IDFC ਦੀ ਸ਼ਾਨਦਾਰ ਸੌਗਾਤ, ਸਾਲ ਦੀ FD 'ਤੇ ਕਮਾ ਸਕਦੇ ਹੋ 8 ਹਜ਼ਾਰ

08/22/2019 2:10:55 PM

ਨਵੀਂ ਦਿੱਲੀ— ਨਿੱਜੀ ਖੇਤਰ ਦੀ ਆਈ. ਡੀ. ਐੱਫ. ਸੀ. ਫਸਟ ਬੈਂਕ ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਇੰਟਰਸਟ ਦਰਾਂ 'ਚ ਵਾਧਾ ਕਰ ਦਿੱਤਾ ਹੈ। ਹੁਣ ਇਸ ਬੈਂਕ 'ਚ ਇਕ ਸਾਲ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ 8 ਫੀਸਦੀ ਇੰਟਰਸਟ ਮਿਲੇਗਾ, ਯਾਨੀ ਲੱਖ ਰੁਪਏ ਦੀ ਰਕਮ 'ਤੇ 8 ਹਜ਼ਾਰ ਰੁਪਏ ਦਾ ਫਾਇਦਾ ਹੋਵੇਗਾ।

 

PunjabKesari

ਨਿੱਜੀ ਖੇਤਰ ਦੀ ਆਈ. ਡੀ. ਐੱਫ. ਸੀ. ਬੈਂਕ ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਇੰਟਰਸਟ ਦਰਾਂ 'ਚ ਵਾਧਾ ਉਸ ਵਕਤ ਕੀਤਾ ਹੈ ਜਦੋਂ ਸਰਕਾਰੀ ਤੋਂ ਲੈ ਕੇ ਹੋਰ ਨਿੱਜੀ ਬੈਂਕਾਂ ਤਕ ਨੇ ਇਨ੍ਹਾਂ ਦਰਾਂ 'ਚ ਕਮੀ ਕਰ ਦਿੱਤੀ ਹੈ। ਸੀਨੀਅਰ ਸਿਟੀਜ਼ਨਸ ਨੂੰ ਕਿਸੇ ਵੀ ਸਮੇਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਜਨਰਲ ਪਬਲਿਕ ਨਾਲੋਂ 0.5 ਫੀਸਦੀ ਵੱਧ ਵਿਆਜ ਮਿਲੇਗਾ।
 

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਪੀ. ਐੱਨ. ਬੀ., ਬੜੌਦਾ ਬੈਂਕ ਅਤੇ ਨਿੱਜੀ ਖੇਤਰ ਦੀ ਦਿੱਗਜ ਆਈ. ਸੀ. ਆਈ. ਸੀ. ਆਈ. ਬੈਂਕ, ਐਕਸਿਸ ਬੈਂਕ ਅਤੇ ਐੱਚ. ਡੀ. ਐੱਫ. ਸੀ. ਬੈਂਕ ਨੇ ਫਿਕਸਡ ਡਿਪਾਜ਼ਿਟ ਦਰਾਂ 'ਚ ਕਮੀ ਕੀਤੀ ਹੈ। ਭਾਰਤੀ ਸਟੇਟ ਬੈਂਕ ਨੇ ਇਕ ਸਾਲ ਤੋਂ ਲੈ ਕੇ 2 ਸਾਲ ਵਿਚਕਾਰ ਦੀ ਐੱਫ. ਡੀ. ਲਈ 6.80 ਫੀਸਦੀ ਇੰਟਰਸਟ ਕੀਤਾ ਹੈ। ਨਿੱਜੀ ਆਈ. ਸੀ. ਆਈ. ਸੀ. ਆਈ. ਬੈਂਕ ਨੇ ਇਕ ਸਾਲ ਤੇ 389 ਦਿਨਾਂ 'ਚ ਪੂਰੀ ਹੋਣ ਵਾਲੀ ਐੱਫ. ਡੀ. ਲਈ ਦਰਾਂ 'ਚ 0.20 ਫੀਸਦੀ ਤਕ ਦੀ ਕਟੌਤੀ ਕੀਤੀ ਹੈ। ਇਸ ਤੋਂ ਬਾਅਦ ਆਈ. ਸੀ. ਆਈ. ਸੀ. ਆਈ. ਬੈਂਕ ਵੱਲੋਂ ਹੁਣ ਇਸ 'ਤੇ 6.7 ਫੀਸਦੀ ਇੰਟਰਸਟ ਦਿੱਤਾ ਜਾ ਰਿਹਾ ਹੈ।

 

SBI 'ਚ ਕਿੰਨਾ ਹੈ FD 'ਤੇ ਇੰਟਰਸਟ

PunjabKesari

 

 

 


Related News