HUL ਦਾ ਨੈੱਟ ਪ੍ਰਾਫਿਟ 2.2 ਫੀਸਦੀ ਵਧ ਕੇ 2610 ਕਰੋੜ ਰੁਪਏ ਹੋਇਆ
Wednesday, Jul 24, 2024 - 10:48 AM (IST)
ਨਵੀਂ ਦਿੱਲੀ- ਭਾਰਤ ਦੀ ਸਭ ਤੋਂ ਵੱਡੀ ਖਪਤਕਾਰ ਸਾਮਾਨ ਬਣਾਉਣ ਵਾਲੀ ਕੰਪਨੀ ਹਿੰਦੁਸਤਾਨ ਯੂਨੀਲਿਵਰ (ਐੱਚ. ਯੂ. ਐੱਲ.) ਨੇ ਜੂਨ ਤਿਮਾਹੀ ਲਈ ਆਪਣੇ ਕੰਸੋਲੀਡੇਟਿਡ ਨੈੱਟ ਪ੍ਰਾਫਿਟ ’ਚ ਵਾਧੇ ਦਾ ਐਲਾਨ ਕੀਤਾ ਹੈ। ਜੂਨ ਤਿਮਾਹੀ ’ਚ ਕੰਪਨੀ ਦਾ ਨੈੱਟ ਪ੍ਰਾਫਿਟ 2,610 ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੀ ਇਸ ਤਿਮਾਹੀ ਦੀ ਤੁਲਣਾ ’ਚ 2.2 ਫੀਸਦੀ ਜ਼ਿਆਦਾ ਹੈ। ਉਥੇ ਹੀ, ਕੰਪਨੀ ਦੀ ਵਿਕਰੀ ’ਚ 4 ਫੀਸਦੀ ਦਾ ਵਾਧਾ ਹੋਇਆ ਹੈ।
ਕੰਪਨੀ ਦੀ ਕੁਲ ਕਮਾਈ ’ਚ ਵੀ 1.4 ਫੀਸਦੀ ਦਾ ਸਾਲਾਨਾ ਵਾਧਾ ਹੋਇਆ ਹੈ, ਜੋ ਹੁਣ 15,707 ਕਰੋੜ ਰੁਪਏ ਹੋ ਗਿਆ ਹੈ। ਲਕਸ ਸਾਬਣ ਬਣਾਉਣ ਵਾਲੀ ਇਸ ਕੰਪਨੀ ਨੇ ਦੱਸਿਆ ਕਿ ਉਸ ਨੇ ਕੱਚੇ ਮਾਲ ਦੀਆਂ ਕੀਮਤਾਂ ’ਚ ਕਮੀ ਹੋਣ ਦੇ ਫਾਇਦੇ ਗਾਹਕਾਂ ਨੂੰ ਦੇਣ ਲਈ ਆਪਣੇ ਉਤਪਾਦਾਂ ਦੀਆਂ ਕੀਮਤਾਂ ਘੱਟ ਕੀਤੀਆਂ ਹਨ।