''2 ਸਾਲ ''ਚ ਦੁੱਗਣੀ ਹੋਵੇਗੀ ICICI ਦੇ ਸ਼ੇਅਰ ਦੀ ਕੀਮਤ''
Friday, Nov 29, 2019 - 09:07 AM (IST)

ਮੁੰਬਈ—ਸੰਸਾਰਕ ਬਰੋਕਰੇਜ਼ ਫਰਮ ਮਾਰਗਨ ਸਟੈਨਲੀ ਨੇ ਇਕ ਰਿਪੋਰਟ 'ਚ ਕਿਹਾ ਕਿ ਆਈ.ਸੀ.ਆਈ.ਸੀ.ਆਈ. ਬੈਂਕ ਦੇ ਸ਼ੇਅਰ ਵੀਰਵਾਰ ਨੂੰ ਬੀ.ਐੱਸ.ਈ. 'ਤੇ ਆਪਣੇ 52 ਹਫਤੇ ਦੇ ਉੱਚ ਪੱਧਰ 518.60 ਰੁਪਏ 'ਤੇ ਪਹੁੰਚ ਗਏ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਦਾ ਇਹ ਦੂਜਾ ਸਭ ਤੋਂ ਵੱਡਾ ਨਿੱਜੀ ਬੈਂਕ ਅਗਲੇ ਦੋ ਸਾਲਾਂ 'ਚ ਆਪਣਾ ਸ਼ੇਅਰ ਮੁੱਲ ਦੁੱਗਣਾ ਕਰ ਸਕਦਾ ਹੈ। ਮਾਰਗਨ ਸਟੈਨਲੀ ਨੇ ਬੁੱਧਵਾਰ ਨੂੰ ਆਈ.ਸੀ.ਆਈ.ਸੀ.ਆਈ. ਸਟਾਕ 'ਤੇ ਵਿਚਾਰ ਕੀਤਾ, ਜੋ ਬਾਜ਼ਾਰ 'ਚ ਸੰਕੇਤ ਦੇ ਰਿਹਾ ਹੈ ਕਿ ਇਕ ਵਿਸ਼ੇਸ਼ ਸਟਾਕ ਆਪਣੇ ਖੇਤਰ ਜਾਂ ਬਾਜ਼ਾਰ 'ਚ ਦੂਜਿਆਂ ਨੂੰ ਪਛਾੜ ਦੇਵੇਗਾ।
ਉਨ੍ਹਾਂ ਨੇ ਕਿਹਾ ਕਿ ਪਿਛਲੇ 18 ਮਹੀਨਿਆਂ 'ਚ ਸਟਾਕ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸਾਡਾ ਨਵਾਂ ਇਕ ਸਾਲ ਦਾ ਟਾਰਗੇਟ ਪ੍ਰਾਈਸ 775 ਰੁਪਏ ਹੈ। ਦੋ ਸਾਲ 'ਚ ਸਟਾਕ 1,000 ਰੁਪਏ ਹੋ ਸਕਦਾ ਹੈ। ਅਸੀਂ ਆਪਣਾ ਏ.ਡੀ.ਆਰ. ਟਾਰਗੇਟ ਪ੍ਰਾਈਸ ਵੀ ਵਧਾ ਕੇ 21.50 ਡਾਲਰ ਕਰ ਰਹੇ ਹਾਂ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਬੈਂਕ ਦੀ ਸੰਪਤੀ ਦੀ ਗੁਣਵੱਤਾ 'ਚ ਸੁਧਾਰ, ਕਰਜ਼ ਵਾਧੇ 'ਚ ਪ੍ਰਗਤੀ, ਸ਼ੁੱਧ ਵਿਆਜ਼ ਮਾਰਜਨ (ਐੱਨ.ਆਈ.ਐੱਮ.) ਅਤੇ ਬੀਮਾ ਪ੍ਰੀਮੀਅਮ ਵਾਧੇ ਵਰਗੇ ਮੁੱਖ ਕਾਰਕ ਆਈ.ਸੀ.ਆਈ.ਸੀ.ਆਈ. ਬੈਂਕ ਦੇ ਪੱਖ 'ਚ ਮਹੱਤਵਪੂਰਨ ਕਾਰਕ ਹੈ। ਇਸ ਦੇ ਇਲਾਵਾ ਨਾ-ਪੱਖੀ ਪਹਿਲੂਆਂ ਦੀ ਗੱਲ ਕਰੀਏ ਤਾਂ ਅਰਥਵਿਵਸਥਾ 'ਚ ਆਈ ਮੰਦੀ, ਹੌਲੀ ਗਤੀ ਨਾਲ ਉਮੀਦਤਨ ਕਰਜ਼ ਵਾਧੇ ਦੀ ਵਸੂਲੀ ਵਰਗੇ ਬਿੰਦੂ ਵੀ ਹਨ।
ਆਈ.ਸੀ.ਆਈ.ਸੀ.ਆਈ. ਬੈਂਕ ਨੇ ਪਿਛਲੇ ਮਹੀਨੇ ਉੱਚ ਟੈਕਸ ਖਰਚ ਦੇ ਕਾਰਨ 2019-20 'ਚ ਦੂਜੀ ਤਿਮਾਹੀ 'ਚ ਆਪਣੇ ਸਟੈਂਡਅਲੋਨ ਸ਼ੁੱਧ ਲੱਭ 'ਚ 27.94 ਫੀਸਦੀ ਦੀ ਗਿਰਾਵਟ ਦਰਜ ਕੀਤੀ ਸੀ। ਦੂਜੀ ਤਿਮਾਹੀ 'ਚ ਬੈਂਕ ਦਾ ਸ਼ੁੱਧ ਲਾਭ ਇਕ ਸਾਲ ਪਹਿਲਾਂ ਦੀ ਤਿਮਾਹੀ 'ਚ 909 ਕਰੋੜ ਰੁਪਏ ਤੋਂ ਘੱਟ ਕੇ 655 ਕਰੋੜ ਰੁਪਏ ਰਹਿ ਗਿਆ।