ਹੁੰਡਈ ਮੋਟਰ ਦੀ ਵਿਕਰੀ ਦਸੰਬਰ ''ਚ 10 ਫੀਸਦੀ ਡਿੱਗ ਕੇ 50,135 ਵਾਹਨ ਰਹੀ

01/01/2020 5:22:14 PM

ਨਵੀਂ ਦਿੱਲੀ—ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ.ਐੱਮ.ਆਈ.ਐੱਲ.) ਦੀ ਕੁੱਲ ਵਿਕਰੀ ਦਸੰਬਰ ਮਹੀਨੇ 'ਚ 9.9 ਫੀਸਦੀ ਡਿੱਗ ਕੇ 50,135 ਵਾਹਨ ਰਹੀ। ਉੱਧਰ ਇਕ ਸਾਲ ਪਹਿਲਾਂ ਇਸ ਮਹੀਨੇ 'ਚ ਕੰਪਨੀ ਨੇ 55,638 ਵਾਹਨਾਂ ਦੀ ਵਿਕਰੀ ਕੀਤੀ ਸੀ। ਹੁੰਡਈ ਮੋਟਰ ਨੇ ਬਿਆਨ 'ਚ ਕਿਹਾ ਕਿ ਦਸੰਬਰ 2019 'ਚ ਉਸ ਦੇ ਘਰੇਲੂ ਬਾਜ਼ਾਰ ਦੀ ਵਿਕਰੀ 9.8 ਫੀਸਦੀ ਡਿੱਗ ਕੇ 37,953 ਇਕਾਈਆਂ ਦੀ ਰਹੀ, ਜੋ ਕਿ ਇਕ ਸਾਲ ਪਹਿਲਾਂ ਇਸ ਮਹੀਨੇ 42,093 ਇਕਾਈਆਂ 'ਤੇ ਸੀ। ਇਸ ਦੌਰਾਨ ਨਿਰਯਾਤ ਵੀ 10.06 ਫੀਸਦੀ ਡਿੱਗ ਕੇ 12,182 ਵਾਹਨ ਰਿਹਾ। ਦਸੰਬਰ 2018 'ਚ ਕੰਪਨੀ ਨੇ 13,545 ਵਾਹਨਾਂ ਦਾ ਨਿਰਯਾਤ ਕੀਤਾ ਸੀ। ਹੁੰਡਈ ਦੀ 2019 'ਚ ਕੁੱਲ ਵਿਕਰੀ 2.6 ਫੀਸਦੀ ਡਿੱਗ ਕੇ 6,91,460 ਇਕਾਈਆਂ 'ਤੇ ਰਹੀ। 2018 'ਚ ਉਸ ਨੇ 710,012 ਗੱਡੀਆਂ ਵੇਚੀਆਂ ਸਨ। ਇਸ ਦੌਰਾਨ ਘਰੇਲੂ ਵਿਕਰੀ 7.2 ਫੀਸਦੀ ਡਿੱਗ ਕੇ 510.260 ਇਕਾਈਆਂ 'ਤੇ ਆ ਗਈ। 2018 'ਚ ਇਹ ਅੰਕੜਾ 550.002 ਇਕਾਈ ਸੀ। ਉੱਧਰ ਨਿਰਯਾਤ 13.2 ਫੀਸਦੀ ਵਧ ਕੇ 181.200 ਇਕਾਈਆਂ 'ਤੇ ਪਹੁੰਚ ਗਿਆ। 2018 'ਚ ਹੁੰਡਈ ਨੇ 160.010 ਵਾਹਨਾਂ ਦਾ ਨਿਰਯਾਤ ਕੀਤਾ ਸੀ। ਕੰਪਨੀ ਦੇ ਨਿਰਦੇਸ਼ਕ (ਵਿਕਰੀ, ਵੰਡ ਅਤੇ ਸਰਵਿਸ) ਤਰੁੰਗ ਗਗਰ ਨੇ ਕਿਹਾ ਕਿ ਭਾਰਤੀ ਵਾਹਨ ਉਦਯੋਗ ਦੇ ਲਈ 2019 ਚੁਣੌਤੀ ਭਰਿਆ ਰਿਹਾ। ਉਲਟ ਹਾਲਾਤ ਦੇ ਬਾਵਜੂਦ ਹੁੰਡਈ ਮੋਟਰ ਇੰਡੀਆ ਭਾਰਤੀ ਬਾਜ਼ਾਰ ਨੂੰ ਲੈ ਕੇ ਪ੍ਰਤੀਬੰਧ ਹੈ ਅਤੇ ਉਸ ਨੇ ਵੱਖ-ਵੱਖ ਸ਼੍ਰੇਣੀਆਂ 'ਚ ਚਾਰ ਨਵੇਂ ਉਤਪਾਦ ਪੇਸ਼ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ 2020 'ਚ ਅਸੀਂ ਆਪਣੇ ਵੱਖ-ਵੱਖ ਮਾਡਲਾਂ ਬੀ.ਐੱਸ-6 ਮਾਡਲ ਪੇਸ਼ ਕਰੇਗੀ। ਇਹ ਪੈਟਰੋਲ ਅਤੇ ਡੀਜ਼ਲ ਦੋਵਾਂ ਐਡੀਸ਼ਨਾਂ ਲਈ ਹੋਣਗੇ।


Aarti dhillon

Content Editor

Related News