ਦਿੱਲੀ ''ਚ ਵਸੇਗਾ ਹੈਦਰਾਬਾਦ ਅਤੇ ਆਗਰਾ, ਬਣਾਏ ਜਾਣਗੇ 17 ਲੱਖ ਮਕਾਨ

Tuesday, Sep 11, 2018 - 11:24 AM (IST)

ਦਿੱਲੀ ''ਚ ਵਸੇਗਾ ਹੈਦਰਾਬਾਦ ਅਤੇ ਆਗਰਾ, ਬਣਾਏ ਜਾਣਗੇ 17 ਲੱਖ ਮਕਾਨ

ਨਵੀਂ ਦਿੱਲੀ—ਡੀ.ਡੀ.ਏ. ਨੇ ਦਿੱਲੀ 'ਚ ਹੈਦਰਾਬਾਦ ਅਤੇ ਆਗਰਾ ਵਸਾਉਣ 'ਤੇ ਆਪਣੀ ਮੋਹਰ ਲਗਾ ਦਿੱਤੀ ਹੈ। ਹੁਣ ਸ਼ਹਿਰੀ ਵਿਕਾਸ ਮੰਤਰਾਲੇ ਦੀ ਆਖਰੀ ਮਨਜ਼ੂਰੀ ਦੀ ਉਡੀਕ ਹੈ। ਡੀ.ਡੀ.ਏ. ਦੀ ਸਕੀਮ ਦੇ ਮੁਤਾਬਕ 76 ਲੱਖ ਲੋਕਾਂ ਦੇ ਰਹਿਣ ਲਈ 17 ਲੱਖ ਮਕਾਨ ਬਣਾਏ ਜਾਣਗੇ। ਸਾਲ 2011 ਦੀ ਜਨਗਣਨਾ ਦੇ ਮੁਤਾਬਕ ਹੈਦਰਾਬਾਦ ਦੀ ਜਨਸੰਖਿਆ 60 ਲੱਖ ਹੈ ਤਾਂ ਆਗਰਾ ਦੀ ਆਬਾਦੀ 16 ਲੱਖ। ਇਸ ਤਰ੍ਹਾਂ ਦਿੱਲੀ 'ਚ ਹੈਦਰਾਬਾਦ ਅਤੇ ਆਗਰਾ ਨੂੰ ਵਸਾਉਣ ਦੀ ਤਿਆਰੀ ਕੀਤੀ ਗਈ ਹੈ।
ਕਮਜ਼ੋਰ ਵਰਗ ਦੇ ਲਈ ਬਣਾਏ ਜਾਣਗੇ ਮਕਾਨ 
ਦਿੱਲੀ ਦੇ ਬਾਹਰੀ ਹਿੱਸੇ ਦੇ ਸ਼ਹਿਰੀਕ੍ਰਿਤ ਕੀਤੇ ਜਾਣ ਲਾਇਕ 95 ਪਿੰਡਾਂ 'ਚ 17 ਲੱਖ ਮਕਾਨ ਬਣਾਉਣ ਦੀ ਯੋਜਨਾ ਹੈ। ਭੂਮੀ ਇਕੱਤਰੀਕਰਣ ਨੀਤੀ ਦੇ ਤਹਿਤ ਸਰਕਾਰੀ ਏਜੰਸੀਆ ਇਕੱਤਰੀਕ੍ਰਿਤ ਭੂਮੀ 'ਤੇ ਸੜਕਾਂ, ਸਕੂਲਾਂ, ਹਸਪਤਾਲਾਂ, ਭਾਈਚਾਰਕ ਕੇਂਦਰਾਂ ਅਤੇ ਸਟੇਡੀਅਮ ਵਰਗੇ ਬੁਨਿਆਦੀ ਢਾਂਚੇ ਦਾ ਵਿਕਾਸ ਕਰੇਗੀ। ਬਾਅਦ 'ਚ ਉਥੇ ਨਿੱਜੀ ਬਿਲਡਰਾਂ ਦੀ ਮਦਦ ਨਾਲ ਰਿਹਾਇਸ਼ੀ ਪ੍ਰਾਜੈਕਟ ਵਿਕਸਿਤ ਕੀਤੇ ਜਾਣਗੇ। ਡੀ.ਡੀ.ਏ. ਮੁਤਾਬਕ 17 ਲੱਖ ਘਰਾਂ 'ਚੋਂ ਪੰਜ ਲੱਖ ਤੋਂ ਜ਼ਿਆਦਾ ਮਕਾਨ ਆਰਥਿਕ ਰੂਪ ਨਾਲ ਕਮਜ਼ੋਰ ਵਰਗ ਲਈ ਬਣਾਏ ਜਾਣਗੇ। 
ਡੀ.ਡੀ.ਏ. ਤਿਆਰ ਕਰੇਗਾ ਯੋਜਨਾ 
ਹਾਊਸਿੰਗ ਦੀ ਪੂਰੀ ਯੋਜਨਾ ਡੀ.ਡੀ.ਏ. ਤਿਆਰ ਕਰੇਗਾ। ਹਰੇਕ ਖੇਤਰ ਆਕਾਰ 'ਚ 250-300 ਹੈਕਟੇਅਰ ਹੋਵੇਗਾ। ਜ਼ਿਆਦਾ ਨਿਵੇਸ਼ ਦੇ ਮੌਕੇ ਪੈਦਾ ਹੋਣ ਨਾਲ ਲੱਖਾਂ ਕਿਸਾਨਾਂ ਨੂੰ ਵੀ ਲਾਭ ਹੋਣ ਦੀ ਵੀ ਸੰਭਾਵਨਾ ਹੈ। ਡੀ.ਡੀ.ਏ. ਦੇ ਮੁਕਾਬਕ ਪੂਰੇ ਇਲਾਕੇ ਨੂੰ ਸਮਾਰਟ ਸ਼ਹਿਰ ਦੇ ਤੌਰ 'ਤੇ ਵਿਕਸਿਤ ਕੀਤਾ ਜਾਵੇਗਾ। ਦਿੱਲੀ 'ਚ ਪਹਿਲੀ ਵਾਰ ਇਸ ਤਰ੍ਹਾਂ ਦੀ ਹਾਊਸਿੰਗ ਸਕੀਮ ਵਿਕਸਿਤ ਕੀਤੀ ਜਾਵੇਗੀ। 


Related News