ਜੇਕਰ ਅਜੇ ਵੀ ਨਹੀਂ ਬਣਵਾਇਆ ਆਧਾਰ ਕਾਰਡ ਤਾਂ ਹੋ ਜਾਓ ਸਾਵਧਾਨ, ਨਹੀਂ ਹੋਣਗੇ ਇਹ 7 ਕੰਮ

Friday, Dec 01, 2017 - 06:45 PM (IST)

ਜੇਕਰ ਅਜੇ ਵੀ ਨਹੀਂ ਬਣਵਾਇਆ ਆਧਾਰ ਕਾਰਡ ਤਾਂ ਹੋ ਜਾਓ ਸਾਵਧਾਨ, ਨਹੀਂ ਹੋਣਗੇ ਇਹ 7 ਕੰਮ

ਨਵੀਂ ਦਿੱਲੀ—ਜੇਕਰ ਤੁਸੀਂ ਅੱਜੇ ਤਕ ਆਧਾਰ ਕਾਰਡ ਨਹੀਂ ਬਣਾਇਆ ਹੈ ਤਾਂ ਜਲਦ ਹੀ ਬਣਵਾ ਲਵੋ, ਕਿਉਂਕਿ ਮੋਦੀ ਸਰਕਾਰ ਨੇ ਬਹੁਤ ਸਾਰੇ ਕੰਮਾਂ ਲਈ ਆਧਾਰ ਕਾਰਡ ਨੂੰ ਜ਼ਰੂਰੀ ਕਰ ਦਿੱਤਾ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਅਜਿਹੇ 7 ਕੰਮ ਦੱਸਾਂਗੇ ਜੋ ਤੁਸੀਂ ਬਿਨਾਂ ਆਧਾਰ ਕਾਰਡ ਦੇ ਨਹੀਂ ਕਰ ਸਕਦੇ ਹੋ। ਜਿਨ੍ਹਾਂ ਲੋਕਾਂ ਕੋਲ ਆਧਾਰ ਕਾਰਡ ਹੈ ਉਹ ਇਹ ਕੰਮ ਆਸਾਨੀ ਨਾਲ ਕਰਵਾ ਸਕਦੇ ਹਨ।
ਜਾਣੋਂ ਕਿਹੜੇ ਹਨ ਉਹ 7 ਕੰਮ
1. ਬਿਨਾਂ ਆਧਾਰ ਕਾਰਡ ਦੇ ਮੋਬਾਇਲ ਸਿਮ ਨਹੀਂ ਮਿਲੇਗਾ। ਇਸ ਦੇ ਨਾਲ ਹੀ ਸਾਰਿਆਂ ਨੂੰ ਆਪਣੇ ਮੋਬਾਇਲ ਨੰਬਰ ਨੂੰ ਆਧਾਰ ਨਾਲ ਜੋੜਨਾ ਜ਼ਰੂਰੀ ਹੈ।
2. ਜੇਕਰ ਤੁਸੀਂ ਪੈਨ ਕਾਰਡ ਨਾਲ ਆਧਾਰ ਕਾਰਡ ਨੂੰ ਲਿੰਕ ਨਹੀਂ ਕਰਵਾਇਆ ਹੈ ਤਾਂ ਪੈਨ ਕਾਰਡ ਰੱਦ ਹੋ ਸਕਦਾ ਹੈ।
3. ਰਾਸ਼ਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਵਾਏ ਬਿਨਾਂ ਸਬਸਿਡੀ ਨਹੀਂ ਮਿਲੇਗੀ।
4.ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ ਕਰਵਾਉਣਾ ਜ਼ਰੂਰੀ ਹੈ ਨਹੀਂ ਤਾਂ ਖਾਤਾ ਬੰਦ ਹੋ ਜਾਵੇਗਾ।
5. ਜੇਕਰ ਸਟੂਡੈਂਟ ਨੇ ਸਕਾਲਰਸ਼ਿਪ ਲੈਣੀ ਹੈ ਤਾਂ ਉਸ ਨੂੰ ਆਧਾਰ ਕਾਰਡ ਦੀ ਜਾਣਕਾਰੀ ਦੇਣੀ ਹੋਵੇਗੀ। 
6.ਬਿਨਾਂ ਆਧਾਰ ਕਾਰਡ ਦੇ ਪਾਸਪੋਰਟ ਨਹੀਂ ਬਣੇਗਾ।
7. ਇਨਕਮ ਟੈਕਸ ਭਰਣ ਲਈ ਵੀ ਆਧਾਰ ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ।


Related News