ਗੂਗਲ ਪੇਅ ਦਾ ਕਰਦੇ ਹੋ ਇਸਤੇਮਾਲ, ਤਾਂ ਜਾਣੋ RBI ਨੇ ਅਦਾਲਤ 'ਚ ਇਸ ਨੂੰ ਲੈ ਕੇ ਕੀ ਕਿਹਾ

06/21/2020 6:40:37 PM

ਨਵੀਂ ਦਿੱਲੀ — ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਗੂਗਲ ਪੇਅ ਇਕ ਤੀਜੀ ਧਿਰ ਐਪ ਪ੍ਰਦਾਤਾ (ਟੀਪੀਏਪੀ) ਹੈ ਅਤੇ ਇਹ ਕੋਈ ਭੁਗਤਾਨ ਪ੍ਰਣਾਲੀ ਨਹੀਂ ਚਲਾਉਂਦੀ ਹੈ। ਆਰਬੀਆਈ ਨੇ ਚੀਫ਼ ਜਸਟਿਸ ਡੀ ਐਨ ਪਟੇਲ ਅਤੇ ਜਸਟਿਸ ਪ੍ਰਤੀਕ ਜਲਾਨ ਦੀ ਬੈਂਚ ਨੂੰ ਕਿਹਾ ਕਿ ਇਸ ਲਈ ਇਸ ਦੇ ਸੰਚਾਲਨ ਨਾਲ 2007 ਦੇ ਪੇਮੈਂਟ ਐਂਡ ਸੈਟਲਮੈਂਟ ਸਿਸਟਮਜ਼ ਐਕਟ ਦੀ ਉਲੰਘਣਾ ਨਹੀਂ ਹੋ ਰਹੀ ਹੈ।

ਗੂਗਲ ਪੇਅ ਭੁਗਤਾਨ ਪ੍ਰਣਾਲੀ ਨੂੰ ਸੰਚਾਲਿਤ ਨਹੀਂ ਕਰਦਾ

ਆਰਬੀਆਈ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਗੂਗਲ ਪੇ ਕੋਈ ਭੁਗਤਾਨ ਪ੍ਰਣਾਲੀ ਨਹੀਂ ਚਲਾਉਂਦੀ ਹੈ। ਇਸ ਲਈ ਇਹ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐਨਪੀਸੀਆਈ) ਦੇ ਅਧਿਕਾਰਤ ਭੁਗਤਾਨ ਪ੍ਰਣਾਲੀ ਦੇ ਸੰਚਾਲਕਾਂ ਦੀ ਸੂਚੀ 'ਚ ਸ਼ਾਮਲ ਨਹੀਂ ਹੈ।

ਇਹ ਵੀ ਪੜ੍ਹੋ: ਵੱਡੀ ਰਾਹਤ : ਕੋਵਿਡ-19 ਦੇ ਇਲਾਜ ਲਈ ਭਾਰਤ 'ਚ ਦੂਜੀ ਦਵਾਈ ਨੂੰ ਮਿਲੀ ਮਨਜ਼ੂਰੀ

ਜਾਣੋ ਕੀ ਹੈ ਮਾਮਲਾ

ਦਰਅਸਲ ਵਿੱਤੀ ਅਰਥ ਸ਼ਾਸਤਰੀ ਅਭਿਜੀਤ ਮਿਸ਼ਰਾ ਨੇ ਇੱਕ ਜਨਹਿਤ ਪਟੀਸ਼ਨ ਵਿਚ ਦੋਸ਼ ਲਾਇਆ ਕਿ ਗੂਗਲ ਦਾ ਮੋਬਾਈਲ ਭੁਗਤਾਨ ਐਪ ਗੂਗਲ ਪੇ ਜਾਂ ਸੰਖੇਪ 'ਚ 'ਜੀਪੇਅ' ਆਰਬੀਆਈ ਤੋਂ ਲੋੜੀਂਦੀ ਪ੍ਰਵਾਨਗੀ ਤੋਂ ਬਿਨਾਂ ਵਿੱਤੀ ਲੈਣਦੇਣ ਦੀ ਸਹੂਲਤ ਦੇ ਰਹੀ ਹੈ।

ਇਸ ਪਟੀਸ਼ਨ ਦੇ ਜਵਾਬ ਵਿਚ ਆਰਬੀਆਈ ਨੇ ਇਹ ਗੱਲ ਕਹੀ। ਮਿਸ਼ਰਾ ਨੇ ਦਾਅਵਾ ਕੀਤਾ ਹੈ ਕਿ ਜੀਪੇਅ ਭੁਗਤਾਨ ਅਤੇ ਬੰਦੋਬਸਤ ਕਾਨੂੰਨ ਦੀ ਉਲੰਘਣਾ ਕਰਕੇ ਇਕ ਭੁਗਤਾਨ ਪ੍ਰਣਾਲੀ ਪ੍ਰਦਾਤਾ ਵਜੋਂ ਕੰਮ ਕਰ ਰਿਹਾ ਹੈ, ਜਦੋਂ ਕਿ ਉਸ ਨੂੰ ਅਜਿਹੀਆਂ ਕਾਰਵਾਈਆਂ ਲਈ ਦੇਸ਼ ਦੇ ਕੇਂਦਰੀ ਬੈਂਕ ਤੋਂ ਕੋਈ ਜਾਇਜ਼ ਆਗਿਆ ਨਹੀਂ ਹੈ।

ਅਗਲੀ ਸੁਣਵਾਈ 22 ਜੁਲਾਈ ਨੂੰ ਹੋਵੇਗੀ

ਬੈਂਚ ਨੇ ਕਿਹਾ ਕਿ ਇਸ ਮਾਮਲੇ ਲਈ ਵਿਸਥਾਰ ਨਾਲ ਸੁਣਵਾਈ ਦੀ ਜ਼ਰੂਰਤ ਹੈ ਕਿਉਂਕਿ ਇਹ ਤੀਜੀ ਧਿਰ ਦੀਆਂ ਹੋਰ ਐਪਸ ਨੂੰ ਪ੍ਰਭਾਵਤ ਕਰਦਾ ਹੈ। ਕੇਸ ਦੀ ਅਗਲੀ ਸੁਣਵਾਈ 22 ਜੁਲਾਈ ਨੂੰ ਹੋਵੇਗੀ।

ਇਹ ਵੀ ਪੜ੍ਹੋ: LIC 'ਚ ਹਿੱਸੇਦਾਰੀ ਵੇਚਣ ਦੀਆਂ ਕੋਸ਼ਿਸ਼ਾਂ ਤੇਜ਼, DIPAM ਨੇ ਟਰਾਂਜੈਕਸ਼ਨ ਐਡਵਾਈਜ਼ਰ ਲਈ ਮੰਗਵਾਈ ਬੋਲੀ


Harinder Kaur

Content Editor

Related News