19 ਲਗਜ਼ਰੀ ਚੀਜ਼ਾਂ 'ਤੇ ਵਧੀ ਦਰਾਮਦ ਡਿਊਟੀ, ਮਹਿੰਗੇ ਹੋਣਗੇ ਏ. ਸੀ. ਫ੍ਰਿਜ ਵਰਗੇ ਸਮਾਨ
Thursday, Sep 27, 2018 - 09:38 AM (IST)

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਏਸ਼ੋ-ਆਰਾਮ ਦੇ ਸਾਮਾਨ (ਲਗਜ਼ਰੀ ਆਇਟਮਸ) ਅਤੇ ਬੇਸਿਕ ਕਸਟਮ ਡਿਊਟੀ (ਮੂਲ ਸੀਮਾ ਸ਼ੁਲਕ) ਵਧਾਉਣ ਦਾ ਫੈਸਲਾ ਲੈ ਲਿਆ ਹੈ। ਸਰਕਾਰ ਨੇ 19 ਲਗਜ਼ਰੀ ਚੀਜ਼ਾਂ 'ਤੇ ਆਯਾਤ ਸ਼ੁਲਕ 'ਚ ਵਾਧਾ ਕੀਤਾ ਹੈ। ਯਾਨੀ ਕਿ ਹੁਣ ਵਿਦੇਸ਼ਾਂ ਤੋਂ ਆਉਣ ਵਾਲੇ ਇਹ ਸਾਮਾਨ ਹੁਣ ਮਹਿੰਗੇ ਹੋ ਜਾਣਗੇ। ਦਰਅਸਲ ਰੁਪਏ 'ਚ ਡਾਲਰ ਦੀ ਕੀਮਤ 'ਚ ਲਗਾਤਾਰ ਆ ਰਹੀ ਮਜਬੂਤੀ ਕਾਰਨ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਭਾਰਤ ਸਰਕਾਰ ਚਾਲੂ ਖਾਤੇ ਘਾਟੇ ਨੂੰ ਨਿਯੰਤਰਨ 'ਚ ਰੱਖਣ ਲਈ ਵਿਦੇਸ਼ਾਂ ਤੋਂ ਖਰੀਦੇ ਜਾਣ ਵਾਲੇ ਕੁਝ-ਗੈਰਕਾਨੂੰਨੀ ਸਾਮਾਨ ਦੇ ਆਯਾਤ ਰੋਕਣ ਦੀ ਰਣਨੀਤੀ ਦੇ ਤਹਿਤ ਇਨ੍ਹਾਂ 'ਤੇ ਇੰਪੋਰਟ ਡਿਊਟੀ ਲਈ ਵਿਦੇਸ਼ਾਂ ਤੋਂ ਖਰੀਦੇ ਜਾਣ ਵਾਲੇ ਕੁਝ ਗੈਰ ਕਾਨੂੰਨੀ ਸਮਾਨ ਦੇ ਆਯਾਤ ਰੋਕਣ ਦੀ ਰਣਨੀਤੀ ਦੇ ਤਹਿਤ ਇਨ੍ਹਾਂ 'ਤੇ ਇੰਪੋਰਟ ਡਿਊਟੀ ਦਾ ਐਲਾਨ ਕਰੇਗੀ।
The Central Government has taken tariff measures, by way of increase in the basic customs duty, to curb import of certain imported items. These changes aim at narrowing the current account deficit (CAD).In all the customs duty has been increased on these items: pic.twitter.com/JTAOlMTVsC
— ANI (@ANI) September 26, 2018
Increased basic custom duty will be effective from today midnight.
— ANI (@ANI) September 26, 2018
The total value of imports of these items in the year 2017-18 was about Rs 86000 Crore. https://t.co/3UNrWhcNwQ
ਜ਼ਿਕਰਯੋਗ ਹੈ ਕਿ ਜਿਸ ਸਾਮਾਨ ਦੇ ਆਯਾਤ 'ਤੇ ਬੇਸਿਕ ਕਸਟਮ ਡਿਊਟੀ ਵਧਾਈ ਗਈ ਹੈ, ਵਿੱਤ ਸਾਲ 2017-18 'ਚ ਲਗਭਗ 86 ਹਜ਼ਾਰ ਕਰੋੜ ਰੁਪਏ ਮੁੱਲ ਦੇ ਉਹ ਸਾਮਾਨ ਵਿਦੇਸ਼ਾਂ ਤੋਂ ਖਰੀਦ ਕੇ ਭਾਰਤ 'ਚ ਆਏ ਸਨ। ਹੇਠਾ ਉਨ੍ਹਾਂ ਚੀਜ਼ਾਂ ਦੀ ਲਿਸਟ ਦਿੱਤੀ ਗਈ ਹੈ ਜਿਨ੍ਹਾਂ 'ਤੇ ਦਰਾਮਦ ਡਿਊਟੀ ਅੱਜ ਅੱਧੀ ਰਾਤ ਤੋਂ ਵਧ ਜਾਵੇਗੀ।