ਜੇਕਰ ਨਹੀਂ ਮਿਲਿਆ PM-ਕਿਸਾਨ ਸਕੀਮ ਦਾ ਲਾਭ, ਤਾਂ ਇਸ ਹੈਲਪਲਾਈਨ ਨੰਬਰ ''ਤੇ ਕਰੋ ਸੰਪਰਕ

03/11/2020 2:58:10 PM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ(PM-Kisan Samman Nidhi Scheme) ਦੇ ਦੂਜੇ ਪੜਾਅ 'ਚ ਮੋਦੀ ਸਰਕਾਰ ਨੇ ਦੇਸ਼ ਦੇ 3.36 ਕਰੋੜ ਕਿਸਾਨਾਂ ਨੂੰ ਪਹਿਲੀ ਕਿਸ਼ਤ ਦੇ 2-2 ਹਜ਼ਾਰ ਰੁਪਏ ਦੇ ਦਿੱਤੇ ਹਨ। ਜੇਕਰ ਤੁਹਾਨੂੰ ਹੁਣ ਤੱਕ ਇਸ ਸਕੀਮ ਦੇ ਪੈਸੇ ਨਹੀਂ ਮਿਲੇ ਤਾਂ ਤੁਸੀਂ ਪਹਿਲਾਂ ਆਪਣੇ ਲੇਖਾਕਾਰ, ਕਾਨੂੰਗੋ ਅਤੇ ਜ਼ਿਲਾ ਖੇਤੀਬਾੜੀ ਅਫਸਰ ਨਾਲ ਸੰਪਰਕ ਕਰੋ। ਜੇਕਰ ਉਥੇ ਗੱਲ ਨਾ ਬਣੇ ਤਾਂ ਕੇਂਦਰੀ ਖੇਤੀਬਾੜੀ ਮੰਤਰਾਲੇ ਵਲੋਂ ਜਾਰੀ ਹੈਲਪਲਾਈਨ ਨੰਬਰ(PM-Kisan Helpline 155261  ਜਾਂ 1800115526 (Toll Free)) 'ਤੇ ਸੰਪਰਕ ਕਰ ਸਕਦੇ ਹੋ। ਜੇਕਰ ਇਥੇ ਵੀ ਸੁਣਵਾਈ ਨਾ ਹੋਵੇ ਤਾਂ ਮੰਤਰਾਲੇ ਦੇ ਦੂਜੇ ਨੰਬਰ (011-23381092) 'ਤੇ ਗੱਲ ਕਰੋ।

ਲਾਭ ਲੈਣ ਲਈ ਇਸ ਤਰ੍ਹਾਂ ਕਰੋ ਰਜਿਸਟ੍ਰੇਸ਼ਨ

ਜੇਕਰ ਤੁਹਾਨੂੰ ਅਜੇ ਤੱਕ ਇਸ ਯੋਜਨਾ ਦਾ ਲਾਭ ਨਹੀਂ ਮਿਲਿਆ ਤਾਂ ਖੁਦ ਹੀ ਪੀ.ਐਮ.-ਕਿਸਾਨ ਪੋਰਟਲ 'ਤੇ ਜਾ ਕੇ ਰਜਿਸਟ੍ਰੇਸ਼ਨ ਕਰ ਸਕਦੇ ਹੋ। ਇਹ ਸਹੂਲਤ ਸਾਰੇ ਕਿਸਾਨਾਂ ਲਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦਾ ਮਕਸਦ ਸਾਰੇ ਕਿਸਾਨਾਂ ਨੂੰ ਸਕੀਮ ਨਾਲ ਜੋੜਨਾ ਅਤੇ ਰਿਜਸਟਰਡ ਲੋਕਾਂ ਨੂੰ ਸਮੇਂ 'ਤੇ ਲਾਭ ਪਹੁੰਚਾਉਣਾ ਹੈ। ਦੂਜੇ ਪੜਾਅ 'ਚ ਆਧਾਰ ਵੈਰੀਫਿਕੇਸ਼ਨ ਕਰਵਾਉਣਾ ਜ਼ਰੂਰੀ ਹੈ।

ਸਕੀਮ 'ਚ ਆਪਣਾ ਸਟੇਟਸ ਜਾਣੋ

ਜੇਕਰ ਤੁਸੀਂ ਆਪਣੀ ਇਸ ਸਕੀਮ ਦਾ ਲਾਭ ਲੈਣ ਲਈ ਅਰਜ਼ੀ ਦਿੱਤੀ ਹੋਈ ਹੈ ਅਤੇ ਹੁਣ ਤੱਕ ਬੈਂਕ ਖਾਤੇ ਵਿਚ ਪੈਸੇ ਨਹੀਂ ਆਏ ਤਾਂ ਉਸਦਾ ਸਟੇਟਸ(ਕਾਰਨ) ਖੁਦ ਹੀ ਪਤਾ ਲਗਾ ਸਕਦੇ ਹੋ ਕਿ ਆਖਿਰ ਅਜਿਹਾ ਕਿਉਂ ਹੋਇਆ। ਪ੍ਰਧਾਨ ਮੰਤਰੀ ਕਿਸਾਨ ਪੋਰਟਲ 'ਤੇ ਜਾ ਕੇ ਕੋਈ ਵੀ ਕਿਸਾਨ ਆਪਣਾ ਆਧਾਰ, ਮੋਬਾਈਲ ਅਤੇ ਬੈਂਕ ਖਾਤਾ ਨੰਬਰ ਦਰਜ ਕਰਵਾ ਕੇ ਆਪਣੇ ਮੌਜੂਦਾ ਸਟੇਟਸ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ।


Related News