ICICI ਬੈਂਕ ਨੇ ਚੰਦਾ ਕੋਚਰ ਖਿਲਾਫ ਮੁਕੱਦਮਾ ਚਲਾਉਣ ਦੀ ਦਿੱਤੀ ਇਜਾਜ਼ਤ
Saturday, Jun 10, 2023 - 10:22 AM (IST)
ਨਵੀਂ ਦਿੱਲੀ – ਆਈ. ਸੀ. ਆਈ. ਸੀ. ਆਈ. ਬੈਂਕ ਦੇ ਸਾਬਕਾ ਐੱਮ. ਡੀ. ਅਤੇ ਸੀ. ਈ. ਓ. ਚੰਦਾ ਕੋਚਰ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਆਈ. ਸੀ. ਆਈ. ਸੀ. ਆਈ. ਬੈਂਕ ਦੇ ਬੋਰਡ ਆਫ ਡਾਇਰੈਕਟਰ ਨੇ ਆਪਣੇ ਹੀ ਐਕਸ-ਐੱਮ. ਡੀ. ਅਤੇ ਸੀ. ਈ. ਓ. ਖਿਲਾਫ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਜਾਣਕਾਰੀ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਇਕ ਸਪੈਸ਼ਲ ਕੋਰਟ ਨੂੰ ਦਿੱਤੀ। ਜ਼ਿਕਰਯੋਗ ਹੈ ਕਿ 3250 ਕਰੋੜ ਰੁਪਏ ਦੇ ਕਰਜ਼ੇ ਧੋਖਾਦੇਹੀ ਦੇ ਮਾਮਲੇ ’ਚ ਆਈ. ਸੀ. ਆਈ. ਸੀ. ਆਈ. ਬੈਂਕ ਦੀ ਸਾਬਕਾ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਚਰ ਖਿਲਾਫ ਸੀ. ਬੀ. ਆਈ. ਜਾਂਚ ਕਰ ਰਹੀ ਹੈ। ਇਹ ਮਾਮਲਾ ਬੈਂਕ ਵਲੋਂ ਵੀਡਓਕਾਨ ਸਮੂਹ ਦੀਆਂ ਕੰਪਨੀਆਂ ਨੂੰ ਇਕ ਲੋਨ ਦੇਣ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ : ਨਿਰਮਲਾ ਸੀਤਾਰਮਨ ਦੇ ਜਵਾਈ ਦਾ ਹੈ PM ਮੋਦੀ ਨਾਲ ਖ਼ਾਸ ਕਨੈਕਸ਼ਨ... CM ਤੋਂ ਪ੍ਰਧਾਨ ਮੰਤਰੀ ਬਣਨ ਤੱਕ
ਕਿਉਂ ਜ਼ਰੂਰੀ ਸੀ ਇਹ ਇਜਾਜ਼ਤ
ਬੈਂਕ ਦਾ ਕੋਈ ਵੀ ਕਰਮਚਾਰੀ ਇਕ ਪਬਲਿਕ ਸਰਵੈਂਟ ਮੰਨਿਆ ਜਾਂਦਾ ਹੈ, ਇਸ ਲਈ ਪ੍ਰੀਵੈਂਸ਼ਨ ਆਫ ਕਰੱਪਸ਼ਨ ਐਕਟ ਦੇ ਤਹਿਤ ਮਾਮਲੇ ’ਤੇ ਅੱਗੇ ਵਧਣ ਲਈ ਬੈਂਕ ਦੇ ਬੋਰਡ ਦੀ ਇਜਾਜ਼ਤ ਜ਼ਰੂਰੀ ਸੀ। ਹੁਣ ਜਦ ਕਿ ਇਹ ਇਜਾਜ਼ਤ ਮਿਲ ਗਈ ਹੈ ਤਾਂ ਸੀ. ਬੀ. ਆਈ. ਦੀ ਜਾਂਚ ਨੂੰ ਬਲ ਮਿਲੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਫਸਲੀ ਵਿਭਿੰਨਤਾ ਵਧਾਉਣ ਲਈ ਯਤਨਸ਼ੀਲ, ਪਾਲਸੀ ਬਣਾਉਣ ਲਈ ਚੁੱਕਿਆ ਇਹ ਅਹਿਮ ਕਦਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।