਅਤੇ ਹਵਾਈ ਅੱਡਿਆਂ 'ਤੇ ਆਯਾਤਿਤ ਮਾਲ ਦੇ ਨਿਪਟਾਨ 'ਚ ਲਗਾਉਣ ਵਾਲੇ ਸਮੇਂ ਦੀ ਤੁਲਨਾ ਕੀਤੀ ਜਾਂਦੀ ਹੈ। 48 ਘੰਟੇ ਦੇ ਅੰਦਰ ਨਿਪਟਾਈ ਗਈ ਖੇਪ ਗ੍ਰੀਨ, 72 ਘੰਟੇ ਦੇ ਸਮੇਂ ਦੇ ਲਈ ਅੰਬਰ ਅਤੇ ਇਸ ਤੋਂ ਜ਼ਿਆਦਾ ਸਮੇਂ ਰੈੱਡ ਲਾਈਟ ਨਾਲ ਦਰਸਾਈ ਜਾਂਦੀ ਹੈ। ਇਕ ਅਨੋਖੀ ਤਕਨੀਕ ਲਿਆਉਣ ਦਾ ਮਕਸਦ ਬੰਦਰਗਾਹਾਂ ਅਤੇ ਹਵਾਈ ਅੱਡਿਆਂ 'ਤੇ ਕਾਰਗੋ ਦਾ ਤੇਜ਼ੀ ਨਾਲ ਨਿਪਟਾਨ ਸੁਨਿਸ਼ਚਿਤ ਕਰਨਾ ਹੈ ਅਤੇ ਇਸ ਮਾਮਲੇ 'ਚ ਵੱਖ-ਵੱਖ ਟੈਕਸ ਖੇਤਰਾਂ 'ਚ ਮੁਕਾਬਲੇ ਨੂੰ ਵੀ ਵਾਧਾ ਦੇਣਾ ਹੈ। ਵਿਸ਼ਵ ਬੈਂਕ ਦੀ ਕਾਰੋਬਾਰ ਸੁਗਮਤਾ ਦੇ 'ਸੀਮਾ ਪਾਰ ਕਾਰੋਬਾਰ' ਖੰਡ 'ਚ ਭਾਰਤ ਟਾਪ 50 ਦੇਸ਼ਾਂ ਦੀ ਫੇਹਰਿਸਤ 'ਚ ਸ਼ਾਮਲ ਹੋਣਾ ਚਾਹੁੰਦਾ ਹੈ। 'ਸੀਮਾ ਪਾਰ ਕਾਰੋਬਾਰ' ਖੰਡ 'ਚ 12 ਸਥਾਨ ਦੀ ਛਲਾਂਗ ਦੇ ਨਾਲ 68ਵੇਂ ਸਥਾਨ 'ਤੇ ਆ ਗਿਆ ਹੈ। ਮੋਟੇ ਤੌਰ 'ਤੇ ਗੱਲ ਕਰੀਏ ਤਾਂ ਹਵਾਈ ਮਾਰਗ ਤੋਂ ਆਉਣ ਵਾਲੇ ਕਾਰਗੋ ਦਾ ਨਿਪਟਾਰਾ ਸਭ ਤੋਂ ਤੇਜ਼ੀ ਨਾਲ ਹੋ ਰਿਹਾ ਹੈ। ਇਸ ਦੇ ਬਾਅਦ ਸਮੁੰਦਰੀ ਮਾਰਗਾਂ ਤੋਂ ਸਮਾਨ ਦੀ ਖੇਪ ਤੇਜ਼ੀ ਨਾਲ ਨਿਪਟਾਈ ਜਾ ਰਹੀ ਹੈ। ਸਥਲ ਮਾਰਗ ਤੋਂ ਵਸਤੂਆਂ ਦੀ ਆਵਾਜਾਈ 'ਚ ਸਭ ਤੋਂ ਜ਼ਿਆਦਾ ਸਮਾਂ ਲੱਗ ਰਿਹਾ ਹੈ।


Aarti dhillon

Content Editor

Related News