ਹੁੰਡਈ ਮੋਟਰਸ ਦੇ ਆਨਲਾਈਨ ਕਾਰ ਵਿਕਰੀ ਪੋਰਟਲ ’ਤੇ ਆਏ 15 ਲੱਖ ਤੋਂ ਵੱਧ ਸੰਭਾਵਿਤ ਗਾਹਕ
Tuesday, Jul 07, 2020 - 12:07 PM (IST)
ਨਵੀਂ ਦਿੱਲੀ– ਹੁੰਡਈ ਮੋਟਰ ਇੰਡੀਆ ਲਿਮਟਡ ਦੇ ਆਨਲਾਈਨ ਵਿਕਰੀ ਮੰਚ ’ਤੇ ਹੁਣ ਤੱਕ 15 ਲੱਖ ਤੋਂ ਵੱਧ ਸੰਭਾਵਿਤ ਗਾਹਕ ਆਏ ਹਨ। ਮਾਰਚ ’ਚ ਪੇਸ਼ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਇਸ ਮੰਚ ’ਤੇ 20000 ਤੋਂ ਜਿਆਦਾ ਲੋਕਾਂ ਨੇ ਕਾਰਾਂ ਬਾਰੇ ਪੁੱਛਗਿੱਛ ਵੀ ਕੀਤੀ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ‘ਕਲਿਕ ਟੂ ਬਾਏ’ ਮੰਚ ਨੂੰ ਮਾਰ ਤੋਂ ਹੁਣ ਤੱਕ 15 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਹੈ। ਕੰਪਨੀ ਦੇ ਇਸ ਮੰਚ ਨਾਲ ਉਸ ਦੇ 600 ਡੀਲਰਸ਼ਿਪ ਜੁੜੇ ਹਨ। ਇਸ ਮੰਚ ’ਤੇ ਗਾਹਕ ਕਾਰ ਖਰੀਦਣ ਦਾ ਪੂਰਾ ਤਜ਼ਰਬਾ ਆਨਲਾਈਨ ਉਠਾ ਸਕਦੇ ਹਨ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਐੱਸ. ਐੱਸ. ਕਿਮ ਨੇ ਕਿਹਾ ਕਿ ਇਸ ਮੰਚ ’ਤੇ 20000 ਤੋਂ ਵੱਧ ਰਜਿਸਟ੍ਰੇਸ਼ਨ ਹੋਏ ਹਨ ਅਤੇ 1900 ਤੋਂ ਵੱਧ ਬੁਕਿੰਗ ਹੋਈਆਂ ਹਨ।