ਆਈਡੀਆ ਨੂੰ 256.5 ਕਰੋੜ ਰੁਪਏ ਦਾ ਮੁਨਾਫਾ
Tuesday, Jul 31, 2018 - 08:36 AM (IST)

ਨਵੀਂ ਦਿੱਲੀ—ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਆਈਡੀਆ ਨੂੰ 256.5 ਕਰੋੜ ਰੁਪਏ ਦਾ ਮੁਨਾਫਾ ਹੋਇਆ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਆਈਡੀਆ ਨੂੰ 962.2 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਆਈਡੀਆ ਦੀ ਆਮਦਨ 4 ਫੀਸਦੀ ਘਟ ਕੇ 5889.2 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਆਈਡੀਆ ਦੀ ਆਮਦਨ 6137.3 ਕਰੋੜ ਰੁਪਏ ਰਹੀ ਸੀ।
ਤਿਮਾਹੀ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਆਈਡੀਆ ਦਾ ਐਬਿਟਡਾ 1447.1 ਕਰੋੜ ਰੁਪਏ ਤੋਂ ਘਟ ਕੇ 659.4 ਰੁਪਏ ਅਤੇ ਆਈਡੀਆ ਦਾ ਮਾਰਜਨ 23.6 ਫੀਸਦੀ ਤੋਂ ਘਟ ਕੇ 11.2 ਫੀਸਦੀ ਰਿਹਾ ਹੈ। ਪਹਿਲੀ ਤਿਮਾਹੀ 'ਚ ਆਈਡੀਆ ਦੀ ਪ੍ਰਤੀ ਉਪਭੋਗਤਾ ਔਸਤ ਆਮਦਨ (ਏ.ਆਰ.ਪੀ.ਯੂ.) ਪਿਛਲੀ ਤਿਮਾਹੀ ਦੇ 105 ਰੁਪਏ ਦੇ ਮੁਕਾਬਲੇ 100 ਰੁਪਏ ਰਹੀ ਹੈ।