ICICI ਬੈਂਕ ਨੇ ਨਵੀਂ iMobile Pay ਐਪ ਕੀਤੀ ਪੇਸ਼

12/08/2020 9:51:53 AM

ਮੁੰਬਈ (ਭਾਸ਼ਾ) : ਨਿੱਜੀ ਖੇਤਰ ਦੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਬੈਂਕ ਆਈ. ਸੀ. ਆਈ. ਸੀ. ਆਈ. ਬੈਂਕ ਨੇ ਸੋਮਵਾਰ ਨੂੰ ਆਪਣੀ ਨਵੀਂ ਮੋਬਾਈਲ ਬੈਂਕਿੰਗ ਐਪ ਪੇਸ਼ ਕੀਤੀ। ਨਵੀਂ ਐਪ ਬੈਂਕ ਦੇ ਗਾਹਕਾਂ ਦੇ ਨਾਲ-ਨਾਲ ਹੋਰ ਬੈਂਕਾਂ ਦੇ ਗਾਹਕਾਂ ਨੂੰ ਵੀ ਭੁਗਤਾਨ ਅਤੇ ਹੋਰ ਬੈਂਕਿੰਗ ਸੇਵਾਵਾਂ ਦੀ ਪੇਸ਼ਕਸ਼ ਕਰਦੀ ਹੈ। ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਨਵੀਂ ਮੋਬਾਈਲ ਬੈਂਕਿੰਗ ਦਾ ਨਾਂ 'ਆਈਮੋਬਾਈਲ ਪੇਅ' ਹੋਵੇਗਾ।

ਇਸ ਐਪ 'ਤੇ ਕਿਸੇ ਵੀ ਬੈਂਕ ਦੇ ਗਾਹਕ ਆਪਣੇ ਖਾਤੇ ਨੂੰ ਜੋੜ ਸਕਦੇ ਹਨ ਅਤੇ ਯੂ. ਪੀ. ਆਈ. ਖਾਤਾ ਬਣਾ ਕੇ ਭੁਗਤਾਨ ਕਰਨਾ ਸ਼ੁਰੂ ਕਰ ਸਕਦੇ ਹਨ। ਨਾਲ ਹੀ ਇਸ ਐਪ ਤੋਂ ਖਰੀਦਦਾਰੀ, ਦੂਜੇ ਖਾਤੇ 'ਚ ਪੈਸੇ ਭੇਜਣ ਜਾਂ ਮੋਬਾਈਲ ਵਾਲਟ 'ਚ ਪੈਸੇ ਪਾਉਣ, ਬਿੱਲ ਜਮ੍ਹਾ ਕਰਨ ਅਤੇ ਆਨਲਾਈਨ ਰਿਚਾਰਜ ਕਰਨ ਦਾ ਕੰਮ ਵੀ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਐਪ 'ਤੇ ਕਈ ਤੁਰੰਤ ਬੈਂਕਿੰਗ ਸੇਵਾਵਾਂ ਜਿਵੇਂ ਕਿ ਬੱਚਤ ਖਾਤਾ ਖੋਲ੍ਹਣ, ਨਿਵੇਸ਼, ਕਰਜ਼ਾ, ਕ੍ਰੈਡਿਟ ਕਾਰਡ, ਉਪਹਾਰ ਕਾਰਡ ਅਤੇ ਯਾਤਰਾ ਕਾਰਡ ਵਰਗੀਆਂ ਸੇਵਾਵਾਂ ਦਾ ਵੀ ਲਾਭ ਲੈ ਸਕਦੇ ਹਨ।


cherry

Content Editor

Related News