ਜਨਤਕ ਬੈਂਕ 15 ਦਿਨਾਂ ''ਚ ਕਰਨ ਖਤਰੇ ਦੀ ਪਛਾਣ : ਵਿੱਤ ਮੰਤਰਾਲਾ

Wednesday, Feb 28, 2018 - 02:39 AM (IST)

ਨਵੀਂ ਦਿੱਲੀ-ਵਿੱਤੀ ਸੇਵਾ ਸਕੱਤਰ ਰਾਜੀਵ ਕੁਮਾਰ ਨੇ ਅੱਜ ਕਿਹਾ ਕਿ ਸੰਚਾਲਨ ਅਤੇ ਤਕਨੀਕ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਖਾਮੀਆਂ ਦੀ ਪਛਾਣ ਕਰ ਕੇ ਜ਼ਰੂਰੀ ਤਿਆਰੀਆਂ ਦੇ ਸਬੰਧ 'ਚ ਮੁੱਢਲੇ ਕਦਮ ਚੁੱਕਣ ਲਈ ਜਨਤਕ ਬੈਂਕਾਂ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਹੈ। ਪੀ. ਐੱਨ. ਬੀ. ਘਪਲੇ ਦੀ ਰਾਸ਼ੀ ਵਧ ਕੇ 12,700 ਕਰੋੜ ਰੁਪਏ ਹੋਣ ਦੇ ਨਾਲ ਉਨ੍ਹਾਂ ਇਹ ਗੱਲ ਕਹੀ। ਜਨਤਕ ਬੈਂਕਾਂ ਦੇ ਕਾਰਜਕਾਰੀ ਨਿਰਦੇਸ਼ਕਾਂ ਅਤੇ ਮੁੱਖ ਤਕਨੀਕੀ ਅਧਿਕਾਰੀਆਂ ਨੂੰ ਵਧਦੇ ਖਤਰੇ ਨਾਲ ਨਜਿੱਠਣ ਲਈ ਰੂਪ-ਰੇਖਾ ਤਿਆਰ ਕਰਨ ਲਈ ਕਿਹਾ ਗਿਆ ਹੈ।
ਘਪਲੇ 'ਚ ਫਸੇ ਪੰਜਾਬ ਨੈਸ਼ਨਲ ਬੈਂਕ ਨੇ ਕੱਲ ਦੇਰ ਰਾਤ ਕਿਹਾ ਸੀ ਕਿ ਘਪਲੇ ਦੀ ਰਾਸ਼ੀ ਪਹਿਲਾਂ ਦੇ ਮੁਲਾਂਕਣ ਦੇ ਮੁਕਾਬਲੇ 20.42 ਕਰੋੜ ਡਾਲਰ ਵਧ ਸਕਦੀ ਹੈ। ਕੁਮਾਰ ਨੇ ਕਿਹਾ ਕਿ ਬੈਂਕਿੰਗ ਖੇਤਰ ਦੇ ਵਿਸ਼ਾਲ ਚਲਨ ਤੋਂ ਸਿੱਖਣਾ ਅਤੇ ਮੌਜੂਦਾ ਵਿਵਸਥਾ 'ਚ ਕਮੀਆਂ ਦੀ ਪਛਾਣ ਕਰਨਾ ਕਾਰਜਕਾਰੀ ਨਿਰਦੇਸ਼ਕਾਂ ਅਤੇ ਮੁੱਖ ਤਕਨੀਕੀ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋਵੇਗੀ। ਉਨ੍ਹਾਂ ਆਪਣੇ ਬੈਂਕ ਦੇ ਸੰਚਾਲਨ ਖਤਰਾ ਪ੍ਰਬੰਧਨ ਵਿਵਸਥਾ ਦਾ ਮੁਲਾਂਕਣ ਕਰਨਾ ਹੋਵੇਗਾ ਅਤੇ ਬਿਹਤਰ ਬਣਾਉਣ ਲਈ ਕਮੀਆਂ ਦੀ ਪਛਾਣ ਕਰ ਕੇ ਉਸ ਨੂੰ ਦੂਰ ਕਰਨਾ ਹੋਵੇਗਾ।


Related News