ਆਈ. ਐੱਮ.ਐੱਫ. ਦਾ ਭਾਰਤ ਨੂੰ ਸੁਤੰਤਰ ਵਿੱਤੀ ਕੌਂਸਲ ਦੇ ਗਠਨ ਦਾ ਸੁਝਾਅ

10/17/2017 12:15:07 AM

ਵਾਸ਼ਿੰਗਟਨ (ਭਾਸ਼ਾ)-ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਨੇ ਭਾਰਤ ਨੂੰ ਇਕ ਸੁਤੰਤਰ ਵਿੱਤੀ ਕੌਂਸਲ ਦੇ ਗਠਨ ਦਾ ਸੁਝਾਅ ਦਿੱਤਾ ਹੈ। ਆਈ. ਐੱਮ. ਐੱਫ. ਨੇ ਕਈ ਦੇਸ਼ਾਂ 'ਚ ਇਸ ਨੂੰ ਲਾਗੂ ਕੀਤਾ ਹੈ। ਉਨ੍ਹਾਂ ਦੇਸ਼ਾਂ 'ਚ ਇਸ ਸੰਸਥਾਨ ਨੇ ਬਿਹਤਰ ਨਤੀਜੇ ਦੇਣ 'ਚ ਯੋਗਦਾਨ ਦਿੱਤਾ ਹੈ।   ਆਈ. ਐੱਮ. ਐੱਫ. ਦੇ ਵਿੱਤ ਵਿਭਾਗ ਦੇ ਨਿਰਦੇਸ਼ਕ ਵਿਟੋਰ ਗੈਸਪਰ ਨੇ ਕਿਹਾ ਕਿ ਭਾਰਤ ਕਾਫ਼ੀ ਬਿਹਤਰ ਵਿੱਤੀ ਏਕੀਕਰਨ 'ਚ ਸ਼ਾਮਲ ਹੈ। ਅਸੀਂ ਇਸ ਨੂੰ ਚੰਗਾ ਮੰਨਦੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਨੇ ਜਨਤਕ ਕਰਜ਼ੇ ਦੀ ਹੱਦ ਨੂੰ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਵੱਧ ਤੋਂ ਵੱਧ 60 ਫ਼ੀਸਦੀ ਤੱਕ ਸੀਮਿਤ ਰੱਖਣ ਦੀ ਹਾਮੀ ਭਰੀ ਹੈ। ਸਾਡਾ ਮੰਨਣਾ ਹੈ ਕਿ ਇਹ ਬਿਲਕੁਲ ਸਹੀ ਕਦਮ ਹੈ।
ਡਿਜੀਟਲ ਤਬਦੀਲੀ ਦੇ 'ਰੌਮਾਂਚਕ' ਦੌਰ 'ਚੋਂ ਲੰਘ ਰਿਹਾ ਭਾਰਤ
ਭਾਰਤ ਮੌਜੂਦਾ 'ਚ ਡਿਜੀਟਲ ਤਬਦੀਲੀ ਦੇ 'ਰੌਮਾਂਚਕ' ਦੌਰ 'ਚੋਂ ਲੰਘ ਰਿਹਾ ਹੈ ਅਤੇ ਪੂਰੀ ਦੁਨੀਆ ਨੂੰ ਭਾਰਤ ਦੀ ਇਸ ਯਾਤਰਾ ਤੋਂ ਬਹੁਤ ਕੁਝ ਸਿੱਖਣ ਲਈ ਮਿਲੇਗਾ। ਇਹ ਕਹਿਣਾ ਹੈ ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਦਾ। ਆਈ. ਐੱਮ. ਐੱਫ. ਨੇ ਆਪਣੀ ਨਵੀਂ ਕਿਤਾਬ 'ਚ ਦੇਸ਼ ਦੀ ਡਿਜੀਟਲ ਕ੍ਰਾਂਤੀ ਨੂੰ ਲੈ ਕੇ ਕੀਤੇ ਗਏ ਅਧਿਐਨ ਨੂੰ ਸ਼ਾਮਿਲ ਵੀ ਕੀਤਾ ਹੈ।   ਆਈ. ਐੱਮ. ਐੱਫ. ਦੇ ਵਿੱਤ ਵਿਭਾਗ ਦੇ ਨਿਰਦੇਸ਼ਕ ਵਿਟੋਰ ਗੈਸਪਰ ਮੁਤਾਬਕ ਆਈ. ਐੱਮ. ਐੱਫ. ਦੀ ਕਿਤਾਬ ਦਾ ਸਿਰਲੇਖ 'ਡਿਜੀਟਲ ਰੈਵੋਲਿਊਸ਼ਨ ਇਨ ਪਬਲਿਕ ਫਾਈਨਾਂਸ' ਹੋਵੇਗਾ।


Related News